ਨਾਗਪੁਰ। ਅੱਜ ਦੇ ਦੌਰ ’ਚ ਜਿੱਥੇ ਲੋਕ ਆਪਣਾ ਜਨਮ ਦਿਨ ਹੋਇਆ, ਯਾਰ-ਦੋਸਤ ਦਾ ਜਨਮਦਿਨ ਹੋਇਆ ਜਾਂ ਆਪਣੇ ਵਿਆਹ ਦੀ ਵਰ੍ਹੇਗੰਢ ਹੋਈ, ਹਰ ਅਜਿਹੇ ਪ੍ਰੋਗਰਾਮਾਂ ’ਚ ਕਲੱਬਾਂ, ਰੈਸਟੋਰੈਂਟਾਂ ’ਚ ਪਾਰਟੀ ਰਾਹੀਂ ਨਾਲ ਫਜ਼ੂਲ ਖਰਚੀ ਕਰਕੇ ਆਪਣੀ ਮਰਿਆਦਾ ਨੂੰ ਦਾਅ ’ਤੇ ਰੱਖ ਕੇ ਜਿੰਦਗੀ ਨੂੰ ਬਰਬਾਦ ਕਰ ਰਹੇ ਹਨ। ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਹਮੇਸ਼ਾ ਪਰਹਿਤ ਪਰਮਾਰਥ ਦੇ 161 ਕਾਰਜ਼ ਕਰਨ ਲਈ ਤਿਆਰ ਰਹਿੰਦੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨ ਹਨ ਕਿ ਤੁਸੀਂ ਕੋਈ ਵੀ ਤਿਊਹਾਰ ਜਿਵੇਂ ਜਨਮਦਿਨ ਜਾਂ ਵਰ੍ਹੇਗੰਢ ਆਦਿ ’ਤੇ ਮਾਨਵਤਾ ਭਲਾਈ ਦੇ ਕਾਰਜ਼ ਕਰਦੇ ਹੋਏ ਜ਼ਰੂਰਤਮੰਦ ਲੋਕਾਂ ਦੀ ਮੱਦਦ ਕਰਦੇ ਹੋ। (Nagpur News)
ਤਾਂ ਤੁਹਾਡੀਆਂ ਖੁਸ਼ੀਆਂ ਕਈ ਗੁਣਾ ਵੱਧ ਜਾਂਦੀਆਂ ਹਨ ਤਾਂ ਇਸ ਲੜੀ ’ਚ ਮਹਾਰਾਸ਼ਟਰ ਦੇ ਬਲਾਕ ਨਾਗਪੁਰ ਵਾਸੀ ਪੇ੍ਰਮੀ ਸੇਵਕ ਅੰਮ੍ਰਿਤਪਾਲ ਇੰਸਾਂ ਅਤੇ ਉਨ੍ਹਾਂ ਦੀ ਪਤਨੀ ਯੂਥ ਵਿਰਾਂਗਨਾ ਇਨਾਇਤ ਇੰਸਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ’ਤੇ ਵਾਤਾਵਰਨ ਸੁਰੱਖਿਆ ਲਈ 3 ਦਰਖਤ ਲਾਏ ਗਏ ਅਤੇ ਮਦਰ ਟੇਰੇਸਾ ਮੈਮੋਰੀਅਲ ਹੋਮ ‘ਸ਼ਾਂਤੀ ਭਵਨ’ ਬਿਰਧ ਆਸ਼ਰਮ ’ਚ ਜ਼ਰੂਰਤਮੰਦਾਂ ਨੂੰ ਫਲ, 10 ਦਰਜ਼ਨ ਕੇਲੇ, 15 ਕਿੱਲੋ ਸੰਤਰੇ ਅਤੇ 4.5 ਕਿੱਲੋ ਅੰਗੂਰ ਆਦਿ ਵੰਡੇ ਅਤੇ ਜੋੜੇ ਨੇ ਉਨ੍ਹਾਂ ਦੀਆਂ ਦੁਆਵਾਂ ਹਾਸਲ ਕੀਤੀਆਂ। ਮਦਰ ਟੇਰੇਸਾ ਮੈਮੋਰੀਅਲ ਟਰੱਸਟ ਸ਼ਾਂਤੀ ਭਵਨ ਦੇ ਸੰਚਾਲਕਾਂ ਅਤੇ ਬਿਰਧਾ ਆਸ਼ਰਮ ’ਚ ਰਹਿਣ ਵਾਲੇ ਬਜ਼ੁਰਗਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਨਵੇਂ ਜੋੜੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਸਲਾਮ ਕੀਤਾ, ਜੋ ਆਪਣੇ ਮੁਰੀਦਾਂ ’ਚ ਅਜਿਹਾ ਪਰਹਿਤ ਪਰਮਾਰਥ ਦਾ ਜ਼ਜਬਾ ਭਰਦੇ ਹਨ। (Nagpur News)