ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home ਇੱਕ ਨਜ਼ਰ ਮੱਧ ਪ੍ਰਦੇਸ਼ &#...

    ਮੱਧ ਪ੍ਰਦੇਸ਼ ‘ਚ ਸੜਕ ਹਾਦਸੇ ‘ਚ ਤਿੰਨ ਮੌਤਾਂ, ਤਿੰਨ ਜਖ਼ਮੀ

    Accident Madhya Pradesh

    ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ | Road Accident

    ਨੀਮਚ। ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ‘ਚ ਫੋਰਲੇਨ ਵਾਇਪਾਸ ਮਾਰਗ ‘ਤੇ ਭਰਭੜੀਆ ਫੰਟੇ ਕੋਲ ਇੱਕ ਕਾਰ ਦੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਜਾਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ ਹਨ। ਨਗਰ ਨਿਗਰਾਨ ਅਜੈ ਸਾਰਵਾਨ ਨੇ ਅੱਜ ਦੱਸਿਆ ਕਿ ਰਾਜਸਥਾਨ ਤੋਂ ਧਾਰਮਿਕ ਯਾਤਰਾ ਕਰਕੇ ਇੰਦੌਰ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਕੱਲ੍ਹ ਰਾਤ ਭਰਭੜੀਆ ਫੰਟੇ ਕੋਲ ਬੇਕਾਬੂ ਹੋ ਕੇ ਰੋਡ ਡਿਵਾਈਡਰ ਨਾਲ ਟਕਰਾ ਗਈ। (Road Accident)

    ਹਾਦਸੇ ‘ਚ ਕਾਰ ‘ਚ ਸਵਾਰ ਧਾਰ ਜ਼ਿਲ੍ਹੇ ਦੇ ਧਾਮਨੋਦ ਨਿਵਾਸੀ ਸੰਤੋਸ਼ ਬਾਰਚੇ (65), ਵੰਦਨਾ ਬਾਰਚੇ (60) ਤੇ ਧਾਰ ਦੇ ਰਾਜਗੜ੍ਹ ਨਿਵਾਸੀ ਕਾਰ ਡਰਾਈਵਰ ਰਾਮਪ੍ਰਸਾਦ ਬਾਮਨੀਆ (33) ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਜਦੋਂਕਿ ਆਰਤੀ, ਚਾਂਦਨੀ ਤੇ ਅਮਰਸਿੰਘ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਜ਼ਿਲ੍ਹਾ ਹਸਪਤਾਲ ‘ਚ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਕੇਂਟ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਸੀ ਤੇ ਮ੍ਰਿਤਕਾਂ ਤੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ‘ਚ ਪਹੁੰਚਾਇਆ। ਹਾਦਸੇ ਦਾ ਮੁੱਖ ਕਾਰਨ ਡਰਾਈਵ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਹੈ। (Road Accident)