ਭਾਰਤ-ਆਸਟਰੇਲੀਆ ਦਰਮਿਆਨ ਮੈਲਬਰਨ ‘ਚ ਖੇਡਿਆ ਜਾ ਰਿਹਾ ਹੈ ਤੀਜਾ ਟੈਸਟ
ਮੈਲਬਰਨ, ਏਜੰਸੀ। ਭਾਰਤ ਆਸਟਰੇਲੀਆ ਦਰਮਿਆਨ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਗੇਂਦਬਾਜਾਂ ਦਾ ਦਬਦਬਾ ਰਿਹਾ। ਤੀਜੇ ਦਿਨ ਜਿੱਥੇ ਕੁੱਲ 15 ਵਿਕਟਾਂ ਡਿੱਗੀਆਂ ਉੱਥੇ ਬੱਲੇਬਾਜ ਸਿਰਫ 197 ਦੌੜਾਂ ਹੀ ਬਣਾ ਸਕੇ। ਸਭ ਤੋਂ ਜ਼ਿਆਦਾ ਵਿਕਟਾਂ ਤੀਜੇ ਸੈਸ਼ਨ ‘ਚ ਡਿੱਗੀਆਂ, ਇਸ ਦੌਰਾਨ ਕੁੱਲ 8 ਵਿਕਟਾਂ ਡਿੱਗੀਆਂ ਤੇ ਦੌੜਾਂ ਸਿਰਫ਼ 60 ਹੀ ਬਣੀਆਂ।
ਪਹਿਲੇ ਸੈਸ਼ਨ ‘ਚ 81 ਦੌੜਾਂ ਬਣੀਆਂ ਜਦੋਂ ਕਿ ਵਿਕਟਾਂ ਚਾਰ ਡਿੱਗੀਆਂ। ਦੂਜੇ ਸੈਸ਼ਨ ਦੀ ਗੱਲ ਕੀਤੀ ਜਾਵੇ ਤਾਂ 56 ਦੌੜਾਂ ‘ਤੇ ਤਿੰਨ ਵਿਕਟਾਂ ਡਿੱਗੀਆਂ। ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 54 ਦੌੜਾਂ ਬਣਾ ਲਈਆਂ ਸਨ ਤੇ ਮਿਅੰਕ ਅਗਰਵਾਲ ਤੇ ਰਿਸ਼ਭ ਪੰਤ ਕਰੀਜ਼ ‘ਤੇ ਨਾਬਾਦ ਸਨ। ਇਸ ਤੋਂ ਪਹਿਲਾਂ ਕੱਲ੍ਹ ਦੂਜੇ ਦਿਨ ਤੋਂ ਅੱਗੇ ਖੇਡਦੇ ਹੋਏ ਆਸਟਰੇਲੀਆ ਆਪਣੀ ਪਹਿਲੀ ਪਾਰੀ ‘ਚ ਸਿਰਫ 151 ਦੌੜਾਂ ਹੀ ਬਣਾ ਸਕੀ ਤੇ ਉਹ ਫਾਲੋਆਨ ਨਹੀਂ ਬਚਾ ਸਕੀ ਪਰ ਭਾਰਤ ਨੇ ਉਸ ਨੂੰ ਫਾਲੋਆਨ ਦੇਣ ਦੀ ਕਾਂ ਬੱਲੇਬਾਜੀ ਦਾ ਫੈਸਲਾ ਕੀਤਾ ਪਰ ਉਸ ਦੀਆਂ ਵੀ 5 ਵਿਕਟਾਂ 54 ਦੌੜਾਂ ਦੇ ਅੰਦਰ ਹੀ ਡਿੱਗ ਗਈਆਂ। ਕੁੱਲ ਮਿਲਾ ਕੇ ਇਸ ਮੈਚ ਦੇ ਤੀਜੇ ਦਿਨ ਗੇਂਦਬਾਜਾਂ ਦਾ ਦਬਦਬਾ ਰਿਹਾ।
ਭਾਰਤ ਨੂੰ 346 ਦੌੜਾਂ ਦਾ ਵਾਧਾ
ਪਹਿਲੀ ਪਾਰੀ ਦੇ ਆਧਾਰ ‘ਤੇ ਭਾਰਤ ਇਸ ਮੈਚ ‘ਚ 346 ਦੌੜਾਂ ਦਾ ਵਾਧਾ ਹਾਸਲ ਕਰ ਚੁੱਕਾ ਹੈ ਤੇ ਉਸ ਦੇ ਪੰਜ ਖਿਡਾਰੀ ਅਜੇ ਵੀ ਬਾਕੀ ਹਨ। ਭਾਰਤ ਵੱਲੋਂ ਸਭ ਤੋਂ ਸਫਲ ਗੇਂਦਬਾਜ ਜਸਪ੍ਰੀਤ ਬੁਮਰਾਹ ਰਹੇ ਜਿਹਨਾਂ ਨੇ 33 ਦੌੜਾਂ ਦੇ ਕੇ 6 ਖਿਡਾਰੀਆਂ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।