ਗੰਦੇ ਪਾਣੀ ਨਾਲ ਭਰੇ ਤਲਾਬ ’ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ

Three Children Drowning Pool Water

ਗੰਦੇ ਪਾਣੀ ਨਾਲ ਭਰੇ ਤਲਾਬ ’ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ

(ਸੱਚ ਕਹੂੰ ਨਿਊਜ਼)
ਭਿਵਾਨੀ। ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਖਾੜੀ ਪਿੰਡ ’ਚ ਸੋਮਵਾਰ ਨੂੰ ਗੰਦੇ ਪਾਣੀ ਨਾਲ ਭਰੇ ਤਲਾਬ ’ਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਪਿੰਡ ਦੇ ਇੱਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹਿਲ ’ਚ ਤਲਾਬ ਨੂੰ ਅੰਮਿ੍ਰਤ ਸਰੋਵਰ ਸਕੀਮ ਤਹਿਤ ਵਿਕਸਿਤ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ’ਚ ਇਹ ਗੰਦੇ ਪਾਣੀ ਨਾਲ ਭਰਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਸੁਸੀਲ ਉਰਫ ਗੋਲੂ (10), ਸਚਿਨ (11) ਅਤੇ ਲਖਨ (8) ਦੀ ਸੋਮਵਾਰ ਸਵੇਰੇ ਤਲਾਬ ’ਚ ਡੁੱਬਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਦੋਂ ਤਿੰਨ ਮੁੰਡੇ ਤਲਾਬ ਦੇ ਕੰਢੇ ’ਤੇ ਬਣੀ ਪਗਡੰਡੀ ਤੋਂ ਲੰਘ ਰਹੇ ਸਨ ਤਾਂ ਇੱਕ ਮੁੰਡੇ ਦੀ ਲੱਤ ਤਿਲਕ ਗਈ ਅਤੇ ਉਹ ਤਲਾਬ ’ਚ ਡਿੱਗ ਗਿਆ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬਾਕੀ ਦੋ ਮੁੰਡੇ ਵੀ ਡੁੱਬ ਗਏ।

ਪਿੰਡ ਵਾਸੀਆਂ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਲੋਕਾਂ ਨੇ ਤਿੰਨਾਂ ਮੁੰਡਿਆਂਨੂੰ ਬੇਹੋਸ਼ੀ ਦੀ ਹਾਲਤ ’ਚ ਬਾਹਰ ਕੱਢਿਆ। ਦੋ ਮੁੰਡਿਆਂ ਨੂੰ ਹਿਸਾਰ ਅਤੇ ਇੱਕ ਨੂੰ ਭਿਵਾਨੀ ਦੇ ਹਸਪਤਾਲ ਭੇਜਿਆ ਗਿਆ ਪਰ ਮੁੱਢਲੀ ਸਹਾਇਤਾ ਤੋਂ ਬਾਅਦ ਤਿੰਨਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਤਿੰਨੋਂ ਮਿ੍ਰਤਕ ਬਹਿਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ 4ਵੀਂ, 6ਵੀਂ ਅਤੇ 2ਵੀਂ ਜਮਾਤ ਦੇ ਵਿਦਿਆਰਥੀ ਸਨ। ਉਨ੍ਹਾਂ ਦੱਸਿਆ ਕਿ ਤਿੰਨਾਂ ਮੁੰਡਿਆਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਲੋਹਾਰੂ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪੁਲਿਸ ਮੁਤਾਬਕ ਹਾਦਸੇ ਸਮੇਂ ਬੱਚੇ ਬੱਕਰੀ ਚਰਾਉਣ ਗਏ ਹੋਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here