ਚੋਰ ਹੋਏ ਅਲਰਟ, ਕੋਈ ਵੀ ਦੁਕਾਨ ਨਹੀਂ ਬਖਸ਼ਦੇ

Thif

ਚੋਰ ਲੱਖਾਂ ਦਾ ਇਲੈਕਟ੍ਰੋਨਿਕ ਸਮਾਨ ਚੋਰੀ ਕਰਕੇ ਫਰਾਰ,  ਪੁਲਿਸ ਵੱਲੋਂ ਜਾਂਚ ਸ਼ੁਰੂ

(ਗੁਰਪ੍ਰੀਤ ਸਿੰਘ) ਬਰਨਾਲਾ। ਸਥਾਨਕ ਧਨੌਲਾ ਰੋਡ ਤੇ ਗੁਰਸੇਵਕ ਨਗਰ ਵਿਖੇ ਇੱਕ ਸੋ ਰੂਮ ਵਿੱਚੋਂ ਚੋਰ ਲੱਖਾਂ ਰੁਪਏ ਦਾ ਇਲੈਕਟ੍ਰੋਨਿਕ ਸਮਾਨ ਚੋਰੀ ਕਰਕੇ ਫਰਾਰ ਹੋ ਗਏ। (Incidents Of Thieves) ਇਸ ਸਬੰਧੀ ਜਾਣਕਾਰੀ ਦਿੰਦਿਆ ਵਿਿਦਆ ਰਤਨ ਆਟੋ ਮੋਬਾਇਲਜ਼ ਦੇ ਮਾਲਕ ਕਰਨ ਗੋਇਲ ਪੁੱਤਰ ਵਰਿੰਦਰਪਾਲ ਗੋਇਲ ਵਾਸੀ ਬਰਨਾਲਾ ਨੇ ਦੱਸਿਆ ਕਿ ਸ਼ਾਮ ਸਮੇਂ ਉਹ ਆਪਣਾ ਸੋ ਰੂਮ ਬੰਦ ਕਰਕੇ ਘਰ ਚਲੇ ਗਏ। ਜਿਸ ਤੋਂ ਬਾਅਦ ਸਵੇਰ ਕਰੀਬ ਸਾਢੇ ਕੁ ਚਾਰ ਵਜੇ ਇੱਕ ਜਾਣਕਾਰ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਸੋ ਰੂਮ ਦਾ ਸਟਰ ਟੁੱਟਿਆ ਪਿਆ। ਜਿਸ ਤੋਂ ਬਾਅਦ ਉਹ ਤੁਰੰਤ ਦੁਕਾਨ ਉਪਰ ਪਹੁੰਚੇ ਅਤੇ ਉਨ੍ਹਾਂ ਚੋਰੀ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਚੋਰਾਂ ਵੱਲੋਂ ਖੇਤ ਵਾਲੀਆਂ ਮੋਟਰਾਂ ਦੀਆਂ ਤਾਰਾਂ ਚੋਰੀ, ਕਿਸਾਨ ਪਰੇਸ਼ਾਨ

ਦੁਕਾਨ ਮਾਲਕ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਵਿੱਚੋਂ 3 ਮਾਈਕ੍ਰੋਵੇਵ, 2 ਐਲ.ਈ.ਡੀ 43 ਇੰਚ, 6 ਛੱਤ ਵਾਲੇ ਪੱਖੇ ਫਰਾ ਸਮੇਤ, 4 ਸਪਲਿਟ ਏਸੀ, 1 ਆਰ.ਓ ਸਿਸਟਮ ਚੋਰੀ ਕਰਕੇ ਲੈ ਗਏ। (Incidents Of Thieves) ਸੂਚਨਾ ਮਿਲਦਿਆ ਹੀ ਪੁਲਿਸ ਨੇ ਮੌਕੇ ਉਪਰ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਥਾਣਾ ਸਿਟੀ 2 ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਮੌਕੇ ਉਪਰ ਪਹੁੰਚ ਕੇ ਵਾਰਦਾਤ ਦਾ ਜਾਇਜ਼ਾ ਲਿਆ ਹੈ ਅਤੇ ਚੋਰੀ ਵਾਲੇ ਸੋ ਰੂਮ ਦੇ ਨਜ਼ਦੀਕ ਦੀਆਂ ਦੁਕਾਨਾ ਦੇ ਸੀਸੀਟੀਵੀ ਖੰਘਾਲੇ ਜਾ ਰਹੇ ਹਨ ਤਾਂ ਜੋ ਚੋਰਾਂ ਦੇ ਪੈੜ ਨੱਪੀ ਜਾ ਸਕੇ। ਜਿਕਰਯੋਗ ਹੈ ਕਿ ਚੋਰ ਇਸ ਸੋਅ ਰੂਮ ਨੂੰ ਪਹਿਲਾ ਵੀ ਇੱਕ ਵਾਰ ਨਿਸ਼ਾਨਾ ਬਣਾ ਚੁੱਕੇ ਹਨ ।