87.21 ਫੀਸਦੀ ਵਿਦਿਆਰਥੀ ਹੋਏ ਪਾਸ! | 12th Result Released
ਪਟਨਾ (ਏਜੰਸੀ)। 12ਵੀਂ ਜਮਾਤ ਦੇ ਲੱਖਾਂ ਵਿਦਿਆਰਥੀਆਂ ਦਾ ਇੰਤਜਾਰ ਹੁਣ ਖਤਮ ਹੋ ਗਿਆ ਹੈ ਕਿਉਂਕਿ ਬਿਹਾਰ ਸਕੂਲ ਐਗਜਾਮੀਨੇਸ਼ਨ ਬੋਰਡ (ਬੀਐੱਸਈ) ਨੇ ਇੰਟਰ ਜਾਂ 12ਵੀਂ ਜਮਾਤ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਹੈ। ਬੀਐਸਈਬੀ ਦੇ ਚੇਅਰਮੈਨ ਆਨੰਦ ਕਿਸ਼ੋਰ ਨੇ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਤੇ ਇਸ ਵਾਰੇ ਦੱਸਿਆ, ਉਨ੍ਹਾਂ ਪੈ੍ਰਸ ਕਾਨਫਰੰਸ ਦੌਰਾਨ ਬਿਹਾਰ ਬੋਰਡ ਕਲਾਸ 12 ਦੇ ਨਤੀਜੇ ਜਾਰੀ ਕੀਤੇ, ਜਿਸ ’ਚ ਇੰਟਰ ਟਾਪਰ ਵਿਦਿਆਰਥੀਆਂ ਦੇ ਨਾਂਅ, ਪਾਸ ਪ੍ਰਤੀਸ਼ਤਤਾ ਤੇ ਹੋਰ ਵੇਰਵਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਨਤੀਜਿਆਂ ’ਚ ਸਾਇੰਸ, ਆਰਟਸ ਤੇ ਕਾਮਰਸ ਦੇ ਨਤੀਜਿਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 87.21 ਫੀਸਦੀ ਰਹੀ। ਵਿਦਿਆਰਥੀ ਬੋਰਡ ਪ੍ਰੀਖਿਆ ਰੋਲ ਕੋਡ ਤੇ ਰੋਲ ਨੰਬਰ ਦੀ ਵਰਤੋਂ ਕਰਕੇ ਅਧਿਕਾਰਤ ਵੈੱਬਸਾਈਟ http://seniorsecondary.biharboardonline.com/#/login ’ਤੇ ਆਪਣਾ ਨਤੀਜਾ ਵੇਖ ਸਕਦੇ ਹਨ। (12th Result Released)
ਲੁਧਿਆਣਾ ‘ਚ ਚੋਣ ਜਾਬਤੇ ਦੀ ਵੱਡੀ ਉਲੰਘਣਾ, ਪੰਜਾਬ ਪੁਲਿਸ ਵੀ ਵੇਖ ਹੋਈ ਹੈਰਾਨ