ਸਾਡੇ ਨਾਲ ਸ਼ਾਮਲ

Follow us

13.6 C
Chandigarh
Monday, February 9, 2026
More
    Home Breaking News ਤਿੰਨ ਤਲਾਕ ਬਿੱ...

    ਤਿੰਨ ਤਲਾਕ ਬਿੱਲ ਨੂੰ ਅੱਜ ਹੀ ਰਾਜ ਸਭਾ ‘ਚ ਪੇਸ਼ ਕਰ ਸਕਦੀ ਹੈ ਸਰਕਾਰ

    Tripple Talaq, Bill, Present, Rajya Sabha, Government

    ਨਵੀਂ ਦਿੱਲੀ (ਏਜੰਸੀ)। ਲੋਕ ਸਭਾ ਵਿੱਚ ਤਿੰਨ ਤਲਾਕ ਮਾਮਲੇ ਵਿੱਚ ਬੀਤੇ ਦਿਨੀ ਪਾਸ ਕੀਤੇ ਗਏ ਇਤਿਹਾਸ ਬਿੱਲ ਨੂੰ ਸਰਕਾਰ ਅੱਜ ਹੀ ਰਾਜ ਸਭਾ ਵਿੱਚ ਪੇਸ਼ ਕਰ ਸਕਦੀ ਹੈ। ਹਾਲਾਂਕਿ ਇਯ ‘ਤੇ ਬਹਿਸ ਅਗਲੇ ਹਫ਼ਤੇ ਹੀ ਸ਼ੁਰੂ ਹੋ ਸਕੇਗੀ। ਜੇਕਰ ਕੇਂਦਰ ਸਰਕਾਰ ਰਾਜ ਸਭਾ ਵਿੱਚ ਵੀ ਇਸ ਬਿੱਲ ਨੂੰ ਪਾਸ ਕਰਵਾ ਲੈਂਦੀ ਹੈ, ਤਾਂ ਫਿਰ ਇਸ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ। ਰਾਸ਼ਟਰਪਤੀ ਦੇ ਦਸਤਖ਼ਤ ਹੋਣ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਜਾਵੇਗਾ। (Triple Talaq Bill)

    ਇਹ ਵੀ ਪੜ੍ਹੋ : Punjab ਤੇ ਹਰਿਆਣਾ ’ਚ ਸ਼ੀਤ ਲਹਿਰ ਹੀ ਨਹੀਂ ਸੀਵੀਅਰ ਕੋਲਡ ਡੇ ਦੇ ਬਣੇ ਹਾਲਾਤ, ਜਾਣੋ ਮੌਸਮ ਦਾ ਹਾਲ

    ਰਾਜਸਭਾ ਵਿੱਚ ਪੇਸ਼ ਹੋਣ ਪਿੱਛੋਂ ਇਸ ਬਿੱਲ ‘ਤੇ ਇੱਥੇ ਵੀ ਚਰਚਾ ਹੋਵੇਗੀ। ਜਿੱਥੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦਾ ਬਹੁਮਤ ਨਹੀਂ ਹੈ, ਤਿੰਨ ਤਲਾਕ ਦੇ ਖਿਲਾਫ਼ ਇਸ ਬਿੱਲ ਵਿੱਚ ਸਜ਼ੀ ਦੀ ਤਜਵੀਜ਼ ਨੂੰ ਲੈਕੇ ਵਿਰੋਧੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਨਾਲ ਹੀ ਇਸ ਵਿੱਚ ਸੋਧ ਦੀ ਮੰਗ ਕਰ ਰਹੀਆਂਹਨ।ਲੋਕ ਸਭਾ ਵਿੱਚ ਵੀ ਏਆਈਐਮਆਈਐਮ ਨੇਤਾ ਅਸਦੁਦੀਨ ਓਵੈਸੀ ਸਮੇਤ ਕਈ ਹੋਰਨਾਂ ਨੇ ਸੋਧ ਪ੍ਰਸਤਾਵ ਪੇਸ਼ ਕੀਤੇ, ਪਰ ਹਮਾਇਤ ਨਾ ਮਿਲਣ ਕਾਰਨ ਰੱਦ ਹੋ ਗਏ। ਹੁਣ ਸਰਕਾਰ ਲਈ ਰਾਜ ਸਭਾ ਵਿੱਚ ਇਸ ਬਿੱਲ ਨੂੰ ਪਾਸ ਕਰਾਉਣਾ ਵੱਡੀ ਚੁਣੌਤੀ ਹੈ। (Triple Talaq Bill)

    ਮੁਸਲਿਮ ਔਰਤਾਂ ਨੇ ਮਨਾਇਆ ਜਸ਼ਨ | Triple Talaq Bill

    ਤਿੰਨ ਤਲਾਕ ਬਿੱਲ ਦੇ ਲੋਕ ਸਭਾ ਵਿੱਚ ਪਾਸ ਹੋਣ ਪਿੱਛੋਂ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਔਰਤਾਂ ਨੇ ਜਸ਼ਨ ਮਨਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਣਸੀ ਵਿੱਚ ਮੁਸਲਿਮ ਔਰਤਾਂ ਨੇ ਪਟਾਕੇ ਵੀ ਚਲਾਏ। ਲੋਕ ਸਭਾ ਵਿੱਚ ਬਿੱਲ ਦੇ ਪਾਸ ਹੋਣ ਤੋਂ ਬਾਅਦ ਤਿੰਨ ਤਲਾਕ ਪੀੜਤ ਔਰਤਾਂ ਦੀਆਂ ਵੀ ਉਮੀਦਾਂ ਬੱਝ ਗਈਆਂ ਹਨ। (Triple Talaq Bill)

    LEAVE A REPLY

    Please enter your comment!
    Please enter your name here