ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਘਰ ‘ਚੋਂ...

    ਘਰ ‘ਚੋਂ ਮਿਲੀਆਂ ਇੱਕੋ ਪਰਿਵਾਰ ਦੀਆਂ ਤਿੰਨ ਲਾਸ਼ਾਂ

    Dead Body, Single Family, Found, House

    ਪਤਨੀ ਦੀ ਹਾਲਤ ਗੰਭੀਰ | Chandigarh News

    ਚੰਡੀਗੜ੍ਹ (ਏਜੰਸੀ)। ਪਾਨੀਪਤ ਦੇ ਸੈਕਟਰ-11 ‘ਚ ਇੱਕ ਮਕਾਨ ‘ਚੋਂ ਇੱਕ ਪੁਰਸ਼ ਤੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਉੱਥੇ ਹੀ ਔਰਤ ਦੀ ਹਾਲਤ ਗੰਭੀਰ ਹੈ, ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਇੱਥੇ ਇੱਕ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸਨ। ਮਕਾਨ ਦੇ ਮਾਲਕ ਨੇ ਜਦੋਂ ਕਿਰਾਏਦਾਰ ਦੇ ਕਮਰੇ ‘ਚ ਦੇਖਿਆ ਤਾਂ ਉਸ ਦੀ ਲਾਸ਼ ਫਾਹੇ ਨਾਲ ਲਟਕੀ ਹੋਈ ਸੀ ਅਤੇ ਪਤਨੀ ਫਰਸ਼ ‘ਤੇ ਪਈ ਸੀ। ਦਰਵਾਜ਼ਾ ਤੋੜ ਕੇ ਦੇਖਿਆ ਤਾਂ ਦੂਜੇ ਕਮਰੇ ‘ਚ ਵੀ ਬੱਚਿਆਂ ਦੀਆਂ ਲਾਸ਼ਾਂ ਵੀ ਪਈਆਂ ਸਨ, ਔਰਤ ਦੇ ਸਾਹ ਚੱਲ ਰਹੇ ਸਨ। ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਦੇ ਕਾਰਨਾਂ ਦਾ ਅਜੇ ਕੋਈ ਖੁਲਾਸਾ ਨਹੀਂ ਹੋ ਸਕਿਆ। ਪਬਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (Chandigarh News)

    ਮਕਾਨ ਮਾਲਕ ਅਨਿਲ ਬੱਤਰਾ ਨੇ ਦੱਸਿਆ ਕਿ ਮੂਲ ਰੂਪ ‘ਚ ਸਮਾਲਖਾਂ ਦਾ ਰਹਿਣ ਵਾਲਾ ਰਿਤੇਸ਼ ਗਰਗ ਪਿਛਲੇ ਕੁਝ ਸਮੇਂ ਤੋਂ ਸੈਕਟਰ-11 ‘ਚ ਕਿਰਾਏ ‘ਤੇ ਰਹਿ ਰਿਹਾ ਸੀ। ਉਸ ਨਾਲ ਉਸ ਦੀ ਪਤਨੀ ਰੇਖਾ, 15 ਸਾਲਾ ਪੁੱਤਰ ਵੰਸ਼ ਤੇ 10 ਸਾਲਾ ਧੀ ਪੁਸ਼ਟੀ ਰਹਿੰਦੀ ਸੀ। ਬੁੱਧਵਾਰ ਰਾਤ ਲਗਭਗ 9.30 ਵਜੇ ਰੇਖਾ ਦੇ ਪਰਿਵਾਰ ਨੇ ਉਨ੍ਹਾਂ ਦੇ ਫੋਨ ‘ਤੇ ਫੋਨ ਕੀਤਾ ਪਰ ਉਸ ਨੇ ਕਾਲ ਰਿਸੀਵ ਨਹੀਂ ਕੀਤੀ। ਪੁਲਿਸ ਅਤੇ ਫਾਰੈਂਸਿਸਕ ਟੀਮ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਮਾਮਲੇ ‘ਚ ਅਜੇ ਤੱਕ ਕੋਈ ਖੁਲਾਸਾ ਨਹੀਂ ਹੋ ਸਕਿਆ। (Chandigarh News)

    LEAVE A REPLY

    Please enter your comment!
    Please enter your name here