ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, February 12, 2026
More
    Home Breaking News ਬਰਨਾਲਾ ਵਿਖੇ ਘ...

    ਬਰਨਾਲਾ ਵਿਖੇ ਘਰ ਦੇ ਬਾਹਰ ਖੜੀ ਗੱਡੀ ਦੇ ਸ਼ੀਸ਼ੇ ਤੋੜ ਕੇ ਲੱਖਾਂ ਰੁਪਏ ਕੱਢ ਕੇ ਫਰਾਰ

    Barnala News

    ਘਟਨਾ ਸੀਸੀਟੀਵੀ ਕੈਮਰੇ ’ਚ ਹੋਈ ਕੈਦ (Barnala News)

    (ਗੁਰਪ੍ਰੀਤ ਸਿੰਘ) ਬਰਨਾਲਾ। ਬਰਨਾਲਾ ਵਿੱਚ ਚੋਰਾਂ ਲੁਟੇਰਿਆਂ ਦੇ ਹੌਸਲੇ ਜਿਆਦਾ ਵੱਧ ਗਏ ਹਨ ਕਿ ਉਹ ਦਿਨ ਦਿਹਾੜੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਕੋਈ ਡਰ ਮਹਿਸੂਸ ਨਹੀਂ ਕਰ ਰਹੇ। ਅੱਜ ਬਰਨਾਲਾ ਦੇ ਗੋਬਿੰਦ ਕਲੋਨੀ ਗਲੀ ਨੰਬਰ ਇੱਕ ਵਿੱਚ ਘਰ ਦੇ ਬਾਹਰ ਖੜੀ ਗੱਡੀ ਵਿੱਚੋਂ ਲੁਟੇਰੇ ਲੱਖਾਂ ਰੁਪਏ ਕੱਢ ਕੇ ਫਰਾਰ ਹੋ ਗਏ। ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਦੇ ਕਈ ਘੰਟੇ ਬੀਤਣ ਦੇ ਬਾਵਜ਼ੂਦ ਵੀ ਪੁਲਿਸ ਦੇ ਹੱਥ ਖਾਲੀ ਹਨ । Barnala News

    ਇਸ ਸਬੰਧੀ ਜਾਣਕਾਰੀ ਦਿੰਦੇ ਆ ਸੁਰਿੰਦਰ ਕੁਮਾਰ ਗੋਇਲ ਬਿੱਲੂ ਆੜਤੀਆ ਨੇ ਦੱਸਿਆ ਕਿ ਉਸ ਦਾ ਪੁੱਤਰ ਅੱਜ ਬੈਂਕ ਵਿੱਚੋਂ 5 ਲੱਖ ਨਗਦੀ ਕਢਵਾ ਕੇ ਲਿਆਇਆ ਸੀ ਉਸ ਵਿੱਚੋਂ 2 ਲੱਖ 70 ਹਜ਼ਾਰ ਰੁਪਏ ਉਸਨੇ ਕਿਸੇ ਨੂੰ ਦੇਣੇ ਸਨ ਇਸ ਕਰਕੇ ਉਹ ਇਹ ਨਗਦੀ ਸਕੂਟਰੀ ਵਿੱਚ ਉਸਨੂੰ ਰੱਖ ਕੇ ਘਰ ਲੈ ਆਇਆ ਅਤੇ ਆਪਣੇ ਘਰ ਦੇ ਬਾਹਰ ਖੜੀ ਗੱਡੀ ਵਿੱਚ ਉਹ ਕੈਸ਼ ਰੱਖ ਦਿਤਾ ਅਤੇ ਉਹ ਘਰ ਅੰਦਰ ਚਲਿਆ ਗਿਆ। ਜਦੋਂ ਕੁਝ ਸਮੇਂ ਬਾਅਦ ਘਰੋਂ ਬਾਹਰ ਆਇਆ ਉਸ ਨੂੰ ਪਤਾ ਲੱਗਿਆ ਗੱਡੀ ਦਾ ਸ਼ੀਸ਼ਾ ਟੁੱਟਿਆ ਪਿਆ ਹੈ ਅਤੇ ਉਸ ਵਿੱਚ ਪਿਆ ਕੈਸ਼ ਗਾਇਬ ਸੀ। Barnala News

    ਇਹ ਵੀ ਪੜ੍ਹੋ: ਜੋਤ ਜਗਾ ਕੇ ਮਹਿਲਾ ਗਈ ਸੀ ਖਰੀਦਦਾਰੀ ਕਰਨ, ਪਿੱਛੋਂ ਵਾਪਰ ਗਿਆ ਵੱਡਾ ਹਾਦਸਾ

    ਉਸਨੇ ਤੁਰੰਤ ਜਦੋਂ ਸੀਸੀ ਟੀਵੀ ਕੈਮਰੇ ਵਿੱਚ ਦੇਖਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਦੋ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿੱਚ ਰੱਖੀ ਨਗਦੀ ਕੱਢ ਕੇ ਰਫੂ ਚੱਕਰ ਹੋ ਗਏ। ਉਹਨਾਂ ਇਸ ਬਾਰੇ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ। ਇੰਸ ਘਟਨਾ ਦੀ ਜਾਂਚ ਕਰਦੇ ਅਧਿਕਾਰੀ ਪ੍ਰਦੀਪ ਸ਼ਰਮਾ ਨੇ ਦੱਸਿਆ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਸਾਰੇ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। Barnala News

    LEAVE A REPLY

    Please enter your comment!
    Please enter your name here