ਲੰਬੇ ਸਮੇਂ ਤੋਂ ਚਲ ਰਹੀ ਸੀ ਬਿਮਾਰ
ਨਵੀਂ ਦਿੱਲੀ। ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਤ ਦਾ ਸ਼ਨਿੱਚਰਵਾਰ ਨੂੰ ਦਿਹਾਂਤ ਹੋ ਗਿਆ। ਉਹ 81 ਸਾਲ ਦੀ ਸੀ। ਸਵੇਰੇ ਸਿਹਤ ਖਰਾਬ ਹੋਣ ਤੇ ਉਨ੍ਹਾਂ ਨੂੰ ਰਾਜਧਾਨੀ ਦੇ ਐਸਕਾਟਰਜ਼ ਫੋਰਟੀਸ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਡਾਇਰੇਕਟਰ ਡਾ. ਅਸ਼ੋਕ ਸੇਠ ਨੇ ਦੱਸਿਆ ਕਿ ਇਲਾਜ ਦੌਰਾਨ ਦੁਪਹਿਰ 3.15 ਵਜੇ ਸ਼ੀਲਾ ਦੀਕਸ਼ਤ ਨੂੰ ਕਾਡਿਰਇਕ ਅਰੇਸਟ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਵੇਂਟੀਲੇਟਰ ਤੇ ਰੱਖਿਆ ਗਿਆ। ਹਲਾਂਕਿ, ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸ਼ੀਲਾ ਦੀਕਸ਼ਤ 15 ਸਾਲ (1998 ਤੋਂ 2013) ਤੱਕ ਦਿੱਲੀ ਦੀ ਮੁੱਖ ਮੰਤਰੀ ਰਹੀ। ਫਿਲਹਾਲ, ਦਿੱਲੀ ਕਾਂਗਰਸ ਦੀ ਪ੍ਰਧਾਨ ਸੀ। ਸ਼ੀਲਾ ਦੀਕਸ਼ਤ ਦਾ ਜਨਮ 31 ਮਾਰਚ 1938 ਨੂੰ ਪੰਜਾਬ ਦੇ ਕਪੂਰਥਲਾ ‘ਚ ਹੋਇਆ ਸੀ। 2014 ‘ਚ ਉਨ੍ਹਾਂ ਨੂੰ ਕੇਰਲ ਦਾ ਰਾਜਪਾਲ ਬਣਾਇਆ ਗਿਆ ਸੀ। ਹਲਾਂਕਿ, ਉਨ੍ਹਾਂ ਨੇ 25 ਅਗਸਤ 2014 ਨੂੰ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਇਸ ਸਾਲ ਉਤਰ-ਪੂਰਵ ਦਿੱਲੀ ਤੋਂ ਲੋਕ ਸਭਾ ਚੋਣਾਂ ਲੜੀਆਂ ਸਨ। ਹਲਾਂਕਿ, ਉਨ੍ਹਾਂ ਭਾਜਪਾ ਦੇ ਮਨੋਜ ਤਿਵਾਰੀ ਦੇ ਸਾਹਮਣੇ ਹਾਰ ਮਿਲੀ। ਸ਼ੀਲਾ 1984 ਤੋਂ 1989 ਤੱਕ ਕੰਨੌਜ ਲੋਕ ਸਭਾ ਸੀਟ ਤੋਂ ਸੰਸਦ ਰਹੀ ਸੀ। 1986 ਤੋਂ 1989 ਤੱਕ ਕੇਂਦਰੀ ਮੰਤਰੀ ਅਹੁਦੇ ਵੀ ਸੰਭਾਲਿਆ। ਸ਼ੀਲਾ ਦੀਕਸ਼ਤ ਨੇ ਪਹਿਲੀ ਵਾਰ 1984 ‘ਚ ਕੰਨੌਜ ਸੀਟ ਤੋਂ ਚੋਣਾਂ ਲੜੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।