ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਬਵਾਨਾ ‘...

    ਬਵਾਨਾ ‘ਚ ਮੁਕਾਬਲਾ, ਰਾਜੇਸ਼ ਬਵਾਨੀਆ ਗਿਰੋਹ ਦੇ ਤਿਨ ਮੈਂਬਰ ਗਿਫ਼ਤਾਰ

    ਬਵਾਨਾ ‘ਚ ਮੁਕਾਬਲਾ, ਰਾਜੇਸ਼ ਬਵਾਨੀਆ ਗਿਰੋਹ ਦੇ ਤਿਨ ਮੈਂਬਰ ਗਿਫ਼ਤਾਰ

    ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਨੇ ਬਵਾਨਾ ਇਲਾਕੇ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਰਾਜੇਸ਼ ਬਵਾਨੀਆ ਗੈਂਗ ਦੇ ਇੱਕ ਸ਼ੂਟਰ ਨੂੰ ਉਸਦੇ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮਨਬੀਰ ਉਰਫ਼ ਮੋਹਿਤ ਅਤੇ ਉਸ ਦੇ ਦੋ ਸਾਥੀਆਂ ਨਰੇਸ਼ ਅਤੇ ਮਦਨ ਵਜੋਂ ਹੋਈ ਹੈ। ਮਨਬੀਰ ਖਿਲਾਫ ਕਥਿਤ ਤੌਰ ‘ਤੇ ਕਤਲ, ਡਕੈਤੀ ਅਤੇ ਚੋਰੀ ਸਮੇਤ ਕਈ ਘਿਨਾਉਣੇ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਗਰੋਹ ਦੇ ਇੱਕ ਸਰਗਰਮ ਮੈਂਬਰ ਦੇ ਬਵਾਨਾ ਇਲਾਕੇ ਵਿੱਚ ਆਉਣ ਦੀ ਸੂਚਨਾ ਮਿਲੀ ਸੀ।

    ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਨ ਲਈ ਥਾਣਾ ਬਵਾਨਾ ਪੁਲਿਸ ਅਤੇ ਸਪੈਸ਼ਲ ਸਟਾਫ਼ ਦੀ ਸਾਂਝੀ ਟੀਮ ਬਣਾਈ ਗਈ। ਮੁਖਬਰ ਨੇ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੂੰ ਦੇਖ ਕੇ Wਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ।

    ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਅਤੇ ਥੋੜ੍ਹੇ ਜਿਹੇ ਮੁਕਾਬਲੇ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗੋਲੀਬਾਰੀ ਵਿੱਚ ਮਨਬੀਰ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਹੈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ, ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ