ਚੰਡੀਗੜ੍ਹ ਦੇ ਰਾਮ ਦਰਬਾਰ ‘ਚ ਮਿਲੇ ਤਿੰਨ ਜਿੰਦਾ ਬੰਬ

Three Lively, Bombs, Ram Darbar, Chandigarh

ਚੰਡੀਗੜ੍ਹ।  ਸ਼ਹਿਰ ਦੇ ਰਾਮ ਦਰਬਾਰ ਫੇਜ਼-2 ਸਥਿਤ ਸਬਜ਼ੀ ਮੰਡੀ ‘ਚ ਸ਼ਨੀਵਾਰ ਤੜਕੇ ਸਵੇਰੇ 3 ਜ਼ਿੰਦਾ ਬੰਬ ਮਿਲਣ ਕਾਰਨ ਇਲਾਕੇ ‘ਚ ਹੜਕੰਪ ਮਚ ਗਿਆ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪੁੱਜੀ ਅਤੇ ਜਾਂਚ ਤੋਂ ਬਾਅਦ ਏਅਰਫੋਰਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਟੀਮ ਨੇ ਘਟਨਾ ਵਾਲੀ ਥਾਂ ‘ਤੇ ਪੁੱਜ ਕੇ ਤਿੰਨਾਂ ਬੰਬਾਂ ਨੂੰ ਕਬਜ਼ੇ ‘ਚ ਲੈ ਕੇ ਉਨ੍ਹਾਂ ਨੂੰ ਜ਼ਮੀਨ ‘ਚ ਦਬਾ ਦਿੱਤਾ। ਜਾਣਕਾਰੀ ਮੁਤਾਬਕ ਚਸ਼ਮਦੀਦ ਬਿਕਰਮ ਠਾਕੁਰ ਨੇ ਦੱਸਿਆ ਕਿ ਸਵੇਰ ਦੇ ਸਮੇਂ ਰਾਮ ਦਰਬਾਰ ਫੇਜ਼-2 ਗਰਾਊਂਡ ‘ਚ ਸਫਾਈ ਚੱਲ ਰਹੀ ਸੀ। ਅਚਾਨਕ ਇਕ ਬੰਬ ਸਫਾਈ ਕਰਮਚਾਰੀ ਨੂੰ ਦਿਖਿਆ। ਕੁਝ ਹੀ ਦੇਰ ਬਾਅਦ ਉਸੇ ਤਰ੍ਹਾਂ ਦੇ 3 ਬੰਬ ਮਿਲਣ ਕਾਰਨ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ। ਇਸ ਮਾਮਲੇ ਸਬੰਧੀ ਫਾਰੈਂਸਿਕ ਟੀਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਲੋਕਾਂ ਦੀ ਆਵਾਜਾਈ ਦੇ ਚੱਲਦਿਆਂ ਇਨ੍ਹਾਂ ਤਿੰਨਾਂ ਬੰਬਾਂ ਨੂੰ ਜ਼ਮੀਨ ‘ਚ ਦਬਾ ਦਿੱਤਾ ਗਿਆ ਹੈ ਅਤੇ ਫੌਜ ਅਤੇ ਏਅਰਫੋਰਸ ਟੀਮ ਨੇ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here