ਦੁਨੀਆ ਭਰ ‘ਚ ਕੰਪਿਊਟਰਾਂ ਦਾ ਨੈੱਟਵਰਕ ਠੱਪ ਕਰਕੇ ਸਾਈਬਰ ਅਪਰਾਧੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਬੰਬਾਂ ਮਿਜਾਇਲਾਂ ਤੋਂ ਬਿਨਾ ਵੀ ਤਰੱਕੀ ਦੇ ਰਾਹ ‘ਚ ਵੱਡੀ ਰੁਕਾਵਟ ਬਣ ਸਕਦੇ ਹਨ ਜੇਕਰ ਇਹ ਢੰਗ ਤਰੀਕਾ ਆਈਐਸਆਈਐੱਸ ਤੇ ਹੋਰ ਅੱਤਵਾਦੀ ਗਿਰੋਹਾਂ ਦੇ ਹੱਥ ਆ ਗਿਆ ਤਾਂ ਅਮਰੀਕਾ ਵਰਗੇ ਤਾਕਤਵਰ ਮੁਲਕ ਵੀ ਕਮਜ਼ੋਰ ਤੇ ਬੇਵੱਸ ਹੋ ਜਾਣਗੇ ਇਹ ਗੱਲ ਸਪੱਸ਼ਟ ਹੈ ਕਿ ਅੱਤਵਾਦ ਦਾ ਟਾਕਰਾ ਕਰਨ ਲਈ ਸੰਚਾਰ ਤਕਨਾਲੋਜੀ ਸਭ ਤੋਂ ਕਾਰਗਰ ਹਥਿਆਰ ਹੈ ਜੇਕਰ ਅੱਤਵਾਦੀ ਸਾਈਬਰ ਅਪਰਾਧਾਂ ਰਾਹੀਂ ਸੰਚਾਰ ਤਕਨਾਲੋਜੀ ਨੂੰ ਤੋੜਨ-ਮਰੋੜਨ ‘ਚ ਕਾਮਯਾਬ ਹੋ ਗਏ ਤਾਂ ਦੁਨੀਆ ਦਾ ਅਮਨ ਚੈਨ ਬੁਰੀ ਤਰ੍ਹਾਂ ਭੰਗ ਹੋ ਸਕਦਾ ਹੈ ਅਜੇ ਤੱਕ ਸਾਈਬਰ ਹਮਲੇ ਨੂੰ ਆਰਥਿਕ ਹਮਲੇ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ ਸਾਈਬਰ ਅਪਰਾਧੀ ਕੰਪਿਊਟਰ ਦਾ ਡਾਟਾ ਅਗਵਾ ਕਰ ਲੈਂਦੇ ਹਨ ਤੇ ਇਸ ਨੂੰ ਮੋੜਨ ਦੇ ਇਵਜ਼ ‘ਚ ਫ਼ਿਰੌਤੀ ਮੰਗਦੇ ਹਨ ।
ਪਰ ਸਾਈਬਰ ਹਮਲੇ ਦੀ ਅੱਤਵਾਦੀ ਕਾਰਵਾਈਆਂ ਲਈ ਵਰਤੋਂ ਹਜ਼ਾਰਾਂ ਗੁਣਾ ਵਧੇਰੇ ਘਾਤਕ ਹੋਵੇਗੀ ਮਿਸਾਲ ਵਜੋਂ ਅੱਤਵਾਦੀ ਕਿਸੇ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਹੋਣ ਤਾਂ ਉਸ ਦੀ ਸੂਚਨਾ ਇੰਟਰਨੈੱਟ ਰਾਹੀਂ ਕੁਝ ਸੈਕਿੰੰਡਾਂ ‘ਚ ਹਜ਼ਾਰਾਂ ਕਿਲੋਮੀਟਰ ਦੂਰ ਪਹੁੰਚ ਜਾਂਦੀ ਹੈ ਜੇਕਰ ਅੱਤਵਾਦੀ ਹਮਲੇ ਤੋਂ ਪਹਿਲਾਂ ਸਾਈਬਰ ਅਟੈਕ ਕਰਨ ‘ਚ ਕਾਮਯਾਬ ਹੋ ਜਾਣ ਤਾਂ ਫੌਜਾਂ ਦੇ ਹੋਣ ਦੇ ਬਾਵਜ਼ੂਦ ਅੱਤਵਾਦੀ ਵੱਡਾ ਨੁਕਸਾਨ ਕਰ ਸਕਦੇ ਹਨ ਉਂਜ ਵੀ ਰੱਖਿਆ ਤਕਨਾਲੋਜੀ ਹੀ ਅੱਜ ਰੱਖਿਆ ਪ੍ਰਬੰਧਾਂ ਸਭ ਤੋਂ ਵੱਡਾ ਆਧਾਰ ਹੈ ਰਾਡਾਰ ਪ੍ਰਣਾਲੀ ਤੇ ਸੈਟੇਲਾਈਟ ਨਾਲ ਜੁੜੇ ਧਰਤੀ ‘ਤੇ ਕੰਮ ਕਰ ਰਹੇ ਕੰਪਿਊਟਰਾਂ ‘ਚ ਕਿਸੇ ਤਰ੍ਹਾਂ ਦਾ ਤਕਨੀਕੀ ਹਮਲਾ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ ਦੂਜੇ ਪਾਸੇ ਅਮਰੀਕਾ ਦੀਆਂ ਖੁਫ਼ੀਆ ਏਜੰਸੀਆਂ ਨੇ ਸਾਈਬਰ ਅਟੈਕ ਲਈ Àੁੱਤਰੀ ਕੋਰੀਆ ਵੱਲ ਉਂਗਲ ਕੀਤੀ ਹੈ ਜੇਕਰ ਇਹ ਵਾਕਿਆਈ ਉੱਤਰੀ ਕੋਰੀਆ ਦੀ ਹਰਕਤ ਹੋਈ ਤਾਂ ਇਸ ਦੇ ਬੁਰੇ ਨਤੀਜੇ ਤੋਂ ਇਨਕਾਰ ਕਰਨਾ ਔਖਾ ਹੈ ਉੱਤਰੀ ਕੋਰੀਆ ਦੇ ਸ਼ਾਸਕ ਹੈਂਠੀ, ਹੰਕਾਰੀ ਤੇ ਸਨਕੀ ਕਿਸਮ ਦੇ ਆਗੂ ਹਨ ।
ਜਿਨ੍ਹਾਂ ਨੂੰ ਅਮਰੀਕਾ ਦੇ ਨਾਂਅ ਤੋਂ ਚਿੜ ਹੈ ਜਿਹੜੇ ਆਗੂ ਆਪਣੇ ਇੱਕ ਮੰਤਰੀ ਨੂੰ ਸਿਰਫ਼ ਉਬਾਸੀ ਲੈਣ ‘ਤੇ ਹੀ ਕਤਲ ਕਰਨ ਦਾ ਫਰਮਾਨ ਚਾੜ੍ਹ ਸਕਦੇ ਹਨ ਉਹਨਾਂ ਦੇ ਹੱਥ ਪਰਮਾਣੂ ਬੰਬ ਹੋਣ ਦੇ ਨਾਲ-ਨਾਲ ਸਾਈਬਰ ਹਮਲੇ ਦੀ ਤਾਕਤ ਆ ਜਾਵੇ ਤਾਂ ਅਨਰਥ ਵਾਲੀ ਗੱਲ ਹੋਵੇਗੀ ਆਈਐੱਸਆਈ ਤਾਲਿਬਾਨ ਤੇ ਹੋਰ ਅਮਰੀਕਾ ਵਿਰੋਧੀ ਅੱਤਵਾਦੀ ਤਾਕਤਾਂ ਜੇਕਰ Àੁੱਤਰੀ ਕੋਰੀਆ ਨਾਲ ਗਠਜੋੜ ਕਰ ਲੈਂਦੀਆਂ ਹਨ ਤਾਂ ਜੰਗ ਦੀ ਭਿਆਨਕਤਾ ਤੇ ਤਬਾਹੀ ਦਾ ਅੰਦਾਜ਼ਾ ਲਾਉਣਾ ਔਖਾ ਹੋ ਜਾਵੇਗਾ ਦੁਨੀਆ ਭਰ ਦੇ ਵਿਗਿਆਨੀਆਂ ਤੇ ਅਮਨ ਪਸੰਦ ਮੁਲਕਾਂ ਨੂੰ ਤਕਨਾਲੋਜੀ ਨੂੰ ਸੁਰੱਖਿਆ ਰੱਖਣ ਦੇ ਜਤਨਾਂ ‘ਚ ਤੇਜ਼ੀ ਲਿਆਉਣੀ ਪਵੇਗੀ ਕਿਉਂਕਿ ਤਾਕਤਵਰ ਤਕਨਾਲੋਜੀ ਦੀ ਸੁਚੱਜੀ ਵਰਤੋਂ ਜਿੰਨੀ ਫਲਦਾਇਕ ਹੈ ਇਹਨਾਂ ਦੀ ਦੁਰਵਰਤੋਂ ਉਸ ਤੋਂ ਕਈ ਗੁਣਾ ਵੱਧ ਖ਼ਤਰਨਾਕ ਹੈ ਬਿਨਾਂ ਸ਼ੱਕ ਸਾਈਬਰ ਹਮਲੇ ਅੱਤਵਾਦ ਦਾ ਨਵਾਂ ਰੂਪ ਹਨ।