ਨਾਬਾਲਗ ਨਾਲ ਦੁਰਾਚਾਰ ਅਤੇ ਮੌਬ ਲਿੰਚਿੰਗ ਵਰਗੇ ਅਪਰਾਧਾਂ ਲਈ ਮੌਤ ਦੀ ਸਜ਼ਾ
- ਹੁਣ ਰਾਜਧ੍ਰੋਹ ਹੋਵੇਗਾ ਦੇਸ਼ਧ੍ਰੋਹ
- ਮਨ ਇਟਲੀ ਦਾ ਹੈ ਤਾਂ ਕਾਨੂੰਨ ਕਦੇ ਸਮਝ ਨਹੀਂ ਆਵੇਗਾ: ਅਮਿਤ ਸ਼ਾਹ
(ਏਜੰਸੀ) ਨਵੀਂ ਦਿੱਲੀ। Criminal Law Bills ਲੋਕ ਸਭਾ ’ਚ ਬੁੱਧਵਾਰ ਨੂੰ ਤਿੰਨ ਨਵੇਂ ਅਪਰਾਧਿਕ ਕਾਨੂੰਨ ਬਿੱਲ ਪਾਸ ਹੋ ਗਏ ਹਨ । ਹੁਣ ਇਨ੍ਹਾਂ ਬਿੱਲਾਂ ਨੂੰ ਰਾਜ ਸਭਾ ’ਚ ਪੇਸ਼ ਕੀਤਾ ਜਾਵੇਗਾ ਉਥੋਂ ਪਾਸ ਹੋਣ ਤੋਂ ਬਾਅਦ ਇਸ ਨੂੰ ਮਨਜ਼ੂਰੀ ਲਈ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ। ਇਸ ਨੂੰ ਪੇਸ਼ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ – ਬ੍ਰਿਟਿਸ਼ ਕਾਲ ਦੇ ਦੇਸ਼ਧ੍ਰੋਹ ਕਾਨੂੰਨ ਨੂੰ ਖਤਮ ਕਰ ਦਿੱਤਾ ਗਿਆ ਹੈ। ਨਾਬਾਲਗ ਨਾਲ ਦੁਰਾਚਾਰ ਅਤੇ ਮੌਬ ਲਿੰਚਿੰਗ ਵਰਗੇ ਅਪਰਾਧਾਂ ਲਈ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਨ੍ਹਾਂ ਤਿੰਨਾ ਬਿੱਲਾਂ- ਭਾਰਤੀ ਨਿਆ (ਦੂਜਾ) ਕੋਡ 2023, ਭਾਰਤੀ ਨਾਗਰਿਕ ਸੁਰੱਖਿਆ (ਦੂਜਾ) ਕੋਡ 2023 ਅਤੇ ਭਾਰਤੀ ਸਬੂਤ (ਦੂਜਾ) ਬਿੱਲ 2023 ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਹਫ਼ਤੇ ਲੋਕ ਸਭਾ ’ਚ ਪੇਸ਼ ਕੀਤਾ ਸੀ। Criminal Law Bills
ਬੁੱਧਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਿੰਨ ਬਿੱਲਾਂ ’ਤੇ ਚਰਚਾ ਦੌਰਾਨ ਆਖਿਆ ਕਿ ਤਿੰਨ ਅਪਰਾਧਿਕ ਕਾਨੂੰਨਾਂ ਦੇ ਸਥਾਨਾਂ ‘ਤੇ ਲਿਆਂਦੇ ਗਏ ਬਿੱਲ ਗੁਲਾਮੀ ਦੀ ਮਾਨਸਿਕਤਾ ਨੂੰ ਮਿਟਾਉਣ ਅਤੇ ਔਪਨਿਵੇਸ਼ਿਕ ਕਾਨੂੰਨਾਂ ਤੋਂ ਮੁਕਤੀ ਦਿਵਾਉਣ ਦੀ ਨਰਿੰਦਰ ਮੋਦੀ ਸਰਕਾਰ ਦੀ ਵਚਨਬੱਧਤਾ ਨੂੰ ਪ੍ਰਗਟਾਉਂਦਾ ਹੈ। ਉਨ੍ਹਾਂ ਸਦਨ ’ਚ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਇਹ ਵੀ ਆਖਿਆ ਕਿ ਵਿਅਕਤੀ ਦੀ ਅਜ਼ਾਦੀ, ਮਾਨਵ ਦੇ ਅਧਿਕਾਰ ਅਤੇ ਸਾਰਿਆਂ ਨਾਲ ਬਰਾਬਰ ਦਾ ਵਿਹਾਰ ਰੂਪੀ ਤਿੰਨ ਸਿਧਾਂਤਾਂ ਦੇ ਅਧਾਰ ’ਤੇ ਪ੍ਰਸਤਾਵਿਤ ਕਾਨੂੰਨ ਲਿਆਂਦੇ ਗਏ ਹਨ।
ਇਹ ਵੀ ਪਡ਼੍ਹੋ: ਰੈਗੂਲਰ ਤਨਖਾਹ ਨੂੰ ਲੈ ਕੇ ਪਾਵਰਕੌਮ ਅੱਗੇ ਪੋਹ ਦੀ ਠੰਢ ’ਚ ਤੀਜੇ ਦਿਨ ’ਚ ਪੁੱਜਿਆ ਵਰਨ ਵਰਤ
ਉਨ੍ਹਾਂ ਨੇ ਕਿਸੇ ਦਾ ਨਾਂਅ ਲਏ ਬਗੈਰ ਕਾਂਗਰਸ ’ਤੇ ਨਿਸ਼ਾਨਾ ਲਾਉਂਦੇ ਹੋਏ ਆਖਿਆ ਕਿ ਜੇਕਰ ਮਨ ਇਟਲੀ ਦਾ ਹੈ ਤਾਂ ਇਹ ਕਾਨੂੰਨ ਕਦੇ ਸਮਝ ਨਹੀਂ ਆਵੇਗਾ ਜੇਕਰ ਮਨ ਇੱਥੋਂ ਦਾ ਹੈ ਤਾਂ ਸਮਝ ਆ ਜਾਵੇਗਾ। ਗ੍ਰਹਿ ਮੰਤਰੀ ਨੇ ਸਦਨ ’ਚ ਆਖਿਆ ਕਿ ‘ਮਾਬ ਲਿਚਿੰਗ’ ਘਿਨੌਣਾ ਅਪਰਾਧ ਹੈ ਅਤੇ ਇਸ ਕਾਨੂੰਨ ’ਚ ਮਾਬ ਲਿਚਿੰਗ ਅਪਰਾਧ ਲਈ ਫਾਂਸੀ ਦੀ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਸਰਕਾਰ ਰਾਜਧ੍ਰੋਹ ਨੂੰ ਦੇਸ਼ਧ੍ਰੋਹ ’ਚ ਬਦਲਣ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਅੱਤਵਾਦ ਦੀ ਵਿਆਖਿਆ ਹੁਣ ਤੱਕ ਕਿਸੇ ਵੀ ਕਾਨੂੰਨ ’ਚ ਨਹੀਂ ਸੀ ਪਹਿਲੀ ਵਾਰ ਹੁਣ ਮੋਦੀ ਸਰਕਾਰ ਅੱਤਵਾਦ ਦੀ ਵਿਆਖਿਆ ਕਰਨ ਜਾ ਰਹੀ ਹੈ। Criminal Law Bills