ਵਿਧਾਇਕ ਗੈਰੀ ਬੜਿੰਗ ਅਤੇ ਰੇਮਨ ਸੰਧੂ ਦੀ ਵਿਆਹ ਪਾਰਟੀ ‘ਤੇ ਇਹਨਂ ਆਗੂਆਂ ਨੇ ਕੀਤੀ ਸ਼ਿਰਕਤ

MLA Garry Birring
ਅਮਲੋਹ: ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਕਰਵਾਏ ਸਮਾਗਮ ਵਿੱਚ ਸ਼ਮੂਲੀਅਤ ਕਰਨ ਸਮੇਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਆਗੂ ਵਰਕਰ। ਤਸਵੀਰ : ਅਨਿਲ ਲੁਟਾਵਾ

ਕੈਬਨਿਟ ਮੰਤਰੀ ਚੀਮਾ ਅਤੇ ਹੋਰਨਾਂ ਆਗੂਆਂ ਨੇ ਦਿੱਤੀ ਵਧਾਈ (MLA Garry Birring)

  • ਵਿਧਾਇਕ ਗੈਰੀ ਬੜਿੰਗ ਅਤੇ ਪਰਿਵਾਰ ਨੇ ਪੁਹੰਚੇ ਲੋਕਾਂ ਤੋਂ ਨਹੀਂ ਲਿਆ ਸ਼ਗਨ

(ਅਨਿਲ ਲੁਟਾਵਾ) ਅਮਲੋਹ। ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ (MLA Garry Birring) ਅਤੇ ਰੇਮਨ ਸੰਧੂ ਨੇ ਵਿਆਹ ਤੋਂ ਬਾਅਦ ਅਨਾਜ ਮੰਡੀ ਅਮਲੋਹ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਸਮਾਗਮ ’ਚ ਵੱਡੀ ਗਿਣਤੀ ’ਚ ਹਲਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ ਉਥੇ ਹੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਪਾਰਟੀ ਦੇ ਵਿਧਾਇਕ ਪਹੁੰਚੇ ਜਿਹਨਾਂ ਵੱਲੋਂ ਨਵਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਗਿਆ।

ਇਹ ਵੀ ਪੜ੍ਹੋ: ਮੋਹਨ ਯਾਦਵ ਹੋਣਗੇ ਐਮਪੀ ਦੇ ਨਵੇਂ ਮੁੱਖ ਮੰਤਰੀ , ਜਾਣੋ ਕੌਣ ਹਨ ਮੋਹਨ ਯਾਦਵ

ਇਸ ਮੌਕੇ ਨਵ ਵਿਆਹੀ ਜੌੜੀ ਨੂੰ ਆਸ਼ੀਰਵਾਦ ਦਿੰਦਿਆਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਧਾਇਕ ਗੈਰੀ ਬੜਿੰਗ ਦਾ ਅੱਜ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਹੋਇਆ ਹੈ। ਉਹਨਾਂ ਅੱਗੇ ਕਿਹਾ ਕਿ ਵਿਧਾਇਕ ਗੈਰੀ ਬੜਿੰਗ ਨਾਲ ਮੇਰੀ ਲੰਮੇ ਅਰਸੇ ਤੋਂ ਨੇੜਤਾ ਹੈ ਗੈਰੀ ਬੜਿੰਗ ਮਿਹਨਤੀ ਅਤੇ ਚੰਗੇ ਸੁਭਾਅ ਦੇ ਮਾਲਕ ਹਨ। ਬੜਿੰਗ ਦਾ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਅਤੇ ਬੁਲੰਦੀਆਂ ਵੱਲ ਲੈਕੇ ਜਾਣ ਵਿੱਚ ਵੱਡਾ ਯੋਗਦਾਨ ਹੈ। ਵਿਧਾਇਕ ਬੜਿੰਗ ਜਿੱਥੇ ਹਲਕਾ ਅਮਲੋਹ ਦੀ ਵੱਡੀ ਜ਼ਿੰਮੇਵਾਰੀ ਨਿਭਾਅ ਰਹੇ ਹਨ ਉਥੇ ਹੀ ਹੁਣ ਵਿਆਹ ਕਰਵਾਕੇ ਹੋਰ ਵੱਡੀ ਜ਼ਿੰਮੇਵਾਰੀ ਮਿਲ ਗਈ ਹੈ ਅਤੇ ਵਾਹਿਗੁਰੂ ਜੀ ਪਰਿਵਾਰ ਨੂੰ ਹਰ ਖੁਸ਼ੀ ਦੇਣ ਅਤੇ ਆਪਣੀ ਪਾਰਟੀ ਵੱਲੋਂ ਵਿਧਾਇਕ ਗੈਰੀ ਬੜਿੰਗ ਅਤੇ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਹਾਂ। (MLA Garry Birring)

MLA Garry Birring

ਵਿਧਾਇਕ ਗੈਰੀ ਬੜਿੰਗ ਅਤੇ ਪਰਿਵਾਰ ਨੇ ਪੁਹੰਚੇ ਲੋਕਾਂ ਤੋਂ ਨਹੀਂ ਲਿਆ ਸ਼ਗਨ

ਇਸ ਮੌਕੇ ਵੱਡੀ ਗਿਣਤੀ ਪਹੁੰਚੇ ਲੋਕਾਂ ਤੋਂ ਵਿਧਾਇਕ ਬੜਿੰਗ ਅਤੇ ਪਰਿਵਾਰ ਨੇ ਸ਼ਗਨ ਨਹੀਂ ਲਿਆ ਅਤੇ ਇਸ ਪੀਰਤ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਕੀਤੇ ਚੰਗੇ ਪ੍ਰਬੰਧ ਦੀ ਪ੍ਰਸ਼ੰਸਾ ਵੀ ਕੀਤੀ। ਇਸ ਮੌਕੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਵਿਧਾਇਕ ਜਮੀਲਉਰ ਰਹਿਮਾਨ, ਵਿਧਾਇਕ ਕੁਲਜੀਤ ਸਿੰਘ ਰੰਧਾਵਾ,ਵਿਧਾਇਕ ਦੇਵ ਮਾਨ, ਵਿਧਾਇਕ ਹਰਦੀਪ ਸਿੰਘ ਮੂੰਡੀਆਂ,ਪ੍ਰਭਜੋਤ ਕੌਰ ਚੇਅਰਪਰਸਨ ਮੋਹਾਲੀ, ਵਿਧਾਇਕ ਦਿਨੇਸ਼ ਚੱਡਾ, ਸਰਬਜੀਤ ਸਿੰਘ ਬੜਿੰਗ, ਗਗਨਦੀਪ ਕੌਰ , ਜਗਜੀਤ ਕੌਰ, ਸੀਨੀਅਰ ਆਗੂ ਮਨਿੰਦਰ ਸਿੰਘ ਮਨੀ ਸਿੰਘ,ਚੇਅਰਮੈਨ ਜੱਸੀ ਸੋਹੀਆਂ ਵਾਲਾ,ਪ੍ਰਧਾਨ ਪਰਮਵੀਰ ਸਿੰਘ ਮਾਂਗਟ, ਸਿੰਗਾਰਾ ਸਿੰਘ ਸਲਾਣਾ, ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ, ਪ੍ਰਧਾਨ ਦਰਸ਼ਨ ਸਿੰਘ ਚੀਮਾ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ,

ਐਡਵੋਕੇਟ ਅਮਰੀਕ ਸਿੰਘ ਔਲਖ, ਪ੍ਰਧਾਨ ਮਨਿੰਦਰ ਸਿੰਘ ਭੱਟੋ, ਬਲਾਕ ਪ੍ਰਧਾਨ ਹਰਦੀਪ ਸਿੰਘ ਬੜਿੰਗ, ਚੇਅਰਪਰਸਨ ਸੁਖਵਿੰਦਰ ਕੌਰ, ਪ੍ਰਧਾਨ ਜਿੰਮੀ ਲਾਡਪੁਰ, ਕਿਸ਼ੋਰ ਚੰਦ, ਰਣਜੀਤ ਸਿੰਘ ਪਨਾਗ, ਬਲਾਕ ਪ੍ਰਧਾਨ ਅੰਮ੍ਰਿਤ ਬੁੱਗਾ, ਗਗਨ ਓਪਲ, ਅਸ਼ੀਸ਼ ਜਿੰਦਲ, ਕੁਲਦੀਪ ਦੀਪਾ, ਦਫ਼ਤਰ ਇੰਚਾਰਜ ਰਾਮ ਬਾਵਾ, ਦਫ਼ਤਰ ਅਮਲੋਹ ਲਤਾ ਠਾਕੁਰ ਅਤੇ ਵੱਡੀ ਗਿਣਤੀ ਪਰਿਵਾਰਕ ਮੈਂਬਰ ਮੌਜ਼ੂਦ ਸਨ।

LEAVE A REPLY

Please enter your comment!
Please enter your name here