ਗੂਗਲ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਣੋ ਕਿਸ ਨੇ ਦਿੱਤੀ ਧਮਕੀ

Google

ਪੁਣੇ। ਮਹਾਰਾਸਟਰ ਦੇ ਪੁਣੇ ਸਹਿਰ ’ਚ ਗੂਗਲ ਕੰਪਨੀ (Google) ਦੇ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਕੈਂਪਸ ’ਚ ਬੰਬ ਹੋਣ ਦੀ ਸੂਚਨਾ ਮਿਲਣ ’ਤੇ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਇਮਾਰਤ ਨੂੰ ਖਾਲੀ ਕਰਵਾ ਕੇ ਤਲਾਸ਼ੀ ਲਈ ਗਈ। ਤਲਾਸੀ ਮੁਹਿੰਮ ’ਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦੂਜੇ ਪਾਸੇ ਫੋਨ ਕਰਨ ਵਾਲਾ ਵਿਅਕਤੀ ਹੈਦਰਾਬਾਦ ਦਾ ਰਹਿਣ ਵਾਲਾ ਨਿੱਕਲਿਆ, ਜਿਸ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਜਦੋਂ ਉਸ ਕੋਲੋਂ ਪੁੱਛ-ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਨੇ ਨਸ਼ੇ ਦੀ ਹਾਲਤ ਵਿੱਚ ਇਹ ਹਾਕਸ ਕਾਲ ਕੀਤੀ ਸੀ।

ਪੁਲਸ ਨੇ ਦੱਸਿਆ ਕਿ ਫੋਨ ਮਿਲਣ ਤੋਂ ਬਾਅਦ ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਹਾਰਾਸ਼ਟਰ ਪੁਿਲਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ। ਕੰਪਲੈਕਸ ਨੂੰ ਕੁਝ ਸਮੇਂ ਲਈ ਅਲਰਟ ’ਤੇ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਨਸੇ ਦੀ ਹਾਲਤ ’ਚ ਕਥਿਤ ਤੌਰ ’ਤੇ ਕਾਲ ਕਰਨ ਵਾਲੇ ਇੱਕ ਵਿਅਕਤੀ ਨੂੰ ਹੈਦਰਾਬਾਦ ’ਚ ਗਿ੍ਰਫਤਾਰ ਕੀਤਾ ਗਿਆ ਹੈ।

11ਵੀਂ ਮੰਜਲ ’ਤੇ ਹੈ Google ਦਾ ਦਫਤਰ

ਪੁਲਿਸ ਦੇ ਡਿਪਟੀ ਕਮਿਸਨਰ (ਜੋਨ) ਵਿਕਰਾਂਤ ਦੇਸਮੁਖ ਨੇ ਕਿਹਾ ਕਿ ਪੁਣੇ ਦੇ ਮੁੰਧਵਾ ਖੇਤਰ ਵਿੱਚ ਇੱਕ ਬਹੁ-ਮੰਜਲਾ ਵਪਾਰਕ ਇਮਾਰਤ ਹੈ। ਗੂਗਲ ਦਾ ਦਫ਼ਤਰ ਇਸ ਵਪਾਰਕ ਇਮਾਰਤ ਦੀ 11ਵੀਂ ਮੰਜਲ ’ਤੇ ਹੈ। ਇੱਕ ਕਾਲਰ ਨੇ ਮੁੰਬਈ ਵਿੱਚ ਬੀਕੇਸੀ ਦਫਤਰ ਨੂੰ ਫੋਨ ਕੀਤਾ ਅਤੇ ਧਮਕੀ ਦਿੱਤੀ ਕਿ ਪੁਣੇ ਵਿੱਚ ਗੂਗਲ ਦਫਤਰ ਵਿੱਚ ਬੰਬ ਰੱਖਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਣੇ ਪੁਲਿਸ ਅਤੇ ਬੰਬ ਰੋਕੂ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਵਿਆਪਕ ਤਲਾਸ਼ੀ ਲਈ। ਅਧਿਕਾਰੀ ਨੇ ਦੱਸਿਆ ਕਿ ਜਾਂਚ ’ਚ ਕਾਲ ਫਰਜੀ ਨਿਕਲੀ। ਕਾਲਰ ਨੂੰ ਹੈਦਰਾਬਾਦ ਤੋਂ ਟਰੇਸ ਕੀਤਾ ਗਿਆ ਸੀ। ਉਥੋਂ ਦੀ ਪੁਲਿਸ ਨਾਲ ਸੰਪਰਕ ਕਰਨ ’ਤੇ ਮੁਲਜਮ ਨੂੰ ਗਿ੍ਰਫਤਾਰ ਕਰ ਲਿਆ ਗਿਆ।

ਮੁਲਜਮ ਤੋਂ ਜਾਰੀ ਹੈ ਪੁੱਛਗਿੱਛ

ਪੁਲਿਸ ਨੇ ਮੁਲਜ਼ਮ ਦਾ ਪਤਾ ਲਾ ਕੇ ਉਸ ਨੂੰ ਗਿ੍ਰਫਤਾਰ ਕਰ ਲਿਆ। ਉਸ ਦਾ ਨਾਂਅ ਪਨਯਮ ਸ਼ਿਵਾਨੰਦ ਹੈ ਅਤੇ ਉਹ ਹੈਦਰਾਬਾਦ ਦਾ ਰਹਿਣ ਵਾਲਾ ਹੈ। ਜਾਂਚ ਵਿੱਚ ਕੁਝ ਵੀ ਸੱਕੀ ਨਹੀਂ ਮਿਲਿਆ। ਪਤਾ ਲੱਗਾ ਹੈ ਕਿ ਪਨਾਯਮ ਨੇ ਨਸ਼ੇ ਦੀ ਹਾਲਤ ’ਚ ਕਾਲ ਕੀਤੀ ਸੀ। ਪੁਲਸ ਨੇ ਉਸ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ