Murder Case: ਚਿੱਟੇ ਦੀ ਓਵਰਡੋਜ਼ ਦਾ ਟੀਕਾ ਲਗਵਾ ਕੇ ਹੱਤਿਆ ਕਰਵਾਉਣ ਵਾਲੀ ਨਰਸ ਸਮੇਤ ਤਿੰਨ ਕਾਬੂ

Murder Case
Murder Case: ਚਿੱਟੇ ਦੀ ਓਵਰਡੋਜ਼ ਦਾ ਟੀਕਾ ਲਗਵਾ ਕੇ ਹੱਤਿਆ ਕਰਵਾਉਣ ਵਾਲੀ ਨਰਸ ਸਮੇਤ ਤਿੰਨ ਕਾਬੂ

Murder Case: (ਅਸ਼ੋਕ ਗਰਗ) ਬਠਿੰਡਾ। ਭੁੱਚੋ ਮੰਡੀ ਵਿਖੇ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਟੋਆ ਪੁੱਟ ਕੇ ਧਰਤੀ ਹੇਠ ਦੱਬਣ ਦੇ ਮਾਮਲੇ ਵਿਚ ਪੁਲਿਸ ਨੇ ਨਰਸ ਸਮੇਤ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਮ੍ਰਿਤਕ ਨੌਜਵਾਨ ਦਾ ਚਿੱਟੇ ਦਾ ਟੀਕਾ ਲਗਾ ਕੇ ਕਤਲ ਕੀਤਾ ਗਿਆ ਸੀ। Murder Case

ਅੱਜ ਬੁੱਧਵਾਰ ਨੂੰ ਐਸਪੀ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ 15 ਦਸੰਬਰ ਨੂੰ ਮੇਲਾ ਸਿੰਘ ਵਾਸੀ ਗਿੱਲ ਖੁਰਦ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਸ ਦਾ ਲੜਕਾ ਬਲਜਿੰਦਰ ਸਿੰਘ ਉਰਫ ਲੱਭੀ 2 ਦਸੰਬਰ ਨੂੰ ਆਪਣੇ ਘਰੋਂ ਨਾਨਕੇ ਜਾਣ ਦਾ ਕਹਿ ਕੇ ਗਿਆ ਸੀ, ਪਰ ਮੁੜ ਵਾਪਸ ਨਹੀਂ ਆਇਆ ਜਿਸ ਦੀ ਕਾਫੀ ਭਾਲ ਕਰਨ ਦੇ ਬਾਵਜੂਦ ਨਹੀਂ ਮਿਲਿਆ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਬੇਟਾ ਅਕਸਰ ਹੀ ਭੁੱਚੋ ਮੰਡੀ ਵਿਖੇ ਰਹਿ ਰਹੀ ਨਰਸ ਮੀਨਾਕਸ਼ੀ ਭੱਟੀ ਪਤਨੀ ਗੁਰਪ੍ਰੀਤਪਾਲ ਭੱਟੀ ਦੇ ਘਰ ਆਉਂਦਾ ਰਹਿੰਦਾ ਸੀ। ਉਸ ਨੂੰ ਸ਼ੱਕ ਹੈ ਕਿ ਮੀਨਾਕਸ਼ੀ ਅਤੇ ਉਸਦੇ ਸਾਥੀਆਂ ਨੇ ਹੀ ਬਲਜਿੰਦਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਕਿਧਰੇ ਲੁਕਾ ਦਿੱਤਾ ਹੈ।

ਇਹ ਵੀ ਪੜ੍ਹੋ: Ludhiana News: ਇਨਕਮ ਟੈਕਸ ਵਿਭਾਗ ਨੇ ਡਾ. ਸੁਮਿਤਾ ਸੋਫ਼ਤ ਦੇ ਹਸਪਤਾਲ ਅਤੇ ਘਰ ’ਤੇ ਮਾਰਿਆ ਛਾਪਾ

ਐਸਪੀ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਨੇ ਤਫਤੀਸ਼ ਦੌਰਾਨ ਭੁੱਚੋ ਮੰਡੀ ਦੀਆਂ ਰੇਲਵੇ ਲਾਈਨਾਂ ਨੇੜਿਓਂ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਜ਼ਮੀਨ ਵਿਚ ਦੱਬੀ ਇਕ ਲਾਸ਼ ਨੂੰ ਕੱਢਿਆ ਜੋ ਕਿ ਗੁੰਮ ਹੋਏ ਬਲਜਿੰਦਰ ਸਿੰਘ ਲੱਭੀ ਦੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮੀਨਾਕਸ਼ੀ ਭੱਟੀ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਪੁਲਿਸ ਦੀ ਟੀਮ ਤਿਆਰ ਕੀਤੀ ਜਿਸ ਨੇ ਜਾਂਚ ਦੌਰਾਨ ਮੀਨਾਕਸ਼ੀ ਭੱਟੀ ਵਾਸੀ ਕਪੂਰਥਲਾ ਹਾਲ ਅਬਾਦ ਭੁੱਚੋ ਮੰਡੀ ਅਤੇ ਉਸ ਦੇ ਸਾਥੀਆਂ ਨਛੱਤਰ ਸਿੰਘ ਉਰਫ ਸ਼ਿੰਗਾਰਾ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਲਹਿਰਾ ਮੁਹੱਬਤ ਹਾਲ ਆਬਾਦ ਭੁੱਚੋ ਮੰਡੀ ਅਤੇ ਯਾਦਵਿੰਦਰ ਸਿੰਘ ਉਰਫ ਯਾਦੂ ਪੁੱਤਰ ਤੇਜਾ ਸਿੰਘ ਵਾਸੀ ਭੈਣੀ ਮਹਿਰਾਜ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਮੀਨਾਕਸ਼ੀ ਭੱਟੀ ਨੇ ਮੰਨਿਆ ਕਿ 2 ਦਸੰਬਰ ਸ਼ਾਮ ਨੂੰ ਬਲਜਿੰਦਰ ਸਿੰਘ ਲੱੱਭੀ ਉਸਦੇ ਘਰ ਆਇਆ ਸੀ ਅਤੇ ਉਸ ਦੇ ਆਉਣ ਤੇ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ। ਇਸ ਵਜ੍ਹਾ ਕਾਰਨ ਉਸ ਨੇ ਬਲਜਿੰਦਰ ਸਿੰਘ ਉਰਫ ਲੱਭੀ ਦੇ ਚਿੱਟੇ ਦਾ ਟੀਕਾ ਲਾ ਕੇ ਉਸਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਭੱਟੀ ਨੇ ਆਪਣੇ ਸਾਥੀਆਂ ਯਾਦਵਿੰਦਰ ਸਿੰਘ ਅਤੇ ਨਛੱਤਰ ਸਿੰਘ ਦੀ ਮਦਦ ਨਾਲ ਘਰ ਦੇ ਨਾਲ ਲੱਗਦੇ ਖਾਲੀ ਪਲਾਟ ਵਿਚ ਟੋਆ ਪੁੱਟ ਕੇ ਲਾਸ਼ ਨੂੰ ਉਸ ਵਿਚ ਦਬਾ ਦਿੱਤਾ। ਉਨ੍ਹਾਂ ਦੱਸਿਆ ਕਿ ਸਾਰੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਇਸ ਮਾਮਲੇ ਵਿਚ ਹੋਰ ਪੁੱਛਗਿੱਛ ਕੀਤੀ ਜਾ ਸਕੇ।

LEAVE A REPLY

Please enter your comment!
Please enter your name here