Kisan Andolan: ਰੇਲ ’ਚ ਸਫਰ ਕਰਨ ਵਾਲੇ ਯਾਤਰੀਆਂ ਲਈ ਜ਼ਰੂਰੀ ਖਬਰ, ਇਹ ਟਰੇਨਾਂ ਰੱਦ

Kisan Andolan

ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦਾ ਪੱਕਾ ਮੋਰਚਾ | Kisan Andolan

  • ਪੰਜਾਬ ਤੋਂ ਜੰਮੂ ਆਉਣ-ਜਾਣ ਵਾਲੀਆਂ 73 ਟਰੇਨਾਂ ਰੱਦ | Kisan Andolan
  • 22 ਅਪਰੈਲ ਨੂੰ ਜੀਂਦ ’ਚ ਹੈ ਮੀਟਿੰਗ

ਅੰਬਾਲਾ (ਸੱਚ ਕਹੂੰ ਨਿਊਜ਼)। ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ-ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕਿਸਾਨ ਪੰਜ ਦਿਨਾਂ ਤੋਂ ਪੰਜਾਬ ਦੇ ਸ਼ੰਭੂ ਰੇਲਵੇ ਸਟੇਸ਼ਨ ’ਤੇ ਟਰੈਕ ਜਾਮ ਕਰਕੇ ਧਰਨਾ ਦੇ ਰਹੇ ਹਨ, ਜਿਸ ਕਾਰਨ ਰੇਲ ਸੇਵਾਵਾਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਸ ਨਾਲ ਨਾ ਸਿਰਫ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਲਕਿ ਰੇਲਵੇ ਨੂੰ ਵੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਸਾਨ ਅੰਦੋਲਨ ਦੇ ਚੱਲਦੇ ਰੇਲਵੇ ਨੇ ਐਤਵਾਰ ਤੇ ਸੋਮਵਾਰ ਨੂੰ ਵੀ 73 ਟਰੇਨਾਂ ਰੱਦ ਕਰਨੀਆਂ ਪਈਆਂ ਹਨ। ਸਿਰਫ ਇਹ ਹੀ ਨਹੀਂ ਕਈ ਟਰੇਨਾਂ ਦਾ ਰੂਟ ਬਦਲਣਾ ਪੈ ਰਿਹਾ ਹੈ। (Kisan Andolan)

ਭਲਕੇ ਜੀਂਦ ’ਚ ਹੈ ਕਿਸਾਨਾਂ ਦੀ ਮੀਟਿੰਗ | Kisan Andolan

ਉੱਧਰ ਕਿਸਾਨਾਂ ਨੇ ਜ਼ੇਲ੍ਹ ’ਚ ਬੰਦ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ 22 ਅਪਰੈਲ ਨੂੰ ਜੀਂਦ ’ਚ ਮੀਟਿੰਗ ਕਰਕੇ ਵੱਡਾ ਐਲਾਨ ਕਰਨ ਨੂੰ ਕਿਹਾ ਹੈ। ਇੱਥੇ, ਕਿਸਾਨ ਵੱਡੀ ਗਿਣਤੀ ’ਚ ਇੱਕਠੇ ਹੋ ਕੇ ਰੈਲੀ ਕੱਢਣਗੇ। ਇਸ ਤੋਂ ਬਾਅਦ ਇੱਥੋਂ ਹੀ ਅਗਲੀ ਰਣਨੀਤੀ ਤਿਆਰ ਕਰਕੇ ਅੱਗੇ ਐਲਾਨ ਕਰਨਗੇ। ਇੱਧਰ ਪੰਜਾਬ ’ਚ ਕਿਸਾਨਾਂ ਨੇ ਕਿਹਾ ਕਿ 23 ਅਪਰੈਲ ਨੂੰ ਕਿਸਾਨ ਭਵਨ ਚੰਡੀਗੜ੍ਹ ’ਚ ਭਾਜਪਾ ਦੇ ਨੇਤਾਵਾਂ ਦਾ ਇੰਤਜ਼ਾਰ ਕਰਨਗੇ। ਦੱਸ ਦੇਈਏ ਕਿ ਕਿਸਾਨ ਹਰਿਆਣਾ ਤੇ ਪੰਜਾਬ ਦੇ ਖਨੌਰੀ ਤੇ ਸ਼ੰਭੂ ਬਾਰਡਰ ’ਤੇ 13 ਫਰਵਰੀ ਤੋਂ ਲਗਾਤਾਰ ਧਰਨਾ ਦੇ ਰਹੇ ਹਨ। (Kisan Andolan)

Mahavir Jayanti 2024: ਸਮਾਜ ਨੂੰ ਸੱਚ ਦੇ ਮਾਰਗ ’ਤੇ ਤੋਰਨ ਵਾਲੇ ਭਗਵਾਨ ਮਹਾਂਵੀਰ ਜੀ

ਹੁਣ ਕਿਸਾਨਾਂ ਸਰਕਾਰ ਤੋਂ ਨੌਜਵਾਨ ਨੇਤਾ ਨਵਦੀਪ ਸਿੰਘ ਜਲਬੇੜਾ ਸਮੇਤ 3 ਹੋਰ ਕਿਸਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਇਸ ਸਬੰਧ ’ਚ ਪਹਿਲਾਂ ਉਨ੍ਹਾਂ ਦੀ ਹਰਿਆਣਾ ਤੇ ਪੰਜਾਬ ਸਰਕਾਰ ਨਾਲ ਮੀਟਿੰਗ ਵੀ ਹੋਈ ਸੀ, ਜਿਸ ਤੋਂ ਬਾਅਦ ਸਰਕਾਰ ਵੱਲੋਂ ਰਿਹਾਈ ’ਤੇ ਭਰੋਸਾ ਵੀ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ 16 ਅਪਰੈਲ ਤੱਕ ਦਾ ਸਮਾਂ ਦਿੱਤਾ ਸੀ। ਸਰਕਾਰ ਨੇ ਰਿਹਾਈ ਨਹੀਂ ਕੀਤੀ ਤਾਂ ਕਿਸਾਨ ਰੇਲਵੇ ਟਰੈਕ ’ਤੇ ਬੈਠ ਗਏ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਪਰ ਕਿਸਾਨਾਂ ਨੇ ਬੈਰੀਕੇਡਿੰਗ ਤੋੜ ਦਿੱਤੀ ਅਤੇ ਰੇਲਵੇ ਟਰੈਕ ’ਤੇ ਬੈਠ ਗਏ। (Kisan Andolan)