Mumbai News : ਭੜਕੀ ਹਿੰਸਾ ਮਾਮਲੇ ’ਚ ਹੁਣ ਤੱਕ 13 ਗ੍ਰਿਫ਼ਤਾਰੀਆਂ, ਹੋਰਾਂ ਦੀ ਪਛਾਣ ਜਾਰੀ

Bus Stand Mansa

ਮੁੰਬਈ। ਐਤਵਾਰ ਨੂੰ ਮੁੰਬਈ (Mumbai News) ਦੇ ਬਾਹਰੀ ਇਲਾਕੇ ’ਚ ਇੱਕ ਵਾਹਨ ਰੈਲੀ ਦੌਰਾਨ ਦੋ ਭਾਈਚਾਰਿਆਂ ਵਿਚਕਾਰ ਝੜਪ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਨਾਂਲ ਹੀ ਚਾਰ ਹੋ ਨਾਬਾਲਿਗਾਂ ਨੂੰ ਵੀ ਹਿਰਾਸਤ ’ਚ ਲਿਆ। ਦੱਸਿਆ ਜਾ ਰਿਹਾ ਹੈ ਕਿ ਕਾਰਾਂ ਅਤੇ ਮੋਟਰਸਾਈਕਲਾਂ ’ਤੇ ਸਵਾਰ 10-12 ਜਣਿਆਂ ਦੇ ਇੱਕ ਗਰੁੱਪ ਨੇ ਐਤਵਾਰ ਰਾਤ ਮੀਰਾ ਭਾਇੰਦਰ ਦੇ ਨਵਾਂ ਨਗਰ ’ਚ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਸਮਰਪਿਤ ਨਾਅਰੇ ਲਾਉਂਦਿਆਂ ਇੱਕ ਰੈਲੀ ਕੱਢੀ ਸੀ।

ਇਹ ਰੈਲੀ ਅਯੋਧਿਆ ’ਚ ਰੱਖੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਕੱਢੀ ਗਈ ਸੀ। ਖੁਸ਼ੀਆਂ ਮਨਾਉਂਦੇ ਹੋਏ ਰਾਮ ਭਗਤਾਂ ਨੇ ਰੈਲੀ ਦੌਰਾਨ ਪਟਾਕੇ ਚਲਾਏ ਜਿਸ ਤੋਂ ਦੂਜੇ ਸਮੂਹ ਨੇ ਇਤਰਾਜ ਪ੍ਰਗਟਾਇਆ ਤੇ ਇਸ ਦੌਰਾਨ ਦੋਵਾਂ ਧਿਰਾਂ ’ਚ ਟਕਰਾਅ ਹੋ ਗਿਆ। ਮਹਾਂਰਾਸ਼ਟਰ ਦੇ ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਸੂਬੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। (Mumbai News)

Also Read : ਚੰਡੀਗੜ੍ਹ ਮੇਅਰ ਚੋਣ ਨਾਲ ਜੁੜੀ ਵੱਡੀ ਖਬਰ

ਫੜਨਵੀਸ ਨੇ ਕਿਹਾ ਕਿ ਮੀਰਾ ਭਾਇੰਦਰ ਦੇ ਨਵਾਂ ਨਗਰ ’ਚ ਜੋ ਕੁ ਵੀ ਹੋਇਆ ਉਸ ਤੋਂ ਾਅਦ ਉਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਲਈ। ਫੜਨਵੀਸ ਨੇ ਕਿਹਾ ਕਿ ਪੁਲਿਸ ਨੂੰ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਣ ਤੱਕ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ’ਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਫੜਨਵੀਸ ਨੇ ਕਿਹਾ ਕਿ ਜੋ ਵੀ ਕਾਨੂੰਨ ਆਪਣੇ ਹੱਥਾਂ ’ਚ ਲੈਣ ਦੀ ਕੋਸ਼ਿਸ਼ ਕਰੇਗਾ ਤੇ ਕਾਨੂੰਨ ਵਿਵਸਥਾ ਵਿਗਾੜਨ ਦਾ ਯਤਨ ਕਰੇਗਾ ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਮੀਰਾ ਭਇੰਦਰ ਦੇ ਡੀਜੀਪੀ ਸ੍ਰੀਕਾਂਤ ਪਾਠਕ ਨੇ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here