ਸਾਡੇ ਨਾਲ ਸ਼ਾਮਲ

Follow us

27.8 C
Chandigarh
Tuesday, February 24, 2026
More
    Home ਸੂਬੇ ਪੰਜਾਬ ਭਾਰਤ ਵਿਕਾਸ ਪ੍...

    ਭਾਰਤ ਵਿਕਾਸ ਪ੍ਰੀਸ਼ਦ ਦੇ ਇਸ ਕਾਰਜ ਦੀ ਹੋਰ ਰਹੀ ਐ ਭਰਪੂਰ ਸ਼ੋਭਾ

    Motivational News

    ਜਲਾਲਾਬਾਦ (ਰਜਨੀਸ਼ ਰਵੀ)। ਸ਼ਹਿਰ ਦੀ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਜਲਾਲਾਬਾਦ ਵੱਲੋਂ ਸਿਵਲ ਹਸਪਤਾਲ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਮੇਂ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਅਤੁਲ ਸੋਨੀ ਡੀ ਐਸ ਪੀ, ਸੁਮਿਤ ਲੂਣਾ ਐਸਐਮਓ, ਉਦਯੋਗਪਤੀ ਅਨਿਲ ਘੀਕ,ਆੜਤੀ ਐਸੋਸੀਏਸ਼ਨ ਦੇ ਸੈਕਟਰੀ ਮਨਜੀਤ ਸਿੰਘ ਦਰਗਨ,ਸੀਨੀਅਰ ਆਪ ਲੀਡਰ ਦੇਵ ਰਾਜ ਸ਼ਰਮਾ,ਜ਼ਿਲਾ ਪ੍ਰਧਾਨ ਦਵਿੰਦਰ ਕੁੱਕੜ, ਸਰਪ੍ਰਸਤ ਕਪਿਲ ਗੁੰਬਰ,ਬਰਾਂਂਚ ਪ੍ਰਧਾਨ ਪ੍ਰਵੇਸ਼ ਖੰਨਾ,ਰੋਸ਼ਨ ਲਾਲ ਅਸੀਜਾ ਸੈਕਟਰੀ,ਖਜ਼ਾਨਚੀ ਰਮੇਸ਼ ਸਿਡਾਨਾ ਅਤੇ ਸਟੇਟ ਮੈਂਬਰ ਰਜੇਸ਼ ਪਰੂਥੀ ਸ਼ਾਮਿਲ ਹੋਏ।

    Motivational News

    ਸਭ ਤੋਂ ਪਹਿਲਾਂ ਬੀ ਵੀ ਪੀ ਦੇ ਪ੍ਰਧਾਨ ਪ੍ਰਵੇਸ਼ ਖੰਨਾ ਨੇ ਸਭ ਆਏ ਹੋਏ ਮੁੱਖ ਮਹਿਮਾਨਾਂ ਨੂੰ ਅਤੇ ਹੋਰ ਆਏ ਹੋਏ ਸ਼ਹਿਰ ਨਿਵਾਸੀਆ ਨੂੰ ਜੀ ਆਇਆ ਕਿਹਾ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨ ਡੀ ਐਸ ਪੀ ਅਤੁਲ ਸੋਨੀ,ਦੇਵ ਅਤੇ ਦੂਸਰੇ ਮਹਿਮਾਨਾਂ ਨੇ ਬੀ ਵੀ ਪੀ ਦੇ ਵੱਲੋਂ ਜਿੱੱਥੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਉਥੇ ਹੀ ਉਹਨਾਂ ਨੇ ਖੂਨਦਾਨ ਕਰਨ ਦੀ ਮਹੱਤਤਾ ਨੂੰ ਵੀ ਵਿਸਥਾਰ ਪੂਰਵਕ ਦੱਸਿਆ।ਸਾਬਕਾ ਪ੍ਰਧਾਨ ਮਦਨ ਲਾਲ ਦੂਮੜਾ ਅਤੇ ਤਰਸੇਮ ਵਿਖੌਨਾ ਨੇ ਬੀ ਵੀ ਪੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਸਬੰਧੀ ਵਿਸਥਾਰ ਨਾਲ ਦੱਸਿਆ।

    Motivational News

    ਜ਼ਿਲਾ ਪ੍ਰਧਾਨ ਦਵਿੰਦਰ ਕੁੱਕੜ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕੈਂਪ ਵਿੱਚ ਨਰੇਸ਼ ਕੁੱਕੜ,ਦੇਵ ਰਾਜ ਸਰਮਾ ਰਮੇਸ ਸਿਡਾਨਾ ਰੋਸ਼ਨ ਲਾਲ ਅਸੀਜਾ ਅਸ਼ੋਕ ਦੂਮੜਾ,ਵਿਜੇ ਖੰਨਾ,ਵਿਕਾਸ ਸਹਿਗਲ,ਸੁਸ਼ੀਲ ਛਾਬੜਾ,ਨੀਰਜ ਛਾਬੜਾ,ਦੀਪਕ ਛਾਬੜਾ,ਰਜੀਵ ਬਜਾਜ,ਸੁਰਿੰਦਰ ਛਾਬੜਾ,ਵਿਸ਼ਾਲ ਸੇਤੀਆ,ਸੰਦੀਪ ਝਾਂਬ,ਦੀਪਕ ਖਰਬਾਟ,ਡਾ.ਸੁਖ ਦਿਆਲ,ਮੀਨੂੰ ਗਿਰਧਰ,ਪ੍ਰੇਮ ਛਾਬੜਾ,ਅਸ਼ੋਕ ਵਾਟਸ,ਡਾ. ਸਤਨਾਮ ਸਿੰਘ,ਮਦਨ ਲਾਲ ਗੁੰਬਰ,ਰਜੀਵ ਦਹੂਜਾ, ਕਾਕਾ ਸਿਡਾਨਾ, ਅਸ਼ੋਕ ਗਗਨੇਜਾ, ਗੋਪਾਲ ਬਜਾਜ, ਪ੍ਰੀਤੀ ਬਬੂਟਾ,ਸ਼ਹਿਜਾਦ ਦਹੂਜਾ,ਸਤੀਸ਼ ਖੰਨਾ,ਮੈਡੀਕਲ ਸਟਾਫ ਅਤੇ ਮੀਡੀਆ ਹਾਜ਼ਰ ਸਨ। (Motivational News)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here