ਟਾਈ ਰਿਹਾ ਭਾਰਤ-ਅਫ਼ਗਾਨਿਸਤਾਨ ਦਾ ਰੋਮਾਂਚਕ ਮੁਕਾਬਲਾ

ਅਫ਼ਗਾਨਿਸਤਾਨ ਨੇ 50 ਓਵਰਾਂ ‘ਚ 8 ਵਿਕਟਾਂ ‘ਤੇ 252 ਦੌੜਾਂ ਬਣਾਈਆਂ ਜਦੋਂਕਿ ਭਾਰਤ ਨੇ 49.5 ਓਵਰਾਂ ‘ਚ 252 ਦੌੜਾਂ ਬਣਾਈਆਂ

 
ਦੁਬਈ, 25 ਸਤੰਬਰ

ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਸੁਪਰ 4 ਮੁਕਾਬਲਾ ਮੰਗਲਵਾਰ ਨੂੰ ਰੋਮਾਂਚ ਦੇ ਸ਼ਿਖਰ ‘ਤੇ ਪਹੁੰਚਣ ਤੋਂ ਬਾਅਦ ਟਾਈ ਸਮਾਪਤ ਹੋ ਗਿਆ ਅਫ਼ਗਾਨਿਸਤਾਨ ਨੇ 50 ਓਵਰਾਂ ‘ਚ 8 ਵਿਕਟਾਂ ‘ਤੇ 252 ਦੌੜਾਂ ਬਣਾਈਆਂ ਜਦੋਂਕਿ ਭਾਰਤ ਨੇ 49.5 ਓਵਰਾਂ ‘ਚ 252 ਦੌੜਾਂ ਬਣਾਈਆਂ ਭਾਰਤੀ ਟੀਮ 28 ਸਤੰਬਰ ਦੇ ਫਾਈਨਲ ‘ਚ ਪਹਿਲਾਂ ਹੀ ਪਹੁੰਚ ਚੁੱਕੀ ਸੀ ਜਦੋਂਕਿ ਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੇ ਅਫ਼ਗਾਨਿਸਤਾਨ ਨੇ ਇਸ ਟਾਈ ਨਾਲ ਸਤਿਕਾਰ ਨਾਲ ਟੂਰਨਾਮੈਂਟ ਤੋਂ ਵਿਦਾਈ ਲਈ ਭਾਰਤ ਨੇ ਆਪਣਾ ਅੱਠਵਾਂ ਟਾਈ ਖੇਡਿਆ ਜਦੋਂਕਿ ਅਫ਼ਗਾਨਿਸਤਾਨ ਦਾ ਇਹ ਪਹਿਲਾ ਟਾਈ ਮੈਚ ਸੀ 

 

 
ਇਸ ਤੋਂ ਪਹਿਲਾਂ ਓਪਨਰ ਮੁਹੰਮਦ ਸ਼ਹਿਜ਼ਾਦ ਦੇ ਧਮਾਕੇਦਾਰ ਸੈਂਕੜੇ ਨਾਲ ਅਫ਼ਗਾਨਿਸਤਾਨ ਨੇ ਭਾਰਤ ਵਿਰੁੱਧ 50 ਓਵਰਾਂ ‘ਚ 8 ਵਿਕਟਾਂ ‘ਤੇ 252 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਨਿੱਤਰੇ ਅਫ਼ਗਾਨਿਸਤਾਨ ਲਈ ਸ਼ਹਿਜ਼ਾਦ ਨੇ ਹਮਲਾਵਰ ਬੱਲਬਾਜ਼ੀ ਕਰਦਿਆਂ 11 ਚੌਕੇ ਅਤੇ 7 ਛੱਕੇ ਜੜੇ ਸ਼ਹਿਜ਼ਾਦ ਛੇਵੇਂ ਬੱਲੇਬਾਜ਼ ਦੇ ਤੌਰ ‘ਤੇ 180 ਦੇ ਸਕੋਰ ‘ਤੇ ਆਊਟ ਹੋਏ ਅਤੇ ਇਸ ਵਿੱਚ ਇਕੱਲੇ ਉਸਦਾ ਯੋਗਦਾਨ 124 ਦੌੜਾਂ ਦਾ ਸੀ ਸ਼ਹਿਜ਼ਾਦ ਦਾ ਇਹ ਪੰਜਵਾਂ ਇੱਕ ਰੋਜ਼ਾ ਸੈਂਕੜਾ ਸੀ

 
ਇਸ ਮੈਚ ‘ਚ ਭਾਰਤ ਨੇ ਕਪਤਾਨ ਰੋਹਿਤ ਸ਼ਰਮਾ ਸਮੇਤ ਪੰਜ ਖਿਡਾਰੀਆਂ ਨੂੰ ਆਰਾਮ ਦਿੱਤਾ ਜਿਸ ਨਾਲ ਸਾਬਕਾ ਕਪਤਾਨ ਮਹਿੰਦਰ ਸਿੰੰਘ ਧੋਨੀ ਨੂੰ ਕਪਤਾਨੀ ਸੰਭਾਲਣ ਦਾ ਮੌਕਾ ਮਿਲਿਆ ਅਤੇ ਉਹਨਾਂ ਆਪਣੀ ਕਪਤਾਨੀ ‘ਚ 200 ਮੈਚ ਪੂਰੇ ਕਰਨ ਦੀ ਪ੍ਰਾਪਤੀ ਹਾਸਲ ਕੀਤੀ ਭਾਰਤ ਨੇ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਜਦੋਂਕਿ ਗੇਂਦਬਾਜ਼ੀ ‘ਚ ਭੁਵਨੇਸ਼ਵਰ, ਜਸਪ੍ਰੀਤ ਬੁਮਰਾਹ, ਦੀਪਕ ਚਹਿਲ ਨੂੰ ਆਰਾਮ ਦੇ ਕੇ ਬੱਲੇਬਾਜ਼ ਕੇਐਲ ਰਾਹੁਲ ਅਤੇ ਮਨੀਸ਼ ਪਾਂਡੇ ਨੂੰ ਜਦੋਂਕਿ ਗੇਂਦਬਾਜ਼ੀ ‘ਚ ਦੀਪਕ ਚਾਹਰ, ਸਿਧਾਰਥ ਕੌਲ ਅਤੇ ਖਲੀਲ ਅਹਿਮਦ ਮੌਕਾ ਦਿੱਤਾ ਦੀਪਕ ਚਾਹਰ ਨੇ ਆਪਣੇ ਇੱਕ ਰੋਜ਼ਾ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਉਹ ਜ਼ਿਆਦਾ ਪ੍ਰਭਾਵਿਤ ਨਾ ਕਰ ਸਕੇ

 
ਅਫ਼ਗਾਨਿਸਤਾਨ ਨੇ 82 ਦੌੜਾਂ ਤੱਕ ਆਪਣੀਆਂ ਚਾਰ ਵਿਕਟਾਂ ਗੁਆਈਆਂ ਪਰ ਸ਼ਹਿਜ਼ਾਦ ਨੇ ਇੱਕ ਪਾਸਾ ਮਜ਼ਬੂਤੀ ਨਾਲ ਸੰਭਾਲਦਿਆਂ ਭਾਰਤੀ ਗੇਂਦਬਾਜ਼ਾਂ ਨੂੰ ਚੰਗਾ ਪਰੇਸ਼ਾਨ ਕੀਤਾ ਉਹਨਾਂ ਦੇ ਆਊਟ ਹੋਣ ਤੋਂ ਬਾਅਦ ਮੁਹੰਮਦ ਨਬੀ ਅਤੇ ਨਜ਼ੀਬੁਲਾ ਦੀਆਂ ਪਾਰੀਆਂ ਦੀ ਬਦੌਲਤ ਅਫ਼ਗਾਨਿਸਤਾਨ 252 ਦੌੜਾਂ ਤੱਕ ਪਹੁੰਚਿਆ ਭਾਂਰਤ ਵੱਲੋਂ ਦੀਪਕ ਚਾਹਰ ਨੇ ਆਪਣੇ ਇੱਕ ਰੋਜ਼ਾ ਕਰੀਅਰ ਦਾ ਆਗਾਜ਼ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।