ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਭਿਆਨਕ ਦਰਦਨਾਕ ...

    ਭਿਆਨਕ ਦਰਦਨਾਕ ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ, ਇੱਕ ਜਖਮੀ

    Tragic Road Accident Sachkahoon

    ਭਿਆਨਕ ਦਰਦਨਾਕ ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ, ਇੱਕ ਜਖਮੀ

    ਹਾਦਸੇ ਕਾਰਨ ਸਾਰੇ ਇਲਾਕੇ ’ਚ ਸੋਗ ਦੀ ਲਹਿਰ

    (ਰਾਮ ਸਰੂਪ ਪੰਜੋਲਾ) ਡਕਾਲਾ। ਪਟਿਆਲਾ ਤੋਂ ਚੀਕਾ ਹਾਈਵੇ ’ਤੇ ਪਿੰਡ ਮਜਾਲ ਨੇੜੇ ਇੱਕ ਭਿਆਨਕ ਦਰਦਨਾਕ ਹੋਏ ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ ਅਤੇ ਇੱਕ ਦੇ ਗੰਭੀਰ ਰੁੂਪ ’ਚ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੌਕੀ ਇੰਚਾਰਜ ਬਲਬੇੜਾ ਮੈਡਮ ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਆ ਦੱਸਿਆ ਕਿ ਕਸਬਾ ਬਲਬੇੜਾ ਲਾਗਲੇ ਛੋਟੇ ਜਿਹੇ ਪਿੰਡ ਦੁਲਬਾ ਦਾ ਨੌਜਵਾਨ ਫੌਜ ’ਚੋਂ ਛੁੱਟੀ ਕੱਟਣ ਆਇਆ ਫੌਜੀ ਸੰਦੀਪ ਸਿੰਘ 21 ਸਾਲ, ਲਖਵੀਰ ਸਿੰਘ 21 ਸਾਲ, ਜਸਵੀਰ ਸਿੰਘ 22 ਸਾਲ ਅਤੇ ਸੁਲੱਖਣ ਸਿੰਘ 24 ਸਾਲ ਆਪਣੀ ਗੱਡੀ ’ਚ ਸਵਾਰ ਹੋ ਕੇ ਪਿੰਡ ਤੋਂ ਪਟਿਆਲਾ ਸ਼ਹਿਰ ਸ਼ੋਪਿੰਗ ਕਰਨ ਜਾ ਰਹੇ ਸਨ।

    ਜਦੋਂ ਇਹ ਪਿੰਡ ਤੋਂਂ ਤਕਰੀਬਨ ਸੱਤ ਅੱਠ ਕਿਲੋਮੀਟਰ ਦੀ ਦੁੂਰੀ ’ਤੇ ਮੁੱਖ ਮਾਰਗ ਪਿੰਡ ਮਜਾਲ ਕੋਲ ਪਹੁੰਚੇ ਤਾਂ ਡਰਾਇਵਰ ਆਪਣਾ ਸਤੁੰਲਨ ਗੁਆ ਬੈਠਾ ਅਤੇ ਤੇਜ਼ ਰਫ਼ਤਾਰ ਗੱਡੀ ਦਰੱਖਤਾਂ ਨਾਲ ਜਾ ਟਕਰਾਈ ਅਤੇ ਗੱਡੀ ਚਕਨਾਚੂੁਰ ਹੋ ਗਈ। ਇਕੱਠੇ ਹੋਏ ਲੋਕਾਂ ਦੀ ਮੱਦਦ ਨਾਲ ਇਨ੍ਹਾਂ ਨੌਜਵਾਨਾਂ ਨੂੰ ਬੜੀ ਮੁਸ਼ਕਿਲ ਨਾਲ ਲੋਹਾ ਕੱਟ ਕੱਟ ਕੇ ਬਾਹਰ ਕੱਢਿਆ ਅਤੇ ਪਟਿਆਲਾ ਸਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿਥੇ ਡਾਕਟਰਾ ਨੇ ਸੰਦੀਪ ਸਿੰਘ,ਜਸਵੀਰ ਸਿੰਘ, ਲਖਵੀਰ ਸਿੰਘ ਨੂੰ ਮਿ੍ਰਤਕ ਕਰਾਰ ਦੇ ਦਿੱਤਾ ਅਤੇ ਇੱਕ ਨੌਜਵਾਨ ਸੁਲੱਖਣ ਸਿੰਘ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਛੋਟੇ ਜਿਹੇ ਪਿੰਡ ਦੇ ਇਸ ਹਾਦਸੇ ਕਾਰਨ ਸਾਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਮੈਡਮ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਹਾਦਸਾ ਵਾਪਰਨ ਦੇ ਕਾਰਨਾਂ ਦੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here