Punjab Government School: ਸਰਕਾਰੀ ਸਕੂਲ ਦੀ ਇਸ ਟੀਚਰ ਨੇ ਦਿਖਾਇਆ, ਸਾਡੇ ਬੱਚਿਆਂ ਦਾ ਭਵਿੱਖ ਇੱਥੇ ਸੁਰੱਖਿਅਤ ਹੈ!

Punjab Government School
Punjab Government School: ਸਰਕਾਰੀ ਸਕੂਲ ਦੀ ਇਸ ਟੀਚਰ ਨੇ ਦਿਖਾਇਆ, ਸਾਡੇ ਬੱਚਿਆਂ ਦਾ ਭਵਿੱਖ ਇੱਥੇ ਸੁਰੱਖਿਅਤ ਹੈ!

Punjab Government School: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਬੱਚੇ ਨੂੰ ਪੰਜਾਬ ਦੇ ਗੁਰੂਆਂ ਬਾਰੇ, ਆਪਣੀ ਮਾਤ-ਭਾਸ਼ਾ ਪੰਜਾਬੀ ਬਾਰੇ ਕੌਣ ਸਿਖਾਏਗਾ? ਪ੍ਰਾਈਵੇਟ ਸਕੂਲਾਂ ਵਿੱਚ ਤਾਂ ਬੱਸ ਇੰਗਲਿਸ਼ ਅਤੇ ਕਿਤਾਬੀ ਗਿਆਨ ਮਿਲਦਾ ਹੈ। ਪਰ ਅਸਲੀ ਸਿੱਖਿਆ, ਜੋ ਬੱਚੇ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇ, ਉਹ ਸਰਕਾਰੀ ਸਕੂਲਾਂ ਵਿੱਚ ਮਿਲਦੀ ਹੈ ਅਤੇ ਇਸ ਦੀ ਸਭ ਤੋਂ ਵੱਡੀ ਮਿਸਾਲ ਹਨ ਟੀਚਰ ਸਿਮਰਨ, ਜੋ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੀ ਹੈ।

ਇਸ ਮਾਸਟਰਨੀ ਦਾ ਪੜ੍ਹਾਉਣ ਦਾ ਤਰੀਕਾ ਦੇਖ ਕੇ ਹਰ ਮਾਪੇ ਦਾ ਸੀਨਾ ਗਰਵ ਨਾਲ ਚੌੜਾ ਹੋ ਜਾਂਦਾ ਹੈ। ਉਹ ਆਪਣੇ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਨਹੀਂ ਦਿੰਦੀ – ਉਹ ਉਨ੍ਹਾਂ ਨੂੰ ਪੰਜਾਬ ਦੀ ਸੰਸਕ੍ਰਿਤੀ, ਗੁਰੂਆਂ ਦਾ ਇਤਿਹਾਸ, ਪੰਜਾਬੀ ਭਾਸ਼ਾ ਦਾ ਮਹੱਤਵ ਅਤੇ ਇੱਥੋਂ ਤੱਕ ਕਿ ਕੈਬਨਿਟ ਮੰਤਰੀਆਂ ਦੇ ਨਾਂਅ ਵੀ ਇੰਨੇ ਰੋਚਕ ਤਰੀਕੇ ਨਾਲ ਸਿਖਾਉਂਦੀ ਹੈ ਕਿ ਬੱਚੇ ਖੁਦ ਸਿੱਖਣਾ ਚਾਹੁੰਦੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਵੱਲੋਂ ਅਪਲੋਡ ਕੀਤੇ ਗਏ ਵੀਡੀਓ ਦੇਖ ਕੇ ਹਜ਼ਾਰਾਂ ਮਾਪੇ ਟਿੱਪਣੀ ਕਰਦੇ ਹਨ – “ਕਾਸ਼ ਸਾਡੇ ਸਕੂਲ ਵਿੱਚ ਵੀ ਅਜਿਹੇ ਟੀਚਰ ਹੁੰਦੇ!”

ਜਦੋਂ ਇੱਕ ਮਾਸਟਰਨੀ ਨੇ ਸੋਸ਼ਲ ਮੀਡੀਆ ‘ਤੇ ਦਿਖਾਇਆ ਕਿ ਬੱਚੇ ਸਰਕਾਰੀ ਸਕੂਲਾਂ ਵਿੱਚ ਕਿਉਂ ਪੜ੍ਹਨ – ਜਿਸ ਨੂੰ ਦੇਖ ਕੇ ਮਾਪੇ ਹੋ ਰਹੇ ਨੇ ਭਾਵੁਕ

ਵੀਡੀਓ ਵਿੱਚ ਬੱਚੇ ਧਾਰਾਪ੍ਰਵਾਹ ਪੰਜਾਬੀ ਬੋਲਦੇ ਹਨ, ਗੁਰੂਆਂ ਦੇ ਉਪਦੇਸ਼ ਸੁਣਾਉਂਦੇ ਹਨ ਅਤੇ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਦਿੰਦੇ ਹਨ ਕਿ ਲੱਗਦਾ ਹੈ ਇਹ ਤਾਂ ਪ੍ਰਾਈਵੇਟ ਸਕੂਲ ਦੇ ਬੱਚਿਆਂ ਨਾਲੋਂ ਵੀ ਜ਼ਿਆਦਾ ਆਤਮ-ਵਿਸ਼ਵਾਸ ਨਾਲ ਭਰੇ ਹਨ ਅਤੇ ਇਹ ਸਭ ਸੰਭਵ ਹੋਇਆ ਹੈ ਮਾਨ ਸਰਕਾਰ ਦੀ ਦੂਰਅੰਦੇਸ਼ੀ ਸੋਚ ਦੀ ਵਜ੍ਹਾ ਨਾਲ। ਪੰਜਾਬ ਵਿੱਚ ਹੁਣ ਸਰਕਾਰੀ ਸਕੂਲ ਸਿਰਫ਼ ਗਰੀਬਾਂ ਦੇ ਸਕੂਲ ਨਹੀਂ ਰਹੇ। ਇੱਥੇ ਹੁਣ ਉਹ ਸਾਰੀਆਂ ਸਹੂਲਤਾਂ ਹਨ ਜੋ ਪ੍ਰਾਈਵੇਟ ਸਕੂਲਾਂ ਵਿੱਚ ਮਿਲਦੀਆਂ ਹਨ – ਬਲਕਿ ਕਈ ਮਾਮਲਿਆਂ ਵਿੱਚ ਤਾਂ ਜ਼ਿਆਦਾ ਬਿਹਤਰ ਹਨ।

ਟੀਚਰਾਂ ਨੂੰ ਪ੍ਰੋਤਸਾਹਨ ਮਿਲ ਰਿਹਾ ਹੈ, ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਅਤੇ ਸਭ ਤੋਂ ਵੱਡੀ ਗੱਲ – ਉਨ੍ਹਾਂ ਵਿੱਚ ਹੁਣ ਜ਼ਿੰਮੇਵਾਰੀ ਦਾ ਭਾਵ ਜਾਗਿਆ ਹੈ। ਸਿਮਰਨ ਕੌਰ ਵਰਗੀਆਂ ਅਧਿਆਪਕਾਵਾਂ ਲਈ ਇਹ ਸਰਕਾਰ ਇੱਕ ਪ੍ਰੇਰਣਾ ਬਣ ਗਈ ਹੈ। “ਪਹਿਲਾਂ ਲੱਗਦਾ ਸੀ ਕਿ ਕੋਈ ਦੇਖ ਹੀ ਨਹੀਂ ਰਿਹਾ ਸਾਡੀ ਮਿਹਨਤ ਨੂੰ,” ਉਹ ਕਹਿੰਦੀ ਹੈ। “ਪਰ ਹੁਣ ਸਰਕਾਰ ਸਾਡੇ ਨਾਲ ਖੜ੍ਹੀ ਹੈ। ਸਾਨੂੰ ਸੰਸਾਧਨ ਮਿਲ ਰਹੇ ਹਨ, ਪ੍ਰੋਤਸਾਹਨ ਮਿਲ ਰਿਹਾ ਹੈ, ਤਾਂ ਅਸੀਂ ਵੀ ਪੂਰੇ ਦਿਲ ਨਾਲ ਪੜ੍ਹਾ ਰਹੇ ਹਾਂ।” Punjab Government School-

ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਮਾਨ ਨੇ ਦਿੱਤਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਵੱਡਾ ਤੋਹਫਾ

ਸਿਮਰਨ ਸਿਰਫ਼ ਆਪਣੇ ਕਲਾਸਰੂਮ ਤੱਕ ਸੀਮਤ ਨਹੀਂ ਰਹੀ। ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓ ਸਾਂਝੇ ਕਰਕੇ ਉਹ ਦੂਜੇ ਟੀਚਰਾਂ ਨੂੰ ਵੀ ਪ੍ਰੇਰਿਤ ਕਰ ਰਹੀ ਹੈ। ਕਈ ਅਧਿਆਪਕ ਉਨ੍ਹਾਂ ਨੂੰ ਮੈਸੇਜ ਕਰਕੇ ਪੁੱਛਦੇ ਹਨ – “ਤੁਸੀਂ ਇਹ ਬਹੁਤ ਵਧੀਆ ਕਰਦੇ ਹੋ ਅਸੀਂ ਵੀ ਆਪਣੇ ਵਿਦਿਆਰਥੀਆਂ ਨੂੰ ਇਵੇਂ ਹੀ ਪੜ੍ਹਾਉਣਾ ਚਾਹੁੰਦੇ ਹਾਂ” ਅਤੇ ਉਹ ਖੁੱਲ੍ਹੇ ਦਿਲ ਨਾਲ ਸਭ ਨੂੰ ਦੱਸਦੀ ਹੈ। ਕਿਉਂਕਿ ਉਨ੍ਹਾਂ ਦਾ ਮਕਸਦ ਸਿਰਫ਼ ਆਪਣਾ ਨਾਂਅ ਕਮਾਉਣਾ ਨਹੀਂ – ਬਲਕਿ ਪੰਜਾਬ ਦੇ ਹਰ ਸਰਕਾਰੀ ਸਕੂਲ ਨੂੰ ਬਿਹਤਰ ਬਣਾਉਣਾ ਹੈ।

ਜੇਕਰ ਤੁਸੀਂ ਵੀ ਉਨ੍ਹਾਂ ਮਾਪਿਆਂ ਵਿੱਚੋਂ ਹੋ ਜੋ ਸੋਚਦੇ ਹਨ ਕਿ “ਸਰਕਾਰੀ ਸਕੂਲ ਵਿੱਚ ਕੀ ਪੜ੍ਹਾਈ ਹੋਵੇਗੀ” – ਤਾਂ ਇੱਕ ਵਾਰ ਸੋਸ਼ਲ ਮੀਡੀਆ ‘ਤੇ ਟੀਚਰ ਸਿਮਰਨ ਦੇ ਵੀਡੀਓਜ਼ ਨੂੰ ਜ਼ਰੂਰ ਦੇਖੋ। ਤੁਹਾਨੂੰ ਸਮਝ ਆ ਜਾਵੇਗਾ ਕਿ ਤੁਹਾਡੇ ਬੱਚੇ ਦਾ ਭਵਿੱਖ ਸਰਕਾਰੀ ਸਕੂਲਾਂ ਵਿੱਚ ਬਿਲਕੁਲ ਸੁਰੱਖਿਅਤ ਹੈ। ਇੱਥੇ ਸਿਰਫ਼ ਪੜ੍ਹਾਈ ਹੀ ਨਹੀਂ, ਸੰਸਕਾਰ ਵੀ ਮਿਲਦੇ ਹਨ। ਇੱਥੇ ਤੁਹਾਡਾ ਬੱਚਾ ਆਪਣੀਆਂ ਜੜ੍ਹਾਂ ਨਾਲ ਜੁੜਦਾ ਹੈ।

ਮਾਨ ਸਰਕਾਰ ਨੇ ਉਹ ਕਰ ਦਿਖਾਇਆ ਹੈ ਜੋ ਪਹਿਲਾਂ ਕਦੇ ਨਹੀਂ ਹੋਇਆ। ਹੁਣ ਟੀਚਰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ। ਸਕੂਲਾਂ ਵਿੱਚ ਬੁਨਿਆਦੀ ਢਾਂਚਾ ਬਿਹਤਰ ਹੋ ਰਿਹਾ ਹੈ। ਅਤੇ ਸਭ ਤੋਂ ਵੱਡੀ ਗੱਲ – ਬੱਚਿਆਂ ਦਾ ਭਵਿੱਖ ਉੱਜਵਲ ਹੋ ਰਿਹਾ ਹੈ। ਇਨ੍ਹਾਂ ਵਾਂਗ ਜੇਕਰ ਪੰਜਾਬ ਦਾ ਹਰ ਅਧਿਆਪਕ ਕੰਮ ਕਰੇ, ਤਾਂ ਸਰਕਾਰੀ ਸਕੂਲ ਦੇਸ਼ ਦੇ ਸਭ ਤੋਂ ਵਧੀਆ ਸਕੂਲ ਬਣ ਸਕਦੇ ਹਨ। ਅਤੇ ਚੰਗੀ ਗੱਲ ਇਹ ਹੈ ਕਿ ਹੁਣ ਹੌਲੀ-ਹੌਲੀ ਅਜਿਹਾ ਹੋ ਵੀ ਰਿਹਾ ਹੈ। ਸਰਕਾਰ ਨੇ ਨੀਂਹ ਰੱਖ ਦਿੱਤੀ ਹੈ। ਹੁਣ ਜ਼ਰੂਰਤ ਹੈ ਕਿ ਹਰ ਟੀਚਰ ਇਸ ਮਿਸ਼ਨ ਵਿੱਚ ਆਪਣਾ ਯੋਗਦਾਨ ਦੇਵੇ। ਬੱਚਿਆਂ ਨੂੰ ਸਿਰਫ਼ ਸਿਲੇਬਸ ਨਹੀਂ, ਬਲਕਿ ਜੀਵਨ ਦੀ ਅਸਲੀ ਸਿੱਖਿਆ ਦੇਣ।