ਭਿਆਨਕ ਸੜਕ ਹਾਦਸੇ ਵਿੱਚ ਤਿੰਨ ਮੌਤਾਂ

Road Accident, Death, Kapurthala

ਹਾਦਸੇ ਦਾ ਕਾਰਨ ਤੇਜ ਰਫ਼ਤਾਰ

ਕਪੂਰਥਲਾ: ਅੱਜ ਸਵੇਰੇ ਗੋਇੰਦਵਾਲ ਸਾਹਿਬ ਰੋਡ ‘ਤੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ ਦਾ ਦੁਖਦਾਈ ਸਮਾਚਾਰ ਹੈ। ਹਾਦਸੇ ਦਾ ਕਾਰਨ ਬਲੈਰੋ ਦੀ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ ਹੈ। ਰਫ਼ਤਾਰ ਜ਼ਿਆਦਾ ਤੇਜ਼ ਹੋਣ ਕਾਰਨ ਬੋਲੇਰੋ ਚਾਲਕ ਗੱਡੀ ‘ਤੇ ਆਪਣਾ ਸੰਤੁਲਨ ਗੁਆ ਬੈਠਾ।

ਹਾਦਸਾ ਕਪੂਰਥਲਾ ਦੇ ਹੀ ਪਰਵੇਜ਼ ਨਗਰ ਬੱਸ ਅੱਡੇ ਨੇੜੇ ਵਾਪਰਿਆ  ਜਿੱਥੇ ਇਹ ਗੱਡੀ ਇੱਥ ਐਕਟਿਵਾ ਸਵਾਰ ਦਾਦੇ-ਪੋਤੀ ਨੂੰ ਦਰੜਦਿਆਂ ਅੱਗੇ ਟਾਹਲੀ ਦੇ ਦਰੱਖਤ ਨਾਲ ਜਾ ਵੱਜੀ।  ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਨੇ ਦਰਖ਼ਤ ਨੂੰ ਜੜੋਂ ਹੀ ਪੁੱਟ ਦਿੱਤਾ ਅਤੇ ਕਾਰ ਇਸ ਤੋਂ ਵੀ 100 ਮੀਟਰ ਅੱਗੇ ਜਾ ਕੇ ਪਲਟੀ।

ਇਸ ਹਾਦਸੇ ਵਿੱਚ ਗੱਡੀ ਵਿੱਚ ਐਕਟਿਵਾ ਸਵਾਰ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਲੜਕੀ ਨੇ ਹਤਪਤਾਲ ਲਿਜਾਂਦਿਆਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਬੋਲੇਰੋ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।