ਤੀਜੇ ਦਿਨ ਵੀ ਘੱਗਰ ਦਾ ਕਹਿਰ ਜਾਰੀ

Third, Fury, Ghaggar, Continued

ਪਾਣੀ ਨੇ ਕੀਤਾ ਸ਼ਹਿਰ ਵੱਲ ਰੁਖ਼, ਸੁਰਜਨ ਭੈਣੀ ਪਿੰਡ ਦਾ ਸੰਪਰਕ ਟੁੱਟਿਆ

ਮੂਣਕ (ਗੁਰਪ੍ਰੀਤ ਸਿੰਘ/ਮੋਹਨ ਸਿੰਘ) | ਘੱਗਰ ਨੇ ਤੀਜੇ ਦਿਨ ਵੀ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ ਅੱਜ ਤੀਜੇ ਦਿਨ ਵੀ ਪ੍ਰਸ਼ਾਸਨ ਵੱਲੋਂ ਪਾੜ ਪੂਰਨ ਵਿੱਚ ਕੋਈ ਖ਼ਾਸ ਸਫ਼ਲਤਾ ਹਾਸਲ ਨਹੀਂ ਹੋਈ, ਮਹਿਜ 50 ਫੁੱਟ ਤੱਕ ਹੀ ਪਾੜ ਨੂੰ ਪੂਰਿਆ ਜਾ ਚੁੱਕਿਆ ਹੈ ਉੱਧਰ ਤੇਜ਼ ਰਫ਼ਤਾਰ ਪਾਣੀ ਨੇ ਸ਼ਹਿਰ ਵੱਲ ਨੂੰ ਰੁਖ਼ ਕਰ ਲਿਆ ਹੈ ਮੂਣਕ ਦੇ ਯੂਨੀਵਰਸਿਟੀ ਕਾਲਜ ਦੀ ਕੰਧ ਦੇ ਨਾਲ ਪਾਣੀ ਜ਼ਮਾਂ ਹੋਣਾ ਸ਼ੁਰੂ ਹੋ ਗਿਆ ਹੈ ਇਸ ਤੋਂ ਇਲਾਵਾ ਸੁਰਜਨ ਭੈਣੀ ਦਾ ਸੰਪਰਕ ਮੂਣਕ ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ, ਇਸ ਤੋਂ ਇਲਾਵਾ ਕਈ ਪਿੰਡਾਂ ਦੇ ਆਸੇ-ਪਾਸੇ 5-5 ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਅੱਜ ਤੀਜੇ ਦਿਨ ਵੀ ਜ਼ੋਰ ਸ਼ੋਰ ਨਾਲ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ
ਜਾਣਕਾਰੀ ਮੁਤਾਬਕ ਅੱਜ ਵੀ ਘੱਗਰ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਅੱਜ ਮਹਿਜ 50 ਫੁੱਟ ਤੱਕ ਹੀ ਪਾੜ ਨੂੰ ਪੂਰਿਆ ਜਾ ਚੁੱਕਿਆ ਅੱਜ ਵੀ ਮਿੱਟੀ ਦੀ ਘਾਟ ਕਾਰਨ ਪਾੜ ਪੂਰਨ ਵਿੱਚ ਵੱਡੀ ਦਿੱਕਤ ਪੇਸ਼ ਆਈ ਜਿਸ ਕਾਰਨ ਦੂਜੇ ਪਾਸਿਓਂ ਇੱਟਾਂ ਤੇ ਰੋੜੇ ਕਿਸ਼ਤੀਆਂ ਵਿੱਚ ਲਿਆਂਦੇ ਗਏ ਜਿਨ੍ਹਾਂ ਨੂੰ ਬੋਰੀਆਂ ਵਿੱਚ ਭਰ ਕੇ ਮਿੱਟੀ ਦਾ ਕੰਮ ਲਿਆ ਜਾ ਰਿਹਾ ਹੈ ਉੱਧਰ ਦੂਜੇ ਪਾਸੇ ਘੱਗਰ ਦੇ ਤੇਜ ਪਾਣੀ ਨੇ ਸ਼ਹਿਰ ਵੱਲ ਨੂੰ ਰੁਖ਼ ਕਰ ਲਿਆ ਹੈ ਪਾਣੀ ਹੌਲੀ ਹੌਲੀ ਮੂਣਕ ਦੇ ਯੂਨੀਵਰਸਿਟੀ ਕਾਲਜ ਕੋਲ ਪੁੱਜ ਗਿਆ ਹੈ ਅਤੇ ਪਾਤੜਾਂ ਰੋਡ ‘ਤੇ ਵੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਸੁਰਜਨ ਭੈਣੀ ਪਿੰਡ ਪੂਰੀ ਤਰ੍ਹਾਂ ਪਾਣੀ ਨਾਲ ਘਿਰਨ ਕਰਕੇ ਉਸਦਾ ਸੰਪਰਕ ਦੂਜੇ ਪਿੰਡਾਂ ਅਤੇ ਸ਼ਹਿਰ ਨਾਲੋਂ ਟੁੱਟ ਗਿਆ ਹੈ  ਫੂਲਦ, ਭੂੰਦੜ ਭੈਣੀ ਵਿੱਚ ਵੀ ਪਾਣੀ ਨੇ ਘੇਰਾ ਪਾਇਆ ਹੋਇਆ ਹੈ ਇਸ ਤੋਂ ਇਲਾਵਾ ਮੂਣਕ ਤੋਂ ਸਲੇਮਗੜ੍ਹ ਤੇ ਮਕੋਰੜ ਸਾਹਿਬ ਵਾਲੀਆਂ ਸੜਕਾਂ ਪਾਣੀ ਵਿੱਚ ਡੁੱਬ ਚੁੱਕੀਆਂ ਹਨ ਜੇਕਰ ਪਾਣੀ ਸਵੇਰ ਤੱਕ ਇਸੇ ਰਫ਼ਤਾਰ ਨਾਲ ਚੱਲਦਾ ਰਿਹਾ ਤਾਂ ਸ਼ਹਿਰ ਦੀ ਆਬਾਦੀ ਵਿੱਚ ਵੀ ਦਾਖ਼ਲ ਹੋ ਸਕਦਾ ਹੈ

ਪ੍ਰਸ਼ਾਸਨ ਦੀ ਚੁੱਪ ਕਾਰਨ ਦੁਚਿੱਤੀ ‘ਚ ਪਿੰਡਾਂ ਦੇ ਕਿਸਾਨ

ਕਈ ਪਿੰਡਾਂ ਦੇ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੁਝ ਵੀ ਨਹੀਂ ਦੱਸਿਆ ਗਿਆ ਜਿਸ ਕਾਰਨ ਉਹ ਦੁਚਿੱਤੀ ਵਿੱਚ ਹਨ ਕਿ ਉਹ ਕੀ ਕਰਨ ਲੋਕਾਂ ਨੇ ਆਪਣੇ ਪੱਧਰ ‘ਤੇ ਪਾਣੀ ਨੂੰ ਘਰਾਂ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਆਪੋ ਆਪਣੇ ਘਰਾਂ ਮੂਹਰੇ ਬੰਨ੍ਹ ਮਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਖਾਣ ਪੀਣ ਦੀਆਂ ਚੀਜ਼ਾਂ ਇਕੱਤਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਦੇ ਪਸ਼ੂਆਂ ਲਈ ਹਰੇ ਚਾਰੇ ਦੀ ਆ ਰਹੀ ਹੈ ਕਿਉਂਕਿ ਖੇਤਾਂ ਵਿੱਚ ਖੜ੍ਹਾ ਹਰਾ ਚਾਰ ਪਾਣੀ ਕਾਰਨ ਖਰਾਬ ਹੋ ਗਿਆ ਹੈ ਜਿਸ ਕਾਰਨ ਡੰਗਰਾਂ ਨੂੰ ਖਾਣ ਲਈ ਹਰਾ ਚਾਰਾ ਨਸੀਬ ਨਹੀਂ ਹੋ ਰਿਹਾ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਪਿੰਡਾਂ ਵਿੱਚ ਹਰੇ ਚਾਰੇ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਘੱਗਰ ਵਿੱਚ ਪਾੜ ਪਾਣ ਕਾਰਨ ਨੇੜੇ ਤੇੜੇ ਦੇ ਪਿੰਡਾਂ ਦੇ ਸਕੂਲ ਅੱਜ ਬੰਦ ਰਹੇ

ਪੂਰੀ ਤਨਦੇਹੀ ਨਾਲ ਡਟੇ ਹੋਏ ਨੇ ਡੇਰਾ ਸ਼ਰਧਾਲੂ

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵੱਡੀ ਗਿਣਤੀ ਮੈਂਬਰ ਅੱਜ ਵੀ ਰਾਹਤ ਕਾਰਜਾਂ ਵਿੱਚ ਲੱਗੇ ਰਹੇ ਵਿੰਗ ਦੇ 45 ਮੈਂਬਰ ਰਾਜਿੰਦਰ ਇੰਸਾਂ ਨੇ ਦੱਸਿਆ ਕਿ ਡੇਰਾ ਪ੍ਰੇਮੀ ਪੂਰੀ ਤਨਦੇਹੀ ਨਾਲ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪੂਰਨ ਅਮਲ ਕੀਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਮਿੱਟੀ ਦੀ ਘਾਟ ਕਾਰਨ ਕੰਮ ਵਿੱਚ ਵਾਰ-ਵਾਰ ਵਿਘਨ ਪੈ ਰਿਹਾ ਹੈ, ਜੇਕਰ ਮਿੱਟੀ ਛੇਤੀ ਨਾਲ ਪਹੁੰਚਦੀ ਕੀਤੀ ਜਾਵੇ ਤਾਂ ਕੰਮ ਵਿੱਚ ਤੇਜ਼ੀ ਆ ਸਕਦੀ ਹੈ ਉਨ੍ਹਾਂ ਕਿਹਾ ਕਿ ਭਾਰੀ ਗਰਮੀ ਦੇ ਬਾਵਜੂਦ ਡੇਰਾ ਪ੍ਰੇਮੀ ਤਨਦੇਹੀ ਨਾਲ ਕੰਮ ਕਰ ਰਹੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।