ਸਵੇਰ ਦੀ ਸੈਰ ‘ਤੇ ਨਿੱਕਲੇ RJD ਨੇਤਾ ਦਾ ਕਤਲ

RJD,CBI Gun Shot, Kedar Rai, Lalu Yadav, Leader

ਪਟਨਾ: RJD ਨੇਤਾ ਅਤੇ ਪਟਨਾ ਦੇ ਕੌਂਸਲਰ ਕੇਦਾਰ ਰਾਏ ਦਾ ਵੀਰਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕੇਦਾਰ ਸਵੇਰੇ ਦਾਨਪੁਰ ਸਥਿਤ ਆਪਣੇ ਘਰੋਂ ਸਵੇਰ ਦੀ ਸੈਰ ਲਈ ਨਿੱਕਲੇ ਸਨ। ਉਹ ਕਰੀਬ 100 ਗਜ਼ ਹੀ ਪਹੁੰਚੇ, ਉਦੋਂ ਇੱਕ ਬਾਈਕ ‘ਤੇ ਸਾਵਰ ਤਿੰਨ ਜਣਿਆਂ ਨੇ ਉਨ੍ਹਾਂ ‘ਤੇ ਫਾਇਰ ਕੀਤੇ। ਸਾਰੇ ਸ਼ੂਟਰ ਫਰਾਰ ਹਨ। ਪੁਲਿਸ ਨੇ 3 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਾਣਕਾਰੀ ਮੁਤਾਬਕ, ਕੇਦਾਰ ਨੂੰ ਇੱਕ ਗੋਲੀ ਕੰਨ ਦੇ ਕੋਲ ਅਤੇ ਦੂਜੀ ਛਾਤੀ ‘ਚ ਲੱਗੀ। ਗੋਲੀ ਲਗਦੇ ਹੀ ਕੇਦਾਰ ਜ਼ਮੀਨ ‘ਤੇ ਡਿੱਗ ਪਿਆ। ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ, ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਗੋਲੀ ਮਾਰਨ ਤੋਂ ਬਾਅਦ ਸ਼ੂਟਰ ਫਰਾਰ ਹੋ ਗਏ।

15 ਦਿਨਾਂ ਦੇ ਅੰਦਰ ਆਰਜੇਡੀ ਦੇ ਦੂਜੇ ਨੇਤਾ ਦਾ ਕਤਲ

  • ਕੇਦਾਰ ਰਾਏ ਆਰਜੇਡੀ ਦੇ ਦੂਜੇ ਅਜਿਹੇ ਨੇਤਾ ਹਨ, ਜਿਨ੍ਹਾਂ ਦੀ ਪਿਛਲੇ 15 ਦਿਨਾਂ ‘ਚ ਹੱਤਿਆ ਹੋਈ ਹੈ।
  • 29 ਜੁਲਾਈ ਨੂੰ ਸੀਵਾਨ ਦੇ ਬਸੰਤਪੁਰ ਦੇ ਸ਼ੇਖਪੁਰਾ ਪਿੰਡ ਵਿੱਚ ਯੂਥਆਰਜੇਡੀ ਨੇਤਾ ਮਿਨਹਾਜ਼ ਖਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
  • ਉਹ ਆਪਣੇ ਘਰ ਵਿੱਚ ਹੀ ਸੌਂ ਰਿਹਾ ਸੀ, ਉਦੋਂ ਹਥਿਆਰਾਂ ਨਾਲ ਲੈਸ ਦੋਸ਼ੀ ਘਰ ਵਿੱਚ ਘੜੇ ਅਤੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
  • ਮਿਨਹਾਜ ਸ਼ਹਾਬੂਦੀਨ ਦਾ ਨਜ਼ੀਦੀਕੀ ਸੀ।
  • ਘਟਨਾ ਸਥਾਨ ਤੋਂ ਕਾਰਬਾਨੀਨ, ਬੰਬ ਅਤੇ ਪੈਟਰੋਲ ਬਰਾਮਦ ਹੋਇਆ।

ਸੀਬੀਆਈ ਜਾਂਚ ਹੋਵੇ: ਲਾਲੂ

ਕੇਦਾਰ ਦੀ ਹੱਤਿਆ ਦੇ ਮਾਮਲੇ ਵਿੱਚ ਰਾਂਚੀ ਵਿੱਚ ਆਰਜੇਡੀ ਮੁਖੀ ਲਾਲੂ ਯਾਦਵ ਨੇ ਕਿਹਾ ਕਿ ਇੱਕ ਵੱਡੇ ਨੇਤਾ ਦੇ ਇਸ਼ਾਰੇ ‘ਤੇ ਇਹ ਹੱਤਿਆ ਹੋਈ ਹੈ। ਇਸ ਮਾਮਲੇਦੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ। ਸਮਾਂ ਆਉਣ ‘ਤੇ ਮੈਂ ਇਸ ਮਾਮਲੇ ਵਿੱਚ ਖੁਲਾਸਾ ਕਰਾਂਗਾ। ਆਰਜੇਡੀ ਨੇਤਾ ਭਾਈ ਵਰਿੰਦਰ ਨੇ ਕਿਹਾ ਕਿ ਜਦੋਂ ਤੋਂ ਨਿਤੀਸ਼ ਕੁਮਾਰ ਆਰਐੱਸਐੱਸ ਅਤੇ ਭਾਜਪਾ ਦੇ ਨਾਲ ਮਿਲੇ ਹਨ, ਆਰਜੇਡੀ ਦੇ ਨੇਤਾ ਅਤੇ ਹਮਾਇਤੀਆਂ ‘ਤੇ ਹਮਲੇ ਹੋ ਰਹੇ ਹਨ। ਨਿਤੀਸ਼ ਬਿਹਾਰ ਵਿੱਚ ਕਾਨੂੰਨ ਦੇ ਰਾਜ ਦੀ ਗੱਲ ਕਹਿੰਦੇ ਹਨ, ਪਰ ਇੱਥੇ ਕੋਈ ਸੁਰੱਖਿਆ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।