Crime News: ਪਿੰਡ ਗਾਟਵਾਲੀ ’ਚ ਹੋਏ ਕਤਲ ਦੇ ਤਿੰਨ ਮੁਲਜ਼ਮ ਕਾਬੂ

Crime News
ਤਲਵੰਡੀ ਸਾਬੋ: ਪਿੰਡ ਗਾਟਵਾਲੀ ਵਿਖੇ ਹੋਏ ਕਤਲ ਦੇ ਮੁਲਜਮ ਪੁਲਿਸ ਪਾਰਟੀ ਨਾਲ।

ਕਤਲ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ: ਥਾਣਾ ਮੁਖੀ | Crime News

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਪਿੰਡ ਗਾਟਵਾਲੀ ਵਿਖੇ ਹੋਏ ਕਤਲ ਦੀ ਗੁੱਥੀ ਪੁਲਿਸ ਵੱਲੋਂ ਸੁਲਝਾ ਲਈ ਗਈ ਹੈ। ਪੁਲਿਸ ਵੱਲੋਂ ਕਤਲ ’ਚ ਸ਼ਾਮਿਲ ਦੋ ਔਰਤਾਂ ਨੂੰ ਉਸੇ ਦਿਨ ਗ੍ਰਿਫਤਾਰ ਕਰ ਲਿਆ ਸੀ ਅਤੇ ਕਤਲ ’ਚ ਸ਼ਾਮਿਲ ਤਿੰਨ ਹੋਰ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਅੱਜ ਕਾਬੂ ਕਰ ਲਿਆ ਗਿਆ ਹੈ। Crime News

ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਿੰਡ ਗਾਟਵਾਲੀ ਵਿਖੇ ਤਲਵੰਡੀ ਸਾਬੋ ਵਾਸੀ ਬਲਵੀਰ ਸਿੰਘ ਦਾ ਉਸ ਦੀ ਪਤਨੀ ਸੁਖਬੀਰ ਕੌਰ ਅਤੇ ਉਸ ਦੀ ਸਹੇਲੀ ਗੁਰਪ੍ਰੀਤ ਕੌਰ ਵੱਲੋਂ ਕਤਲ ਕਰਕੇ ਲਾਸ਼ ਨੂੰ ਘਰ ਦੇ ਪਿੱਛੇ ਟੋਏ ਵਿੱਚ ਦੱਬ ਦਿੱਤਾ ਗਿਆ ਸੀ। ਪੁਲਿਸ ਵੱਲੋਂ ਉਕਤ ਦੋਵਾਂ ਔਰਤਾਂ ਨੂੰ ਉਸੇ ਦਿਨ ਗ੍ਰਿਫਤਾਰ ਕਰ ਲਿਆ ਸੀ ਪਰ ਤਿੰਨ ਹੋਰ ਮੁਲਜ਼ਮ ਫਰਾਰ ਚੱਲ ਰਹੇ ਸਨ ਜਿਸ ਦੇ ਰੋਸ ਵਜੋਂ ਮ੍ਰਿਤਕ ਦੇ ਵਾਰਸਾਂ ਵੱਲੋਂ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਗਿਆ ਸੀ। ਘਟਨਾ ਦੇ 48 ਘੰਟੇ ਬਾਅਦ ਤਲਵੰਡੀ ਸਾਬੋ ਦੀ ਥਾਣਾ ਮੁਖੀ ਸਰਬਜੀਤ ਕੌਰ ਵੱਲੋਂ ਪੁਲਿਸ ਪਾਰਟੀ ਸਮੇਤ ਉਕਤ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੀ ਅਧਿਕਾਰੀਆਂ ਨਾਲ ਮੀਟਿੰਗ ਰਹੀ ਬੇਸਿੱਟਾ 

ਪੁਲਿਸ ਵੱਲੋਂ ਉਕਤ ਮੁਲਜ਼ਮਾਂ ਗੁਰਪ੍ਰੀਤ ਕੌਰ ਦਾ ਪਿਤਾ ਲੀਲਾ ਸਿੰਘ ਵਾਸੀ ਗਾਟਵਾਲੀ, ਉਸ ਦਾ ਪਤੀ ਕੁਲਵਿੰਦਰ ਸਿੰਘ ਵਾਸੀ ਨੌਰੰਗ ਜ਼ਿਲ੍ਹਾ ਸਰਸਾ (ਹਰਿਆਣਾ) ਅਤੇ ਉਸ ਦੀ ਚਾਚੀ ਵੀਰਪਾਲ ਕੌਰ ਵਾਸੀ ਗਾਟਵਾਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਵੱਲੋਂ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਤਲਵੰਡੀ ਸਾਬੋ ਦੀ ਥਾਣਾ ਮੁਖੀ ਸਰਬਜੀਤ ਕੌਰ ਨੇ ਮ੍ਰਿਤਕ ਦੇ ਵਾਰਸਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਕਤਲ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। Crime News

LEAVE A REPLY

Please enter your comment!
Please enter your name here