ਥ੍ਰੋਬਾਲ ਟੀਮ ਨੇ ਜਿੱਤਿਆ ਪਹਿਲੀ ਵਾਰ ਸੋਨ ਤਮਗਾ

Thorball, Team, Wins, Gold, Sports

ਭਾਰਤੀ ਪੁਰਸ਼ ਅਤੇ ਮਹਿਲਾ ਥ੍ਰੋਬਾਲ ਟੀਮ ਨੇ ਪਹਿਲੀ ਵਾਰ ਇਨ੍ਹਾਂ ਖੇਡਾਂ ‘ਚ ਹਿੱਸਾ ਲਿਆ

ਏਜੰਸੀ, ਨਵੀਂ ਦਿੱਲੀ:ਭਾਰਤੀ ਥ੍ਰੋਬਾਲ ਪੁਰਸ਼ ਅਤੇ ਮਹਿਲਾ ਟੀਮ ਨੇ ਨੇਪਾਲ ਦੇ ਕਾਠਮਾਂਡੂ ‘ਚ 15 ਤੋਂ 18 ਜੂਨ ਤੱਕ ਹੋਏ ਵਰਲਡ ਗੇਮਾਂ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਭਾਰਤੀ ਪੁਰਸ਼ ਅਤੇ ਮਹਿਲਾ ਥ੍ਰੋਬਾਲ ਟੀਮ ਨੇ ਪਹਿਲੀ ਵਾਰ ਇਨ੍ਹਾਂ ਖੇਡਾਂ ‘ਚ ਹਿੱਸਾ ਲਿਆ ਸੀ ਜਿੱਥੇ ਉਸ ਨੇ ਸੋਨ ਤਮਗਾ ਆਪਣੇ ਨਾਂਅ ਕੀਤਾ ਭਾਰਤੀ ਟੀਮ ਸੋਮਵਾਰ ਨੂੰ ਇਨ੍ਹਾਂ ਖੇਡਾਂ ‘ਚ ਹਿੱਸਾ ਲੈਣ ਤੋਂ ਬਾਅਦ ਦੇਸ਼ ਪਰਤੀ ਹੈ ਇੰਟਰਨੈਸ਼ਨਲ ਸਪੋਰਟਸ ਕਾਊਂਸਿਲ (ਕੈਨੇਡਾ) ਵੱਲੋਂ ਕਰਵਾਈ ਇਸ ਵਰਲਡ ਗੇਮ ‘ਚ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ 42 ਖੇਡ ਕੀਤੇ ਗਏ ਸਨ ਜਿਸ ‘ਚ ਕੁਸ਼ਤੀ, ਬੈਡਮਿੰਟਨ, ਐਕਲੈਟਿਕਸ, ਫੁੱਟਬਾਲ, ਕਬੱਡੀ ਆਦਿ ਮੁੱਖ ਹਨ

ਥ੍ਰੋਬਾਲ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਨਰੇਸ਼ ਮਾਨ ਨੇ ਕਿਹਾ ਕਿ ਮੈਂ ਸੋਨ ਤਮਗਾ ਜਿੱਤਣ ‘ਤੇ ਭਾਰਤੀ ਪੁਰਸ਼ ਤੇ ਮਹਿਲਾ ਟੀਮ ਨੂੰ ਵਧਾਈ ਦਿੰਦਾ ਹਾਂ ਇਨ੍ਹਾਂ ਖਿਡਾਰੀਆਂ ਨੇ ਵਰਲਡ ਗੇਮਾਂ ‘ਚ ਤਮਗੇ ਜਿੱਤਣ ਲਈ ਪਿਛਲੇ ਸਾਲ ਸਖ਼ਤ ਮਿਹਨਤ ਕੀਤੀ ਸੀ ਮੈਨੂੰ ਉਮੀਦ ਹੈ ਕਿ ਖਿਡਾਰੀ ਅੱਗੇ ਵੀ ਭਾਰਤ ਦਾ ਨਾਂਅ ਰੌਸ਼ਨ ਕਰਦੇ ਰਹਿਣਗੇ

ਫਾਈਨਲ ‘ਚ ਬੰਲਗਾਦੇਸ਼ ਨੂੰ 15-13, 15-12 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ

ਭਾਰਤੀ ਪੁਰਸ਼ ਟੀਮ ਨੇ ਸੈਮੀਫਾਈਨਲ ‘ਚ ਮਲੇਸ਼ੀਆ ਨੂੰ 15-09, 15-10 ਦੇ ਸਕੋਰ ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਇਸ ਤੋਂ ਬਾਅਦ ਭਾਰਤੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਫਾਈਨਲ ‘ਚ ਬੰਲਗਾਦੇਸ਼ ਨੂੰ 15-13, 15-12 ਦੇ ਸਕੋਰ ਨਾਲ ਰੋਮਾਂਚਕ ਮੁਕਾਬਲੇ ‘ਚ ਹਰਾ ਕੇ ਸੋਨ ਤਮਗਾ ਜਿੱਤਿਆ ਉੱਥੇ ਭਾਰਤੀ ਮਹਿਲਾ ਟੀਮ ਨੇ ਸੈਮੀਫਾਈਨਲ ‘ਚ ਮਲੇਸ਼ੀਆ ਨੂੰ 15-10, 15-11 ਨਾਲ ਹਰਾ ਕੇ ਫਾਈਨਲ ‘ਚ ਪਹੁੰਚੀ ਫਿਰ ਫਾਈਨਲ ‘ਚ ਭਾਰਤੀ ਲੜਕੀਆਂ ਨੇ ਵਿਰੋਧੀ ਪਾਕਿਸਤਾਨ ਨੂੰ 15-13, 15-12 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂਅ ਕੀਤਾ

LEAVE A REPLY

Please enter your comment!
Please enter your name here