ਸਫੀਦੋਂ (ਸੱਚ ਕਹੂੰ ਨਿਊਜ਼/ਦੇਵੇਂਦਰ ਸ਼ਰਮਾ)। ਸਫੀਦੋਂ ਦੀ ਨਵੀਂ ਅਨਾਜ ਮੰਡੀ ਵਿੱਚ ਐਤਵਾਰ ਦੁਪਹਿਰ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇੱਥੇ ਰੱਖੇ ਚਾਹ ਦੇ ਖੋਖੇ ਨੂੰ ਅਚਾਨਕ ਅੱਗ ਲੱਗ ਗਈ (Fire in Market)। ਇਹ ਖੋਖਾ ਅਤੇ ਇਸ ਵਿੱਚ ਰੱਖੀਆਂ ਸਾਰੀਆਂ ਚੀਜ਼ਾਂ ਪਲਕ ਝਪਕਦਿਆਂ ਹੀ ਅੱਗ ਨਾਲ ਸੜ ਗਈਆਂ। ਨੇੜੇ ਦੀਆਂ 3 ਆੜ੍ਹਤ ਦੀਆਂ ਦੁਕਾਨਾਂ ਦੇ ਬਾਹਰ ਹਜ਼ਾਰਾਂ ਦੀ ਗਿਣਤੀ ’ਚ ਪਈਆਂ ਕਣਕ ਦੀਂਆਂ ਬੋਰੀਆਂ ਵੀ ਅੱਗ ਦੀ ਚਪੇਟ ’ਚ ਆ ਗਈਆਂ। ਇਸ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਹੈਫੇਡ ਅਤੇ ਫੂਡ ਐਂਡ ਸਪਲਾਈਜ ਵੱਲੋਂ ਕੀਤੀ ਗਈ ਸੀ। ਪਰ ਇਹ ਏਜੰਸੀਆਂ ਆਪਣੇ ਖਰੀਦੇ ਮਾਲ ਦੀ ਸਮੇਂ ਸਿਰ ਲਿਫਟਿੰਗ ਨਹੀਂ ਕਰਵਾ ਸਕੀਆਂ।
ਏਜੰਸੀਆਂ ਆਪਣੇ ਖਰੀਦੇ ਮਾਲ ਦੀ ਸਮੇਂ ਸਿਰ ਲਿਫਟਿੰਗ ਨਹੀਂ ਕਰਵਾ ਸਕੀਆਂ
ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਘਟਨਾ ਦੇ ਸਮੇਂ ਖੋਖੇ ਦੇ ਅੰਦਰ ਅਤੇ ਆਲੇ-ਦੁਆਲੇ ਦਰਜਨਾਂ ਲੋਕ ਖੜ੍ਹੇ ਅਤੇ ਬੈਠੇ ਸਨ। ਮਾਮਲੇ ਦੀ ਸੂਚਨਾ ਫਾਇਰ ਬਿ੍ਰਗੇਡ ਅਤੇ ਪੁਲਿਸ ਨੂੰ ਦਿੱਤੀ ਗਈ। ਕੁਝ ਦੇਰ ਬਾਅਦ ਅਨਾਜ ਮੰਡੀ ਵਿੱਚ ਬਣੇ ਫਾਇਰ ਸਟੇਸ਼ਨ ਤੋਂ ਫਾਇਰ ਬਿ੍ਰਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਥਾਣਾ ਅਨਾਜ ਮੰਡੀ ਵਿੱਚ ਐਸਆਈ ਕੁਲਵੰਤ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਚਾਹ ਵਾਲੇ ਖੋਖੇ ਅੰਦਰ ਰੱਖੇ ਦੋ ਗੈਸ ਸਿਲੰਡਰਾਂ ਨੂੰ ਬਾਹਰ ਕੱਢ ਕੇ ਖਾਲੀ ਥਾਂ ’ਤੇ ਸੁੱਟ ਦਿੱਤਾ ਗਿਆ, ਨਹੀਂ ਤਾਂ ਕੋਈ ਹਾਦਸਾ ਵਾਪਰ ਸਕਦਾ ਸੀ। Fire in Market
ਅੱਗ ਲੱਗਣ ਦਾ ਕਾਰਨ ਖੋਖੇ ਦੇ ਉੱਤੋਂ ਲੰਘਦੀ ਬਿਜਲੀ ਦੀ ਤਾਰ ਵਿੱਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਘਟਨਾ ਵਿੱਚ ਖੋਖੇ ਦੇ ਮਾਲਕ ਸੋਨੂੰ ਜਾਂਗੜਾ ਵਾਸੀ ਸਫੀਦੋਂ ਦਾ ਖੋਖਾ ਅਤੇ ਉਸ ਵਿੱਚ ਰੱਖਿਆ ਹਜਾਰਾਂ ਦਾ ਸਾਮਾਨ ਸੜ ਗਿਆ ਅਤੇ ਆੜ੍ਹਤੀ ਲਾਂਬਾ ਟਰੇਡਿੰਗ ਕੰਪਨੀ ਦੀਆਂ 2200 ਕਣਕ ਦੀਆਂ ਬੋਰੀਆਂ, ਹਨਵੰਤ ਰਾਏ ਸਤਨਾਰਾਇਣ ਦੀਆਂ 600 ਬੋਰੀਆਂ ਅਤੇ ਨੀਲਕੰਠ ਟਰੇਡਿੰਗ ਕੰਪਨੀ ਦੀਆਂ 400 ਬੋਰੀਆਂ ਸੜ ਕੇ ਸੁਆਹ ਹੋ ਗਈਆਂ। ਇਸ ਦੇ ਨਾਲ ਹੀ ਲਾਂਬਾ ਟਰੇਡਿੰਗ ਕੰਪਨੀ ਦੀਆਂ 4 ਗੰਢਾਂ ਅਤੇ ਨੀਲਕੰਠ ਟਰੇਡਿੰਗ ਕੰਪਨੀ ਦੀਆਂ 2 ਗੱਠਾਂ ਬਾਰਦਾਨੇ ਨੂੰ ਵੀ ਅੱਗ ਲੱਗ ਗਈ।