LSG vs MI: ਸਪੋਰਟਸ ਡੈਸਕ। IPL 2025 ’ਚ ਵੀ ਵਿਵਾਦਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡੇ ਗਏ ਮੈਚ ਵਿੱਚ ਇੱਕ ਅਜਿਹਾ ਫੈਸਲਾ ਲਿਆ ਗਿਆ ਜਿਸ ਨੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ। ਦਰਅਸਲ, ਮੈਚ ਦੇ ਇੱਕ ਮਹੱਤਵਪੂਰਨ ਮੋੜ ’ਤੇ, ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ ਨਾਲ ਗੱਲ ਕਰਨ ਤੋਂ ਬਾਅਦ, ਬੱਲੇਬਾਜ਼ ਤਿਲਕ ਵਰਮਾ (Tilak Verma) ਨੇ ਰਿਟਾਇਰਡ ਆਊਣ ਹੋਣ ਦਾ ਫੈਸਲਾ ਕੀਤਾ। ਉਸ ਸਮੇਂ ਮੁੰਬਈ ਨੂੰ ਜਿੱਤ ਲਈ 7 ਗੇਂਦਾਂ ’ਚ 24 ਦੌੜਾਂ ਦੀ ਲੋੜ ਸੀ। ਇਸ ਫੈਸਲੇ ਨੇ ਸੋਸ਼ਲ ਮੀਡੀਆ ’ਤੇ ਹਲਚਲ ਮਚਾ ਦਿੱਤੀ ਹੈ। LSG vs MI
ਇਹ ਖਬਰ ਵੀ ਪੜ੍ਹੋ : Faridkot News: ਪਿੰਡ ਝੋਟੀਵਾਲਾ ਵਿਖੇ ਗੋਲੀ ਲੱਗਣ ਨਾਲ ਗਾਂ ਦੀ ਮੌਤ
ਪ੍ਰਸ਼ੰਸਕ ਤਿਲਕ ਦੇ ਇਸ ਫੈਸਲੇ ਨੂੰ ਸਮਝ ਨਹੀਂ ਪਾ ਰਹੇ ਹਨ, ਜਦੋਂ ਕਿ ਤਿਲਕ ਇੱਕ ਬਹੁਤ ਵਧੀਆ ਬੱਲੇਬਾਜ਼ ਹੈ ਤੇ ਉਹ ਮੁੰਬਈ ਲਈ ਇੱਕ ਪ੍ਰਭਾਵੀ ਖਿਡਾਰੀ ਦੇ ਰੂਪ ’ਚ ਮੈਦਾਨ ’ਤੇ ਆਏ ਸਨ। ਮਿਸ਼ੇਲ ਸੈਂਟਨਰ ਤਿਲਕ (Tilak Verma) ਦੀ ਜਗ੍ਹਾ ਬੱਲੇਬਾਜ਼ੀ ਕਰਨ ਆਏ, ਜੋ ਵੱਡੀ ਹਿੱਟਿੰਗ ਲਈ ਨਹੀਂ ਜਾਣੇ ਜਾਂਦੇ। ਨਤੀਜਾ ਇਹ ਹੋਇਆ ਕਿ ਸੈਂਟਨਰ 19ਵੇਂ ਓਵਰ ਦੀ ਆਖਰੀ ਗੇਂਦ ’ਤੇ 2 ਦੌੜਾਂ ਹੀ ਲੈ ਸਕੇ। ਮੁੰਬਈ ਨੂੰ ਆਖਰੀ ਛੇ ਗੇਂਦਾਂ ਵਿੱਚ ਜਿੱਤ ਲਈ 22 ਦੌੜਾਂ ਦੀ ਲੋੜ ਸੀ, ਪਰ ਟੀਮ ਸਿਰਫ਼ ਨੌਂ ਦੌੜਾਂ ਹੀ ਬਣਾ ਸਕੀ। ਹਾਰਦਿਕ ਤੇ ਸੈਂਟਨਰ ਦੋਵੇਂ ਹੀ ਆਖਰੀ ਓਵਰ ’ਚ ਕੋਈ ਵੱਡਾ ਸ਼ਾਟ ਨਹੀਂ ਖੇਡ ਸਕੇ। ਮੁੰਬਈ ਦੀ ਟੀਮ ਲਖਨਊ ਤੋਂ 12 ਦੌੜਾਂ ਨਾਲ ਹਾਰ ਗਈ।
ਤਿਲਕ (Tilak Verma) 19ਵੇਂ ਓਵਰ ’ਚ ਹੋਏ ਰਿਟਾਇਰਡ ਆਊਟ | LSG vs MI
ਦਰਅਸਲ, ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਲਖਨਊ ਨੇ 20 ਓਵਰਾਂ ’ਚ 8 ਵਿਕਟਾਂ ’ਤੇ 203 ਦੌੜਾਂ ਬਣਾਈਆਂ ਸਨ। ਜਵਾਬ ’ਚ, ਮੁੰਬਈ ਦੀ ਸ਼ੁਰੂਆਤ ਚੰਗੀ ਨਹੀਂ ਸੀ ਪਰ ਨਮਨ ਧੀਰ ਦੀਆਂ 24 ਗੇਂਦਾਂ ਵਿੱਚ 46 ਦੌੜਾਂ ਤੇ ਸੂਰਿਆਕੁਮਾਰ ਯਾਦਵ ਦੀਆਂ 43 ਗੇਂਦਾਂ ’ਚ 67 ਦੌੜਾਂ ਨੇ ਮੁੰਬਈ ਨੂੰ 150 ਦਾ ਅੰਕੜਾ ਪਾਰ ਕਰਨ ’ਚ ਮਦਦ ਕੀਤੀ। ਇਨ੍ਹਾਂ ਦੋਵਾਂ ਦੇ ਜਾਣ ਤੋਂ ਬਾਅਦ, ਜ਼ਿੰਮੇਵਾਰੀ ਤਿਲਕ (Tilak Verma) ਤੇ ਹਾਰਦਿਕ ’ਤੇ ਆ ਗਈ, ਪਰ 19ਵੇਂ ਓਵਰ ਦੀ ਆਖਰੀ ਗੇਂਦ ਤੋਂ ਪਹਿਲਾਂ, ਤਿਲਕ ਅਚਾਨਕ ਰਿਟਾਇਰਡ ਆਊਟ ਹੋ ਗਏ।
ਪੈਵੇਲੀਅਨ ਵਾਪਸ ਪਰਤ ਆਏ। ਉਸ ਸਮੇਂ ਉਹ 23 ਗੇਂਦਾਂ ਵਿੱਚ ਦੋ ਚੌਕਿਆਂ ਦੀ ਮਦਦ ਨਾਲ 25 ਦੌੜਾਂ ਬਣਾ ਕੇ ਖੇਡ ਰਹੇ ਸਨ। ਤਿਲਕ ਦੇ ਰਿਟਾਇਰਡ ਆਊਟ ਦੇ ਫੈਸਲੇ ਨੇ ਮੁੰਬਈ ਦੇ ਖਿਡਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ। ਸੂਰਿਆਕੁਮਾਰ ਯਾਦਵ ਨੂੰ ਕੋਚ ਜੈਵਰਧਨੇ ਵੱਲ ਇਸ਼ਾਰਾ ਕਰਦੇ ਹੋਏ ਤੇ ਇਹ ਕਹਿੰਦੇ ਹੋਏ ਵੇਖਿਆ ਗਿਆ ਕਿ ਇਹ ਕੀ ਹੈ? ਇਹ ਕਿਉਂ ਹੋ ਰਿਹਾ ਹੈ? ਇਸ ’ਤੇ ਜੈਵਰਧਨੇ ਨੇ ਉਸਦੇ ਕੰਨ ’ਚ ਕੁਝ ਕਿਹਾ। LSG vs MI
ਹਾਰਦਿਕ ਨੇ ਫੈਸਲੇ ਪਿੱਛੇ ਇਹ ਕਾਰਨ ਦੱਸਿਆ | LSG vs MI
ਮੈਚ ਤੋਂ ਬਾਅਦ ਜਦੋਂ ਕਪਤਾਨ ਹਾਰਦਿਕ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਸਪੱਸ਼ਟ ਕੀਤਾ, ‘ਇਹ ਹੋਣਾ ਹੀ ਸੀ ਕਿਉਂਕਿ ਸਾਨੂੰ ਵੱਡੇ ਹਿੱਟ ਦੀ ਲੋੜ ਸੀ।’ ਤਿਲਕ (Tilak Verma) ਇਹ ਕਰਨ ਦੇ ਯੋਗ ਨਹੀਂ ਸੀ। ਕ੍ਰਿਕਟ ਵਿੱਚ ਕੁਝ ਦਿਨ ਅਜਿਹੇ ਆਉਂਦੇ ਹਨ ਜਦੋਂ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹੋ, ਪਰ ਤੁਸੀਂ ਅਜਿਹਾ ਕਰਨ ਵਿੱਚ ਅਸਮਰੱਥ ਹੁੰਦੇ ਹੋ। ਮੈਨੂੰ ਲੱਗਦਾ ਹੈ ਕਿ ਇਹ ਫੈਸਲਾ ਖੁਦ ਦੱਸਦਾ ਹੈ ਕਿ ਅਸੀਂ ਅਜਿਹਾ ਕਿਉਂ ਕੀਤਾ। ਮੈਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੁੰਦਾ। ਇਸ ਅਸਫਲਤਾ ਦੀ ਜ਼ਿੰਮੇਵਾਰੀ ਪੂਰੀ ਬੱਲੇਬਾਜ਼ੀ ਇਕਾਈ ਨੂੰ ਲੈਣੀ ਚਾਹੀਦੀ ਹੈ। ਮੈਂ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ। ਇੱਕ ਬੱਲੇਬਾਜ਼ੀ ਇਕਾਈ ਦੇ ਤੌਰ ’ਤੇ ਅਸੀਂ ਘੱਟ ਗਏ।