ਚੋਰੀ ਦੇ ਟੈਂਪੂ ਸਮੇਤ ਤਿੰਨ ਨੂੰ ਕੀਤਾ ਗ੍ਰਿਫ਼ਤਾਰ

Bus Stand Mansa

ਥੋੜੇ ਦਿਨ ਪਹਿਲਾਂ ਅਨਾਜ ਮੰਡੀ ਦੇ ਸ਼ੈਡ ਹੇਠੋ ਚੋਰੀ ਕੀਤਾ ਸੀ ਟੈਂਪੂ | Samana News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੁਨਾਮ ਦੀ ਪੁਲਿਸ ਵੱਲੋਂ ਸਥਾਨਕ ਸ਼ਹਿਰ ਵਿਚੋਂ ਬੀਤੀ 26 ਜੂਨ ਨੂੰ ਚੋਰੀ ਹੋਇਆ ਟੈਂਪੂ ਟਾਟਾ ਏਸ ਬਰਾਮਦ ਕਰ ਲਿਆ ਗਿਆ ਹੈ। ਜਿਸ ਵਿੱਚ ਤਿੰਨ ਨੂੰ ਵੀ ਗਿਰਫ਼ਤਾਰ ਕਰਨ ਵਿਚ ਪੁਲਿਸ ਕਾਮਯਾਬ ਰਹੀ ਹੈ। ਇਸ ਸਬੰਧੀ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 08-07-23 ਨੂੰ ਸ:ਥ: ਕ੍ਰਿਸ਼ਨ ਕੁਮਾਰ ਪਾਸ ਰਾਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਵਾਰਡ ਨੰਬਰ 21 ਇੰਦਰਾ ਵਸਤੀ ਸਟੇਡੀਅਮ ਰੋਡ ਸੁਨਾਮ ਨੇ ਇਤਲਾਹ ਦਿੱਤੀ ਕਿ ਮਿਤੀ 26-06-23 ਨੂੰ ਵਕਤ ਕਰੀਬ 8 ਵਜੇ ਸ਼ਾਮ ਉਸਨੇ ਅਪਣਾ ਟੈਂਪੂ ਟਾਟਾ ਏਸ ਅਨਾਜ ਮੰਡੀ ਸੁਨਾਮ ਦੇ ਸ਼ੈਡ ਹੇਠਾਂ ਖੜ੍ਹਾ ਕੀਤਾ ਸੀ ਅਤੇ ਜਦੋਂ ਉਸ ਨੇ ਸਵੇਰੇ ਆ ਕੇ ਦੇਖਿਆ ਤਾਂ ਉਥੋਂ ਟੈਂਪੂ ਗ਼ਾਇਬ ਸੀ। (Samana News)

ਜਿਸ ਦੀ ਜਾਂਚ ਪੜਤਾਲ ਕਰਨ ਤੇ ਪਤਾ ਲੱਗਾ ਕਿ ਉਸਦਾ ਟੈਂਪੂ ਵਿਕੀ ਸਿੰਘ ਵਾਸੀ ਜੀਂਦ ਅਤੇ ਸ਼ਿਵਕਾਂਤ ਵਾਸੀ ਸੀਤਾਬਲ ਹਰਿਆਣਾ ਚੋਰੀ ਕਰਕੇ ਲੈ ਗਏ ਹਨ। ਜਿਨਾਂ ਨੂੰ ਉਹ ਪਹਿਲਾਂ ਜਾਣਦਾ ਸੀ। ਜਿਸ ਤੇ ਰਾਜ ਸਿੰਘ ਉਕਤ ਦੇ ਬਿਆਨ ਪਰ ਮੁਕੱਦਮਾ ਨੰਬਰ 166 ਮਿਤੀ 08-07-23 ਅ/ਧ 379,34 ਆਈਪੀਸੀ ਥਾਣਾਂ ਸਿਟੀ ਸੁਨਾਮ ਬਾਰ ਖਿਲਾਫ ਵਿਕੀ ਸਿੰਘ ਅਤੇ ਸ਼ਿਵਕਾਂਤ ਖ਼ਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। (Samana News)

ਟੈਂਪੂ ਚੋਰੀ ਕਰਨ ਵਾਲੇ ਤਿੰਨੋਂ ਹਰਿਆਣਾ ਨਾਲ ਸਬੰਧਤ | Samana News

ਦੌਰਾਨੇ ਤਫਤੀਸ਼ ਭਰਪੂਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਸੁਨਾਮ ਦੀ ਅਗਵਾਈ ਹੇਠ ਇੰਸਪੈਕਟਰ ਦੀਪਇੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਸੁਨਾਮ ਅਤੇ ਥਾਣੇਦਾਰ ਕਸ਼ਮੀਰ ਸਿੰਘ ਇੰਚਾਰਜ ਜੇਲ੍ਹ ਪੋਸਟ ਸੁਨਾਮ, ਸ:ਥ ਕ੍ਰਿਸ਼ਨ ਕੁਮਾਰ ਸਮੇਤ ਪੁਲਿਸ ਪਾਰਟੀ ਪਾਸ ਮੁਖਬਰੀ ਮਿਲਣ ਪਰ ਜੰਡੀ ਵਾਲੇ ਢਾਬੇ ਪਾਸ ਰੇਡ ਕੀਤੀ ਤਾਂ ਦੋਸ਼ੀ ਵਿਕੀ ਸਿੰਘ ਅਤੇ ਸ਼ਿਵਕਾਂਤ ਉਕਤ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ ਦੋਸੀਆ ਨੇ ਦੱਸਿਆ ਹੈ ਕਿ ਚੋਰੀ ਕੀਤਾ ਟੈਂਪੂ ਦਾਣਾ ਮੰਡੀ ਛਾਜਲੀ ਵਿਖੇ ਖੜ੍ਹਾ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਵੈਂਟੀਲੇਟਰ ‘ਤੇ, ਹਾਲਤ ਸਥਿਰ

ਜਿਸ ਦੀ ਨਿਗਰਾਨੀ ਲਈ ਰੌਸ਼ਨ ਲਾਲ ਵਾਸੀ ਕੈਥਲ (ਹਰਿਆਣਾ) ਨੂੰ ਮੌਕਾ ਪਰ ਛੱਡਿਆ ਹੋਇਆ ਹੈ। ਮੁਕੱਦਮਾ ਵਿੱਚ ਉਕਤ ਦੋਸ਼ੀ ਨੂੰ ਨਾਮਜ਼ਦ ਕਰਕੇ ਅਨਾਜ ਮੰਡੀ ਛਾਜਲੀ ਵਿਖੇ ਰੇਡ ਕਰਕੇ ਚੋਰੀ ਕੀਤਾ ਟੈਂਪੂ ਬਰਾਮਦ ਕਰਵਾਇਆ ਗਿਆ ਅਤੇ ਦੋਸ਼ੀ ਰੌਸ਼ਨ ਲਾਲ ਨੂੰ ਵੀਂ ਗ੍ਰਿਫ਼ਤਾਰ ਕੀਤਾ ਗਿਆ ਹੈ।