ਖਾਲਿਸਤਾਨ ਪੱਖੀ ਤਿੰਨ ਜਣੇ ਕਾਬੂ

khalistan, Arrested, Supporter

ਪਿਛਲੇ ਕੁਝ ਸਾਲਾਂ ਤੋਂ ਸਨ ਖਾਲਿਸਤਾਨ ਦੇ ਸੰਪਰਕ ‘ਚ

ਗਵਾਲੀਅਰ: ਖਾਲਿਸਤਾਨ ਦੀ ਮੰਗ ਕਰਨ ਵਾਲੇ ਅੱਤਵਾਦੀਆਂ ਦੀ ਮੱਦਦ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਪੁਲਿਸ ਸੂਤਰਾਂ ਅਨੁਸਾਰ ਕੱਲ੍ਹ ਰਾਤ ਅੱਤਵਾਦ ਰੋਕੂ ਦਸਤੇ (ਏਟੀਐਸ) ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਡਬਰਾ, ਚਿਨੌਰ ਅਤੇ ਥਾਟੀਪੁਰ ਥਾਣਾ ਖੇਤਰਾਂ ਤੋਂ ਇਨ੍ਹਾਂ ਬਦਮਾਸ਼ਾਂ ਨੂੰ ਫੜਿਆ

ਫੜੇ ਗਏ ਮੁਲਜ਼ਮਾਂ ਦੇ ਨਾਂਅ ਬਲਕਾਰ ਸਿੰਘ, ਨਿਵਾਸੀ ਰਰੂਆ ਥਾਣਾ ਚੀਨੌਰ, ਬਲਵਿੰਦਰ ਸਿੰਘ ਨਿਵਾਸੀ ਸਾਲਬਈ ਥਾਣਾ ਡਬਰਾ ਅਤੇ ਛੋਟੂ ਰਾਵਤ ਨਿਵਾਸੀ ਥਾਟੀਪੁਰ ਦੱਸੇ ਗਏ ਹਨ ਫੜੇ ਗਏ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਜੋ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ ਹੈ ਦੱਸਿਆ ਗਿਆ ਹੈ ਕਿ ਫੜੇ ਗਏ ਦੋਸ਼ੀ ਪਿਛਲੇ ਕੁਝ ਸਾਲਾਂ ਤੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸੰਪਰਕ ‘ਚ ਸਨ ਨਾਲ ਹੀ ਇਨ੍ਹਾਂ ‘ਤੇ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਦਾ ਵੀ ਸ਼ੱਕ ਪ੍ਰਗਟਾਇਆ ਗਿਆ ਹੈ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੀ ਦਿਨੀਂ ਪੰਜਾਬ ਪੁਲਿਸ ਨੇ ਇੱਕ ਦੋਸ਼ੀ ਨੂੰ ਫੜਿਆ ਸੀ  ਜਿਸ ਤੋਂ ਪੁੱਛਗਿੱਛ ‘ਚ ਇਨ੍ਹਾਂ ਤਿੰਨਾਂ ਦੋਸ਼ੀਆਂ ਦੀ ਉਨ੍ਹਾਂ ਦੀ ਮੱਦਦ ਕਰਨ ਦੀ ਗੱਲ ਸਾਹਮਣੇ ਆਈ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।