ਪਿਛਲੇ ਦਿਨੀ ਨੌਜਵਾਨਾਂ ਦੀ ਲੜਾਈ ’ਚ ਪ੍ਰੀਤਮ ਚੰਦ ਦਾ ਹੋਇਆ ਸੀ ਕਤਲ | Murder Case
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਪਿਛਲੇ ਦਿਨੀ ਵਾਪਰੇ ਕਤਲ ਕਾਂਡ ਵਿੱਚ ਮਾਂ-ਪੁੱਤ ਸਮੇਤ ਤਿੰਨ ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਪਿਛਲੇ ਦਿਨੀ ਨੌਜਵਾਨਾਂ ਦੀ ਹੋਈ ਲੜਾਈ ਵਿੱਚ ਪੁੱਤ ਨੂੰ ਛੁਡਾਉਣ ਵਾਲੇ ਬਾਪ ਦਾ ਕਤਲ ਹੋ ਗਿਆ ਸੀ ਜਦਕਿ ਪੁੱਤ ਜਖ਼ਮੀ ਹੋ ਗਿਆ। ਕਤਲ ਕਰਨ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਸਨ। (Murder Case)
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਸਰਫ਼ਰਾਜ ਆਲਮ ਨੇ ਦੱਸਿਆ ਕਿ 14 ਨਵੰਬਰ ਨੂੰ ਸਿਵਲ ਲਾਈਨ ਪਟਿਆਲਾ ਦੇ ਏਰੀਆ ਵਿਚ ਹੋਈ ਕਤਲ ਦੀ ਵਾਰਦਾਤ ਨੂੰ ਹੱਲ ਕਰਦੇ ਹੋਏ ਮੁਲਜ਼ਮਾਂ ਅੰਕਿਤ ਕੁਮਾਰ ਪੁੱਤਰ ਕੁਲਦੀਪ ਕੁਮਾਰ , ਕਿਰਨਾ ਦੇਵੀ ਪਤਨੀ ਕੁਲਦੀਪ ਕੁਮਾਰ ਅਤੇ ਅਜੈ ਰਾਣਾ ਪੁੱਤਰ ਰਮੇਸ਼ ਕੁਮਾਰ ਰਾਮ ਆਸਰਾ ਵਾਸੀਆਨ ਗਰੀਨ ਲਹਿਲ ਕਾਲੋਨੀ, ਪਾਸੀ ਰੋਡ ਪਟਿਆਲਾ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਗਿ੍ਰਫਤਾਰ ਕੀਤਾ ਗਿਆ।
Also Read : ਜੈਪੁਰ ਤੋਂ ਦਿੱਲੀ ਲਈ ਇਨ੍ਹਾਂ ਬੱਸਾਂ ‘ਚ ਲੱਗੇਗਾ ਘੱਟ ਕਿਰਾਇਆ
ਉਨ੍ਹਾਂ ਦੱਸਿਆ ਕਿ ਅਜੈ ਕੁਮਾਰ ਪੁੱਤਰ ਪ੍ਰੀਤਮ ਚੰਦ ਵਾਸੀ ਗਰੀਨ ਲਹਿਲ ਕਾਲੋਨੀ,ਪਟਿਆਲਾ ਜੋਂ ਕਿ ਭੂਮੀ ਰੱਖਿਆ ਵਿਭਾਗ ਵਿਚ ਬਤੌਰ ਜੇ.ਈ ਬਰਨਾਲਾ ਵਿਖੇ ਡਿਊਟੀ ਕਰਦਾ ਹੈ ਨੇ ਦੱਸਿਆ ਕਿ 14 ਨਵੰਬਰ ਨੂੰ ਸਾਡੇ ਘਰ ਦੀ ਗਲੀ ਦੇ ਸਾਹਮਣੇ ਅੰਕਿਤ ਕੁਮਾਰ ਪੁੱਤਰ ਕੁਲਦੀਪ ਕੁਮਾਰ, ਕਿਰਨਾ ਦੇਵੀ ਪਤਨੀ ਕੁਲਦੀਪ ਕੁਮਾਰ, ਪਿ੍ਰੰਸ ਪੁੱਤਰ ਛਿੰਦਾ, ਅਜੈ ਉਰਫ ਖੁਰਪਾ ਪੁੱਤਰ ਰਮੇਸ਼ ਕੁਮਾਰ ਜੋਂ ਕਿ ਜਤਿਨ ਪੁੱਤਰ ਸੰਦੀਪ ਕੁਮਾਰ, ਈਸ਼ੂ ਪੁੱਤਰ ਇੰਦਰ ਅਤੇ ਸ਼ੀਤਲ ਪੁੱਤਰ ਬੰਟੀ ਵਾਸੀਆਨ ਗਰੀਨ ਲਹਿਲ ਕਾਲੋਨੀ ਪਾਸੀ ਰੋਡ ਪਟਿਆਲਾ ਨਾਲ ਲੜਾਈ ਝਗੜਾ ਕਰ ਰਹੇ ਸਨ ਤਾਂ ਜਤਿਨ ਨੇ ਮੁਦਈ ਦੇ ਛੋਟੇ ਭਰਾ ਦੀਪਕ ਨੂੰ ਫੋਨ ਕਰਕੇ ਕਿਹਾ ਕਿ ਅੰਕਿਤ ,ਕਿਰਨਾ, ਪਿ੍ਰੰਸ, ਅਜੈ ਆਦਿ ਸਾਡੇ ਨਾਲ ਲੜਾਈ ਝਗੜਾ ਕਰ ਰਹੇ ਹਨ। (Murder Case)
ਜਦੋਂ ਉਹ ਆਪਣੇ ਪਿਤਾ ਪ੍ਰੀਤਮ ਚੰਦ ਪੁੱਤਰ ਪ੍ਰੇਮ ਚੰਦ ਨਾਲ ਪੁੱਜ ਕੇ ਲੜਾਈ ਝਗੜਾ ਛੁਡਵਾਉਣ ਲੱਗੇ ਤਾਂ ਅੰਕਿਤ ਕੁਮਾਰ,ਕਿਰਨਾ,ਪਿ੍ਰੰਸ,ਅਜੈ ਖੁਰਪਾ ਅਤੇ ਦੋ ਨਾ ਮਾਲੂਮ ਵਿਅਕਤੀਆਂ ਨੇ ਛੁਰੇ ਦਾ ਵਾਰ ਕਰਕੇ ਉਸਦੇ ਪਿਤਾ ਪ੍ਰੀਤਮ ਚੰਦ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਇਹ ਫਰਾਰ ਹੋ ਗਏ। ਥਾਣਾ ਸਿਵਲ ਲਾਈਨ ਦੇ ਐਸਐਚਓ ਹਰਜਿੰਦਰ ਸਿੰਘ ਢਿੱਲੋਂ ਦੀ ਟੀਮ ਵੱਲੋਂ ਇਨ੍ਹਾਂ ਤਿੰਨਾਂ ਨੂੰ ਗਿ੍ਰਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਰਹਿੰਦੇ ਹੋਰ ਮੁਲਜ਼ਮਾਂ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ।