ਸਾਡੇ ਨਾਲ ਸ਼ਾਮਲ

Follow us

10.5 C
Chandigarh
Saturday, January 31, 2026
More
    Home Breaking News ਧੁੰਦ ਨੇ ਨਿਗਲੀ...

    ਧੁੰਦ ਨੇ ਨਿਗਲੀਆਂ ਤਿੰਨ ਜ਼ਿੰਦਗੀਆਂ

    Deaths. Truck, Collision, PRTC, Bus, Accident

    ਘਰਾਚੋਂ ਨੇੜੇ ਪੀਆਰਟੀਸੀ ਬੱਸ ਤੇ ਟਰੱਕ ‘ਚ ਸਿੱਧੀ ਟੱਕਰ | Road Accident

    • ਮ੍ਰਿਤਕਾਂ ‘ਚ ਦੋ ਡਰਾਈਵਰ ਵੀ ਸ਼ਾਮਲ | Road Accident

    ਸੰਗਰੂਰ (ਗੁਰਪ੍ਰੀਤ ਸਿੰਘ)। ਇਸ ਸਾਲ ਦੇ ਅੰਤਲੇ ਦਿਨਾਂ ‘ਚ ਨੇੜਲੇ ਪਿੰਡ ਘਰਾਚੋਂ ਨੇੜੇ ਸੁਨਾਮ ਮੁੱਖ ਸੜਕ ‘ਤੇ ਇੱਕ ਪੀਆਰ ਟੀਸੀ ਦੀ ਬੱਸ ਤੇ ਟਰੱਕ ਵਿੱਚਕਾਰ ਹੋਈ, ਸਿੱਧੀ ਟੱਕਰ ‘ਚ ਬੱਸ ਟਰੱਕ ਦੇ ਡਰਾਈਵਰਾਂ ਸਮੇਤ ਤਿੰਨ  ਵਿਅਕਤੀਆਂ ਦੀ ਮੌਤ ਅਤੇ 11 ਜਣਿਆਂ ਦੇ ਜ਼ਖਮੀ ਹੋਣ ਬਾਰੇ ਪਤਾ ਲੱਗਿਆ ਹੈ। ਇਹ ਹਾਦਸਾ ਭਿਆਨਕ ਸੀ ਕਿ ਦੋਵਾਂ ਵਾਹਨਾਂ ਦੇ ਚਿੱਥੜੇ ਉਡ ਗਏ। ਮੌਕੇ ਤੋਂ ਹਾਸਲ ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਬੱਸ, ਜੋ ਪਟਿਆਲਾ ਤੋਂ ਸੁਨਾਮ ਵੱਲ ਨੂੰ ਜਾ ਰਹੀ ਸੀ, ਜਦੋਂ ਇਹ ਬੱਸ ਘਰਾਚੋਂ-ਨਾਗਰਾ ਪਿੰਡ ਕੋਲ ਪਹੁੰਚੀ ਤਾਂ ਸੁਨਾਮ ਵੱਲੋਂ ਆ ਰਹੇ ਇੱਕ ਟਰੱਕ ਨਾਲ ਸਿੱਧੀ ਜਾ ਟਕਰਾਈ। (Road Accident)

    ਇਹ ਵੀ ਪੜ੍ਹੋ : Garlic Price Hike | ਲਸਣ ਦੇ ਤਾਜ਼ਾ ਭਾਅ ਸੁਣ ਕੇ ਵਿਗੜ ਜਾਵੇਗਾ ਤੜਕੇ ਦਾ ਸਵਾਦ, ਜਾਣੋ ਤਾਜ਼ਾ ਭਾਅ

    ਹਾਦਸੇ ‘ਚ ਟਰੱਕ ਡਰਾਈਵਰ ਗੁਰਮੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੁਨਾਮ ਤੇ ਬੱਸ ਦੇ ਡਰਾਈਵਰ ਤਰਸੇਮ ਸਿੰਘ ਵਾਸੀ ਫੱਤਾਕੇਰਾ (ਲੰਬੀ) ਸਮੇਤ ਬੱਸ ‘ਚ ਸਵਾਰ 1 ਵਿਅਕਤੀ ਰਮਨਦੀਪ ਪੁੱਤਰ ਬਾਲ ਕ੍ਰਿਸ਼ਨ ਵਾਸੀ ਪਟਿਆਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਬੱਸ ਵਿੱਚ ਸਵਾਰ 11 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਲਿਆਂਦਾ ਗਿਆ, ਜਿਨ੍ਹਾਂ ‘ਚੋਂ 9 ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ। ਥਾਣਾ ਸਦਰ ਸੰਗਰੂਰ ਦੇ ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਹਾਦਸਾ ਧੁੰਦ ਕਾਰਨ ਵਾਪਰਿਆ, ਜਿਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Road Accident)

    LEAVE A REPLY

    Please enter your comment!
    Please enter your name here