ਮਨਰੇਗਾ ’ਚ ਲੋਕਤੰਤਰ ਦੀ ਬਹਾਲੀ ਲਈ ਇਕੱਤਰ ਹੋਏ ਹਜ਼ਾਰਾਂ ਮਜ਼ਦੂਰ

Mgnrega
ਪਟਿਆਲਾ : ਡੈਮੋਕ੍ਰੇਟਿਕ ਮਨਰੇਗਾ ਫਰੰਟ ਦੀ ਅਗਵਾਈ ’ਚ ਅਨਾਜ ਮੰਡੀ ਸਰਹਿੰਦ ਵਿਖੇ ਇੱਕਠੇ ਹੋਏ ਸੈਕੜੇ ਮਜ਼ਦੂਰ।

ਪੰਚਾਇਤ ਮੰਤਰੀ ਨਾਲ ਮੀਟਿੰਗ ਦਾ ਵਾਅਦਾ ਮਿਲਣ ’ਤੇ ਧਰਨਾ ਕੀਤਾ ਸਮਾਪਤ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਵਿੱਚੋਂ ਅੱਜ ਹਜ਼ਾਰਾਂ ਮਜ਼ਦੂਰਾਂ ਨੇ ਅਨਾਜ ਮੰਡੀ ਆ ਕੇ ਧਰਨਾ ਦਿੱਤਾ। ਡੈਮੋਕ੍ਰੇਟਿਕ ਮਨਰੇਗਾ ਫਰੰਟ ਦੇ ਅਗਵਾਈ ’ਚ ਮਜ਼ਦੂਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਉੱਪਰ ਅਨੇਕਾਂ ਸਵਾਲ ਖੜੇ ਕੀਤੇ ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਮਨਰੇਗਾ ਕਾਨੂੰਨ (Mgnrega) ਮੁਤਾਬਕ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਵੀ ਨਾ ਦੇ ਕੇ ਸਰਕਾਰ ਵੱਲੋਂ ਹੀ ਕਾਨੂੰਨ ਦੀ ਉਲੰਘਣਾ ਕੀਤੇ ਜਾਣ ਦੀ ਗੱਲ ਆਖੀ ਗਈ।

ਇਸ ਮੌਕੇ ਮਨਰੇਗਾ (Mgnrega) ਬੀਬੀਆਂ ਦੀ ਬਹੁਤਾਤ ਨਾਲ ਲਬਾਲਬ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਾਜ ਕੁਮਾਰ ਕਨਸੂਹਾ, ਸੂਬਾ ਸਕੱਤਰ ਹਰਦੀਪ ਕੌਰ ਪਾਲੀਆ ਨੇ ਕਿਹਾ ਕਿ ਪ੍ਰਸ਼ਾਸਨ ਆਏ ਦਿਨ ਆਪ ਹੀ ਗੈਰ ਕਾਨੂੰਨੀ ਹੱਥਕੰਡੇ ਆਪਣਾ ਕੇ ਮਨਰੇਗਾ ਵਿੱਚ ਲੋਕਤੰਤਰ ਦਾ ਗਲਾ ਘੋਟਦਾ ਹੈ। ਲੋਕਾਂ ਰਾਏ ਨੂੰ ਸ਼ਾਮਲ ਕਰਕੇ ਲੋਕਾਂ ਦੀ ਲੋੜ ਅਨੁਸਾਰ ਪ੍ਰੋਜੈਕਟ ਬਣਾਉਣ ਦੀ ਥਾਂ ਜਾਅਲੀ ਗ੍ਰਾਮ ਸਭਾਵਾਂ ਵਿੱਚ ਜਾਅਲੀ ਪ੍ਰੋਜੈਕਟ ਬਣਾ ਕੇ ਪ੍ਰਸ਼ਾਸਨ ਕਾਨੂੰਨ ਦੀ ਰੂਹ ਹੀ ਮਾਰ ਦਿੰਦਾ ਹੈ। ਸ਼ਿਕਾਇਤਾਂ ਮਿਲਣ ’ਤੇ ਡੀਸੀ ਪਟਿਆਲਾ ਨੇ ਇੱਕ ਜੀ ਆਰ ਐਸ ਬਰਖਾਸਤ ਕੀਤਾ ਤਾਂ ਉਸਦੀ ਕੋਈ ਕਮਜ਼ੋਰ ਨਸ ਦੱਬ ਕੇ ਖਾਮੋਸ਼ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਕਾਨੂੰਨ ਅਨੁਸਾਰ ਕੰਮ ਮੰਗਣ ਵਾਲੇ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਲੱਗ ਗਏ।

Mgnrega
ਪਟਿਆਲਾ : ਏਡੀਸੀ (ਡੀ) ਅਤੇ ਐਸ ਪੀ ਉਪਰੇਸ਼ਨਲ ਪੰਚਾਇਤ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿੰਦੇ ਹੋਏ।

ਇਹ ਵੀ ਪੜ੍ਹੋ : ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਦੀ ਰਣਨੀਤੀ ਉਲੀਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ, ਰਮਨਜੋਤ ਬਾਬਰਪੁਰ ਨੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਕਰਤੂਤਾਂ ਦੀ ਚਰਚਾ ਘਰ ਘਰ ਤੱਕ ਪਹੁੰਚਾਉਣ ਤਾਂ ਕਿ ਲੋਕਾਂ ਨੂੰ ਸਰਕਾਰ ਦੇ ਪੋਸਟਰਾਂ ਦੀ ਹਕੀਕਤ ਦਾ ਪਤਾ ਲੱਗ ਜਾਵੇ। ਇਸ ਮੌਕੇ ਏਡੀਸੀ (ਡੀ) ਅਤੇ ਐਸ ਪੀ ਉਪਰੇਸ਼ਨਲ ਨੇ ਮੰਚ ’ਤੇ ਆ ਕੇ ਲੋਕਾਂ ਨੂੰ ਪੰਚਾਇਤ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿਵਾਇਆ। ਜਿਸ ਪਿੱਛੋਂ ਇਹ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਲਖਵੀਰ ਲਾਡੀ, ਕਸ਼ਮੀਰ ਥੂਹੀ, ਬਲਜੀਤ ਸਿੰਘ ਚੌਂਦ, ਰਾਜ ਕੌਰ ਥੂਹੀ, ਕਿ੍ਰਸ਼ਨ ਲੁਬਾਣਾ, ਸੰਦੀਪ ਖੇੜੀ ਗੌੜੀਆਂ,ਸੁਖਵੰਤ ਸਿੰਘ ਫਤਹਿਪੁਰ , ਕੁਲਵੰਤ ਥੂਹੀ ਅਤੇ ਆਈ ਡੀ ਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਕਰਨੈਲ ਜਖੇਪਲ, ਹਮੀਰ ਸਿੰਘ, ਗੁਰਮੀਤ ਸਿੰਘ ਥੂਹੀ ਆਦਿ ਨੇ ਸਰਗਰਮ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here