ਕੈਬਨਿਟ ਮੰਤਰੀ Kanwarpal Gujjar ਨੇ ਕੀਤਾ ਡਾਂਸ, ਸਾਬਕਾ ਮੰਤਰੀ ਗਰੋਵਰ ਨੇ ਲਾਏ ਠੁਮਕੇ, ਵਿੱਜ ਨੇ ਵੰਡੇ ਲੱਡੂ
ਚੰਡੀਗੜ੍ਹ। ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹਰਿਆਣਾ ਭਾਜਪਾ ’ਚ ਜੋਸ਼ ਭਰ ਗਿਆ ਹੈ। ਯਮੁਨਾਨਗਰ ’ਚ ਭਾਜਪਾ ਵਰਕਰਾਂ ਨਾਲ ਸਿੱਖਿਆ ਮੰਤਰੀ ਕੰਵਲਪਾਲ ਗੁੱਜਰ (Kanwarpal Gujjar) ਨੇ ਡਾਂਸ ਕੀਤਾ। ਰੋਹਤਕ ’ਚ ਸਾਬਕਾ ਮੰਤਰੀ ਮਨੀਸ਼ ਗਰੋਵਰ ਨੇ ਠੁਮਕੇ ਲਾਏ। ਉੱਥੇ ਹੀ ਅਨਿੱਲ ਵਿੱਜ ਨੇ ਅੰਬਾਲਾ ਕੈਂਟ ’ਚ ਲੱਡੂ ਵੰਡੇ। ਉੱਥੇ ਹੀ ਅੰਬਾਲਾ ਸ਼ਹਿਰ ’ਚ ਵਿਧਾਇਕ ਅਸੀਮ ਗੋਇਲ ਢੋਲ ਦੀ ਥਾਪ ’ਤੇ ਵਰਕਰਾਂ ਨਾਲ ਥਿਰਕਦੇ ਨਜ਼ਰ ਆਏ।
Also Read : ਜੰਗ ਦਾ ਖਮਿਆਜ਼ਾ ਬੇਕਸੂਰ ਨੂੰ ਵੀ ਭੁਗਤਣਾ ਪੈੈਂਦਾ
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕਾਂਰਗਸ ਦੇ ਲੋਕ ਜਿਸ ਤਰ੍ਹਾਂ ਮੁਫ਼ਤ ਦੀਆਂ ਚੀਜ਼ਾਂ ਦੇ ਨਾਅਰੇ ਦੇ ਰਹੇ ਸਨ, ਉਨ੍ਹਾਂ ਨੂੰ ਜਨਤਾ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਕਾਂਗਰਸ ਦੇ ਕਈ ਨੇਤਾ ਕਹਿ ਰਹੇ ਸਨ ਕਿ ਇਨ੍ਹਾਂ ਨਤੀਜਿਆਂ ਦਾ ਅਸਰ 2024 ਦੀਆਂ ਲੋਕ ਸਭਾ ਚੋਣਾਂ ’ਤੇ ਪਵੇਗਾ ਉਹ ਸੱਚ ਹੀ ਹੋਵੇਗਾ ਉਨ੍ਹਾ ਦੀ ਗੱਲ ਨੂੰ ਕਿਸੇ ਨਕਾਰਿਆ ਜਾ ਸਕਦਾ ਹੈ। ਜਿੱਤ ਦੇ ਪਿੱਛੇ ਭਾਜਪਾ ਦਾ ਪੰਨਾ ਮੁਖੀ ਸੰਗਠਨ ਹੈ। ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਪ੍ਰਤੀ ਲੋਕਾਂ ਦੇ ਮਨ ’ਚ ਸਦਭਾਵਨਾ ਜਾਗੀ ਹੈ। ਸ਼ਾਇਦ ਜੋ ਵੋਟ ਦਾ ਮਹੱਤਵ ਵੀ ਨਹੀਂ ਸਮਝਦੇ ਸਨ ਉਹ ਸਾਹਮਣੇ ਆਏ ਹਨ, ਉਨ੍ਹਾਂ ਨੇ ਵੀ ਬੀਜੇਪੀ ਦੀਆਂ ਨੀਤੀਆਂ ’ਤੇ ਮੋਹਰ ਲਾਈ ਹੈ।
ਵਿੱਜ ਬੋਲੇ-ਇਹ ਤਾਂ ਝਾਕੀ, ਅਜੇ ਤਾਂ ਪੂਰਾ ਦੇਸ਼ ਬਾਕੀ
ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਇਹ ਜਿੱਤ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੀ ਜਿੱਤ ਹੈ। ਇਨ੍ਹਾਂ ਤਿੰਨਾਂ ਸੂਬਿਆਂ ਨੇ ਸਿੱਧ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਸਹੀ ਰਸਤੇ ’ਤੇ ਲੈ ਕੇ ਜਾ ਰਹੇ ਹਨ। ਇਹ ਤਾਂ ਅਜੇ ਝਾਕੀ ਹੈ, ਪੂਰਾ ਦੇਸ਼ ਬਾਕੀ ਹੈ।
ਕਈ ਸੀਟਾਂ ’ਤੇ ਬਿਹਤਰ ਰਿਹਾ ਪ੍ਰਦਰਸ਼ਨ : ਡਿਪਟੀ ਸੀਐੱਮ
ਡਿਪਟੀ ਸੀਐੱਮ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਜੋ ਜਨਮਤ ਆਇਆ ਹੈ ਉਸ ਤੋਂ ਸਾਫ਼ ਦਿਸਿਆ ਹੈ ਕਿ ਤਿੰਨਾਂ ਸੂਬਿਆਂ ’ਚ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ਜਿਨ੍ਹਾਂ ਦੋ ਸੂਬਿਆਂ ’ਚ ਕਾਂਗਰਸ ਆਈ ਸੀ ਉੱਥੇ ਵੀ ਕਾਂਗਰਸ ਨੂੰ ਹਰਾਉਣ ਦਾ ਕੰਮ ਵੋਟਰਾਂ ਨੇ ਕੀਤਾ। ਜਿਸ ਤਰ੍ਹਾਂ ਭਾਜਪਾ ਨੇ ਟੀਮ ਦੇ ਤੌਰ ’ਤੇ ਉਸ ਦਾ ਲਾਭ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ’ਚ ਵੀ ਦੇਖਣ ਨੂੰ ਮਿਲਿਆ ਹੈ। ਸਾਡੇ ਵੀ ਜੋ ਉਮੀਦਵਾਰ ਰਾਜਸਥਾਨ ’ਚ ਚੋਣਾਂ ਲੜੇ ਕਈ ਸੀਟਾ ’ਤੇ ਸਾਡੇ ਉਮੀਦਵਾਰ ਦੂਜੇ, ਤੀਜੇ ਨੰਬਰ ’ਤੇ ਆਏ ਹਨ।