ਰਾਜਗ ‘ਚ ਸ਼ਾਮਲ ਹੋਵੇਗੀ JDU

JDU, NDA, Nitish Kumar, Meeting, Amit Shah

ਪਾਰਟੀ ਕਾਰਜਕਾਰਨੀ ‘ਚ ਲਿਆ ਫੈਸਲਾ

ਪਟਨਾ: ਬਿਹਾਰ ‘ਚ ਸੱਤਾਧਾਰੀ ਜਨਤਾ ਦਲ ਯੂਨਾਈਟੇਡ (JDU) ਨੇ ਸ਼ਨਿੱਚਰਵਾਰ ਨੂੰ ਕੌਮੀ ਲੋਕਤਾਂਤਰਿਕ ਗਠਜੋੜ (ਰਾਜਗ) ‘ਚ ਸ਼ਾਮਲ ਹੋਣ ਦਾ ਫੈਸਲਾ ਲੈ ਲਿਆ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਰਿਹਾਇਸ਼ ‘ਤੇ ਪਾਰਟੀ ਕਾਰਜਕਾਰਨੀ ਦੀ ਮੀਟਿੰਗ ‘ਚ ਮਤਾ ਪਾਸ ਕਰਕੇ ਰਸਮੀ ਤੌਰ ‘ਤੇ ਰਾਜਗ ‘ਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ

ਇਸ ਫੈਸਲੇ ਤੋਂ ਬਾਅਦ ਹੁਣ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਚ ਜਦਯੂ ਕੋਟ ਤੋਂ ਵੀ ਮੰਤਰੀ ਬਣਾਏ ਜਾਣਗੇ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੌਮੀ ਜਨਤਾ ਦਲ (ਰਾਜਦ) ਤੇ ਕਾਂਗਰਸ ਨਾਲ ਮਹਾਂਗਠਜੋੜ ਤੋਂ ਨਾਤਾ ਤੋੜ ਕੇ ਸੂਬੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਜਦਯੂ ਨੇ ਸਰਕਾਰੀ ਬਣਾਈ ਸੀ ਇਸ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਨਿਤਿਸ਼ ਕੁਮਾਰ ਨੂੰ ਰਾਜਗ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।