ਸਰਹੰਦ ਨਹਿਰ ਵਿੱਚ ਨਹਾਉਣ ਗਏ ਤਿੰਨ ਨੌਜਵਾਨ ਡੁੱਬੇ

Three, Youths, Drowned, Sirhind, Canal, Drown

ਗਰਮੀ ਤੋਂ ਰਾਹਤ ਪਾਉਣ ਲਈ ਗਏ ਸਨ ਨਹਾਉਣ | Sirhand Canal

ਨਥਾਣਾ, (ਗੁਰਜੀਵਨ ਸਿੱਧੂ/ਸੱਚ ਕਹੂੰ ਨਿਊਜ਼)। ਪਿੰਡ ਬੀਬੀਵਾਲਾ ਵਿਖੇ ਸਰਹੰਦ ਨਹਿਰ ਵਿੱਚ ਨਹਾਉਦੇ ਤਿੰਨ ਨੌਜਵਾਨ ਡੁੱਬ ਗਏ। ਜਾਣਕਾਰੀ ਅਨੁਸਾਰ ਗਰਮੀ ਤੋਂ ਰਾਹਤ ਲੈਣ ਲਈ ਨਹਿਰ ਵਿੱਚ ਨਹਾਉਣ ਗਏ ਤਿੰਨ ਨੌਜਵਾਨਾਂ ਨੇ ਬੀਬੀਵਾਲਾ ਵਿਖੇ ਨਹਿਰ ਦੇ ਪੁੱਲ ਤੇ ਲੱਗੇ ਬਿਜਲੀ ਪੈਦਾ ਕਰਨ ਵਾਲੇ ਪ੍ਰਜੈਕਿਟ ਨਜ਼ਦੀਕ ਨਹਿਰ ਦੀਆਂ ਝਾਂਲਾ ਵਿੱਚ ਛਾਲ ਮਾਰ ਦਿੱਤੀ, ਇੱਥੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਪਾਣੀ ਵਿੱਚ ਡੁੱਬ ਗਏ। ਸੂਤਰਾਂ ਨੇ ਦੱਸਿਆ ਕਿ ਇਹ ਤਿੰਨੋਂ ਨੌਜਵਾਨ ਤੈਰਨ-ਕੁੱਦਣ ਨਹੀਂ ਜਾਂਦੇ ਸਨ, ਉਨ੍ਹਾਂ ਨੂੰ ਇਹ ਗਲਤ ਫਹਿਮੀ ਹੋ ਗਈ ਕਿ ਇਥੇ ਪਾਣੀ ਦਾ ਪੱਧਰ ਬਹੁਤਾ ਨੀਵਾਂ ਨਹੀਂ ਹੈ, ਜਿਸ ਕਾਰਨ ਉਨਾਂ ਨਹਿਰ ਵਿੱਚ ਛਾਲ ਮਾਰ ਦਿੱਤੀ। (Sirhand Canal)

ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਸਹਾਇਤਾ ਨਾਲ ਪਿੰਡ ਵਾਸੀਆਂ ਨੇ ਕਈ ਘੰਟਿਆਂ ਬਾਅਦ ਤਿੰਨਾਂ ਨੂੰ ਬਾਹਰ ਕੱਢ ਲਿਆ। ਇੰਨਾਂ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਬੁੱਧਰਾਮ ਪੁੱਤਰ ਨਿਰੋਤਮ ਦਾਸ ਵਾਸੀ ਭੁੱਚੋ ਮੰਡੀ, ਸੁਖਦੇਵ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਬਠਿੰਡਾ ਅਤੇ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਭੁੱਚੋ ਮੰਡੀ ਵਜੋਂ ਹੋਈ ਹੈ। ਇਹ ਮ੍ਰਿਤਕ ਨੌਜਵਾਨ 18 ਤੋਂ 22 ਸਾਲ ਦੀ ਉਮਰ ਦੇ ਹਨ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਭੇਜਲ ਦਿੱਤਾ ਹੈ।

LEAVE A REPLY

Please enter your comment!
Please enter your name here