ਸਾਡੇ ਨਾਲ ਸ਼ਾਮਲ

Follow us

8.8 C
Chandigarh
Sunday, January 18, 2026
More
    Home Breaking News Sirsa News: ਜ...

    Sirsa News: ਜਿੰਦਗੀ ਦੀ ਹਰ ਖੁਸ਼ੀ ਇਸ ਤਰ੍ਹਾਂ ਮਨਾਉਂਦੇ ਨੇ ਇਹ ਮਨੁੱਖਤਾ ਦੇ ਰਾਖੇ

    Sirsa News
    Sirsa News: ਜਿੰਦਗੀ ਦੀ ਹਰ ਖੁਸ਼ੀ ਇਸ ਤਰ੍ਹਾਂ ਮਨਾਉਂਦੇ ਨੇ ਇਹ ਮਨੁੱਖਤਾ ਦੇ ਰਾਖੇ

    Sirsa News: ਸਰਸਾ (ਸੱਚ ਕਹੂੰ ਨਿਊਜ਼)। ਮਨੁਖਤਾ ਦੀ ਸੇਵਾ ਲਈ ਹਰ ਸਮੇਂ ਤੱਤਪਰ ਰਹਿਣ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿੰਦਗੀ ਦੀ ਹਰ ਖੁਸ਼ੀ ਭਲਾਈ ਕਾਰਜਾਂ ਨਾਲ ਹੀ ਮਨਾਉਂਦੇ ਹਨ। ਭਾਵੇਂ ਖੂਨਦਾਨ ਕਰਨਾ ਹੋਵੇ ਤੇ ਭਾਵੇਂ ਧਰਤੀ ਨੂੰ ਜੰਨਤ ਬਣਾਉਣ ਲਈ ਬੂਟੇ ਲਾਉਣ ਦਾ ਕੰਮ ਹੋਵੇ ਇਹ ਵਧ-ਚੜ੍ਹ ਕੇ ਅੱਗੇ ਆਉਂਦੇ ਹਨ। ਇਸੇ ਲੜੀ ਤਹਿਤ ਮਨਦੀਪ ਇੰਸਾਂ (Mandeep Insan) ਨਿਵਾਸੀ ਸ਼ਾਹ ਸਤਿਨਾਮ ਜੀ ਪੁਰਾ ਜਿਲ੍ਹਾ ਸਰਸਾ ਨੇ ਆਪਣੇ 40ਵੇਂ ਜਨਮ ਦਿਨ ਮੌਕੇ ਬੂਟੇ ਲਾ ਕੇ ਕੁਦਰਤ ਨੂੰ ਤੋਹਫ਼ਾ ਦਿੱਤਾ।

    ਇਸ ਬਾਰੇ ਦੱਸਦਿਆਂ ਮਨਦੀਪ ਇੰਸਾਂ (Mandeep Insan) ਨੇ ਦੱਸਿਆ ਕਿ ਭਾਵੇਂ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਜਨਮ ਦਿਨ ਹੋਵੇ ਜਾਂ ਕੋਈ ਵਰ੍ਹੇਗੰਢ ਉਹ ਮਾਨਵਤਾ ਭਲਾਈ ਦੇ ਕਾਰਜ ਕਰਕੇ ਹੀ ਮਨਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਪ੍ਰੇਰਨਾ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਹੈ। Sirsa News

    ਮਿਲਿਆ ਅਤਿਅੰਤ ਸਕੂਨ | Sirsa News

    ਅੱਜ ਉਨ੍ਹਾਂ ਪੌਦੇ ਲਾ ਕੇ ਧਰਤੀ ਤੇ ਕੁਦਰਤ ਨੂੰ ਜੋ ਤੋਹਫ਼ਾ ਦਿੱਤਾ ਹੈ ਇਸ ਕਾਰਜ ਨਾਲ ਉਨ੍ਹਾਂ ਨੂੰ ਅਤਿਅੰਤ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੌਦੇ ਲਾਉਣ ਤੋਂ ਇਲਾਵਾ ਉਹ ਲੋੜਵੰਦਾਂ ਨੂੰ ਖਾਣਾ ਖੁਆਉਣਾ, ਕੱਪੜੇ ਵੰਡਣਾ, ਖੂਨਦਾਨ ਕਰਕੇ ਮਰੀਜਾਂ ਦੀ ਜਾਨ ਬਚਾਉਣ ‘ਚ ਮੱਦਦ ਕਰਨਾ ਡੇਰਾ ਸੱਚਾ ਸੌਦਾ ਦੀ ਸਮੂਹ ਸਾਧ-ਸੰਗਤ ਕਰਦੀ ਹੈ। ਉਹ ਆਪਣੇ-ਆਪ ਨੂੰ ਵੱਡੇ ਭਾਗ ਵਾਲੇ ਸਮਝਦੇ ਹਨ ਕਿ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਤੋਂ ਇਹ ਪ੍ਰੇਰਨਾ ਮਿਲੀ ਤੇ ਕੁਦਰਤ ਅਤੇ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣ ਦਾ ਮੌਕਾ ਮਿਲਿਆ।

    Read Also : ਸਥਾਪਨਾ ਮਹੀਨੇ ਦੀ ਖੁਸ਼ੀ ’ਚ ਬਲਾਕ ਲੰਦਨ ਦੀ ਸਾਧ-ਸੰਗਤ ਨੇ ਗਾਇਆ ਗੁਰੂ ਜੱਸ

    ਜਿਕਰਯੋਗ ਹੈ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ‘ਚ 168 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਪੌਦੇ ਲਾਉਣਾ ਇੱਕ ਕਾਰਜ ਹੈ ਜਿਸ ਨਾਲ ਧਰਤੀ ਨੂੰ ਸਵਰਗ ਜੰਨਤ ਬਣਾਉਣ ਦੀ ਮੁਹਿੰਮ ਸਿਖਰਾਂ ‘ਤੇ ਹੈ। ਬੂਟੇ ਲਾਉਣ ਦੀ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਦੇ ਨਾਂਅ ਕਈ ਵਿਸ਼ਵ ਰਿਕਾਰਡ ਦਰਜ ਹਨ। Sirsa News