ਇਹ ਖਿਡਾਰੀ ਬਣਿਆ ਟੀਮ ਇੰਡੀਆ ਦਾ ਗੇਂਦਬਾਜ਼ੀ ਕੋਚ, ਵੇਖੋ

Morne Morkel
ਇਹ ਖਿਡਾਰੀ ਬਣਿਆ ਟੀਮ ਇੰਡੀਆ ਦਾ ਗੇਂਦਬਾਜ਼ੀ ਕੋਚ, ਵੇਖੋ

ਅਫਰੀਕਾ ਦੇ ਮੋਰਨੇ ਮੋਰਕਲ ਬਣੇ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ | Morne Morkel

  • 1 ਸਤੰਬਰ ਨੂੰ ਹੋਣਗੇ ਟੀਮ ਇੰਡੀਆ ’ਚ ਸ਼ਾਮਲ
  • 2023 ਵਿਸ਼ਵ ਕੱਪ ’ਚ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਦਿੱਤੀ ਸੀ ਗੇਂਦਬਾਜ਼ੀ ਦੀ ਕੋਚਿੰਗ

ਸਪੋਰਟਸ ਡੈਸਕ। Morne Morkel: 39 ਸਾਲ ਦੇ ਸਾਬਕਾ ਦੱਖਣੀ ਅਫਰੀਕੀ ਗੇਂਦਬਾਜ਼ ਮੋਰਨੇ ਮੋਰਕਲ ਭਾਰਤੀ ਕ੍ਰਿਕੇਟ ਟੀਮ ਦੇ ਗੇਂਦਬਾਜ਼ੀ ਕੋਚ ਬਣਾ ਦਿੱਤੇ ਗਏ ਹਨ। ਉਹ 1 ਸਤੰਬਰ ਤੋਂ ਟੀਮ ਨਾਲ ਜੁੜਨਗੇ। ਬੀਸੀਸੀਆਈ ਮੈਂਬਰ ਜੈ ਸ਼ਾਹ ਨੇ ਬੁੱਧਵਾਰ, 14 ਅਗਸਤ ਨੂੰ ਇਹ ਜਾਣਕਾਰੀ ਦਿੱਤੀ ਹੈ। ਮੋਰਕਲ ਪਾਕਿਸਤਾਨ ਕ੍ਰਿਕੇਟ ਟੀਮ ਦੇ ਗੇਂਦਬਾਜ਼ੀ ਕੋਚ ਰਹਿ ਚੁੱਕੇ ਹਨ। ਮੁੱਖ ਕੋਚ ਗੌਤਮ ਗੰਭੀਰ ਨੇ ਮੋਰਕਲ ਨੂੰ ਗੇਂਦਬਾਜ਼ੀ ਕੋਚ ਬਣਾਉਣ ਦੀ ਮੰਗ ਕੀਤੀ ਸੀ। ਦੋਵੇਂ ਆਈਪੀਐੱਲ ਫ੍ਰੈਂਚਆਈਜ਼ੀ ਲਖਨਓ ਸੁਪਰ ਜਾਇੰਟਸ ਲਈ ਇੱਕਠੇ ਕੰਮ ਕਰ ਚੁੱਕੇ ਹਨ। ਮੋਰਕਲ ਸਾਬਕਾ ਭਾਰਤੀ ਕੋਚ ਪਾਰਸ ਮਹਾਮਬਰੇ ਦੀ ਜਗ੍ਹਾ ਲੈਣਗੇ। ਮਹਾਮਬਰੇ ਦਾ ਕਾਰਜ਼ਕਾਲ ਪਹਿਲਾਂ ਹੀ ਸਮਾਪਤ ਹੋ ਗਿਆ ਸੀ, ਪਰ ਮੋਰਕਲ ਨਿੱਜੀ ਕਾਰਨਾਂ ਕਰਕੇ ਸ਼੍ਰੀਲੰਕਾ ਦੌਰੇ ’ਤੇ ਟੀਮ ਇੰਡੀਆ ਨਾਲ ਨਹੀਂ ਜੁੜ ਸਕੇ ਸਨ। ਅਜਿਹੇ ’ਚ ਬੀਸੀਸੀਆਈ ਨੇ ਸਾਯਰਾਜ ਬਹੁਤੁਲੇ ਨੂੰ ਗੇਂਦਬਾਜ਼ੀ ਕੋਚ ਦੇ ਰੂਪ ’ਚ ਭੇਜਿਆ ਸੀ। Morne Morkel

Read This : ਗੌਤਮ ਗੰਭੀਰ ਬਣੇ ਟੀਮ ਇੰਡੀਆ ਦੇ ਮੁੱਖ ਕੋਚ

ਮੋਰਕਲ ਦੀ ਪਹਿਲੀ ਅਸਾਈਨਮੈਂਟ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ | Morne Morkel

ਹੁਣ ਮੋਰਨੇ ਮੋਰਕਲ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ ਲਈ ਭਾਰਤੀ ਟੀਮ ਨਾਲ ਜੁੜਣਗੇ। 19 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਇਹ ਸੀਰੀਜ ਮੋਰਕਲ ਦੀ ਪਹਿਲੀ ਅਸਾਈਨਮੈਂਟ ਹੋਵੇਗੀ। ਇਸ ’ਚ 2 ਟੈਸਟ ਤੇ 3 ਟੀ-20 ਮੈਚ ਖੇਡੇ ਜਾਣਗੇ। ਪਹਿਲਾ ਟੈਸਟ ਚੇਨਈ ’ਚ ਖੇਡਿਆ ਜਾਵੇਗਾ। Morne Morkel

12 ਸਾਲਾਂ ਦਾ ਹੈ ਮੋਰਕਲ ਦਾ ਅੰਤਰਰਾਸ਼ਟਰੀ ਕਰੀਅਰ | Morne Morkel

ਮੋਰਨੇ ਮੋਰਕਲ ਨੇ 2006 ਤੋਂ 2018 ਦਰਮਿਆਨ ਅੰਤਰਰਾਸ਼ਟਰੀ ਕ੍ਰਿਕੇਟ ਖੇਡਿਆ ਹੈ। ਇਸ ਦੌਰਾਨ ਉਨ੍ਹਾਂ ਨੇ 86 ਟੈਸਟ, 117 ਵਨਡੇ ਤੇ 44 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਮੋਰਕਲ ਪਾਕਿਸਤਾਨ ਕ੍ਰਿਕੇਟ ਟੀਮ ਦੇ ਗੇਂਦਬਾਜੀ ਕੋਚ ਰਹਿ ਚੁੱਕੇ ਹਨ। ਉਨ੍ਹਾਂ ਨੇ ਵਿਸ਼ਵ ਕੱਪ 2023 ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨੀ ਟੀਮ ਦੇ ਗੇਂਦਬਾਜੀ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮੋਰਕਲ ਪਿਛਲੇ ਸਾਲ ਜੂਨ ’ਚ ਪਾਕਿਸਤਾਨੀ ਟੀਮ ਨਾਲ ਛੇ ਮਹੀਨੇ ਦੇ ਕਰਾਰ ’ਤੇ ਸ਼ਾਮਲ ਹੋਏ ਸਨ। ਉਨ੍ਹਾਂ ਨੇ ਇਕਰਾਰਨਾਮਾ ਪੂਰਾ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ। Morne Morkel