ਬੀਸੀਸੀਆਈ ਨੇ ਕੀਤਾ ਇਹ ਵੱਡਾ ਐਲਾਨ | Indian Team
- ਟੀ-20 ਵਿਸ਼ਵ ਕੱਪ ਤੋਂ ਬਾਅਦ ਵੀ ਵੱਧ ਸਕਦਾ ਹੈ ਕਾਰਜ਼ਕਾਲ
ਸਪੋਰਟਸ ਡੈਸਕ। ਬੀਸੀਆਈ ਨੇ ਭਾਰਤੀ ਟੀਮ ਦੇ ਮੁੱਖ ਕੋਚ ’ਤੇ ਚੱਲ ਰਹੀ ਮੁਅੱਤਲੀ ਨੂੰ ਖਤਮ ਕਰ ਦਿੱਤਾ ਹੈ। ਬੀਸੀਸੀਆਈ ਨੇ ਰਾਹੁਲ ਦ੍ਰਾਵਿੜ ਨੂੰ ਭਵਿੱਖ ’ਚ ਵੀ ਮੁੱਖ ਕੋਚ ਵਜੋਂ ਬਰਕਰਾਰ ਰੱਖਿਆ ਹੈ। ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ ਨੇ ਕਿਹਾ ਕਿ ਰਾਹੁਲ ਦ੍ਰਾਵਿੜ ਦੀ ਦੂਰਅੰਦੇਸ਼ੀ ਅਤੇ ਦ੍ਰਿੜ ਯਤਨ ਭਾਰਤੀ ਟੀਮ ਦੀ ਸਫਲਤਾ ’ਚ ਮਹੱਤਵਪੂਰਨ ਥੰਮ੍ਹ ਰਹੇ ਹਨ। ਟੀਮ ਇੰਡੀਆ ਦੇ ਮੁੱਖ ਕੋਚ ਦੇ ਤੌਰ ’ਤੇ ਰਾਹੁਲ ਦ੍ਰਾਵਿੜ ਦੀ ਨਾ ਸਿਰਫ ਚੁਣੌਤੀਆਂ ਨੂੰ ਸਵੀਕਾਰ ਕਰਨ ਲਈ ਸਗੋਂ ਉਨ੍ਹਾਂ ਦੇ ਨਾਲ-ਨਾਲ ਵਧਣ ਲਈ ਵੀ ਸ਼ਲਾਘਾ ਕੀਤੀ ਜਾਂਦੀ ਹੈ। ਬਿੰਨੀ ਨੇ ਕਿਹਾ ਕਿ ਭਾਰਤੀ ਟੀਮ ਦਾ ਪ੍ਰਦਰਸ਼ਨ ਉਨ੍ਹਾਂ ਦੇ ਰਣਨੀਤਕ ਮਾਰਗਦਰਸ਼ਨ ਦਾ ਪ੍ਰਮਾਣ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਮੁੱਖ ਕੋਚ ਬਣੇ ਰਹਿਣ ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ। (Indian Team)
ਦੱਖਣੀ ਅਫਰੀਕਾ ਟੂਰ ’ਤੇ ਵੀ ਜਾਣਗੇ ਦ੍ਰਾਵਿੜ | Indian Team
ਭਾਰਤੀ ਟੀਮ ਹੁਣ ਅਗਲੇ ਸਾਲ ਦੱਖਣੀ ਅਫਰੀਕਾ ਦਾ ਟੂਰ ਵੀ ਕਰ ਰਹੀ ਹੈ। ਟੀਮ 10 ਦਸੰਬਰ 2023 ਤੋਂ 7 ਜਨਵਰੀ 2024 ਦਰਮਿਆਨ ਤਿੰਨ ਟੀ-20, ਤਿੰਨ ਇੱਕਰੋਜ਼ਾ ਅਤੇ ਦੋ ਟੈਸਟ ਮੈਚਾਂ ਲਈ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਬੋਰਡ ਨੇ ਕਿਹਾ ਹੈ ਕਿ ਇਸ ਅਸਾਈਨਮੈਂਟ ਦੌਰਾਨ ਦ੍ਰਾਵਿੜ ਟੀਮ ਦੇ ਨਾਲ ਹੋਣਗੇ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਦ੍ਰਾਵਿੜ ਆਪਣਾ ਕਾਰਜਕਾਲ ਅੱਗੇ ਜਾਰੀ ਨਹੀਂ ਰੱਖਣਾ ਚਾਹੁੰਦੇ ਅਤੇ ਵੀਵੀਐਸ ਲਕਸ਼ਮਣ ਨੂੰ ਦੱਖਣੀ ਅਫਰੀਕਾ ਦੌਰੇ ਲਈ ਕੋਚ ਵਜੋਂ ਭੇਜਿਆ ਜਾ ਸਕਦਾ ਹੈ। (Indian Team)
ਦ੍ਰਾਵਿੜ 2021 ’ਚ ਟੀਮ ਇੰਡੀਆ ਦੇ ਮੁੱਖ ਕੋਚ ਨਿਯੁਕਤ ਹੋਏ ਸਨ
ਰਾਹੁਲ ਦ੍ਰਾਵਿੜ ਨੂੰ ਨਵੰਬਰ 2021 ’ਚ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਦ੍ਰਾਵਿੜ ਦਾ ਦੋ ਸਾਲ ਦਾ ਕਾਰਜ਼ਕਾਲ ਵਿਸ਼ਵ ਕੱਪ ਦੇ ਨਾਲ ਖਤਮ ਹੋ ਗਿਆ। ਦ੍ਰਾਵਿੜ ਦੇ ਕਰੀਬੀ ਲੋਕ ਕਹਿ ਰਹੇ ਸਨ ਕਿ ਉਹ ਆਪਣਾ ਕਰਾਰ ਵਧਾਉਣ ਦਾ ਇੱਛੁਕ ਨਹੀਂ ਹੈ। ਉਨ੍ਹਾਂ ਇਸ ਦੀ ਜਾਣਕਾਰੀ ਬੀਸੀਸੀਆਈ ਅਧਿਕਾਰੀਆਂ ਨੂੰ ਦਿੱਤੀ ਸੀ ਪਰ ਹੁਣ ਜੈ ਸ਼ਾਹ ਨੇ ਉਨ੍ਹਾਂ ਨੂੰ ਮਨਾ ਲਿਆ ਹੈ। (Indian Team)
ਦ੍ਰਾਵਿੜ ਦੀ ਕੋਚਿੰਗ ’ਚ ਟੀਮ ਇੰਡੀਆ ਨੇ ਏਸ਼ੀਆ ਕੱਪ ਜਿੱਤਿਆ
ਜੇਕਰ ਟੀਮ ਇੰਡੀਆ ਦੇ ਕੋਚ ਵਜੋਂ ਦ੍ਰਾਵਿੜ ਦੇ ਦੋ ਸਾਲਾਂ ’ਤੇ ਨਜਰ ਮਾਰੀਏ ਤਾਂ ਟੀਮ ਇੰਡੀਆ ਇੱਕਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚੀ ਸੀ। ਫਾਈਨਲ ’ਚ ਅਸਟਰੇਲੀਆ ਹੱਥੋਂ ਮਿਲੀ ਹਾਰ ਨੂੰ ਛੱਡ ਟੀਮ ਇੰਡੀਆ ਨੇ ਵਿਸ਼ਵ ਕੱਪ ’ਚ ਆਪਣੇ ਸਾਰੇ ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੇ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ। ਪਿਛਲੇ ਸਾਲ ਅਸਟਰੇਲੀਆ ’ਚ ਹੋਏ ਟੀ-20 ਵਿਸ਼ਵ ਕੱਪ ’ਚ ਟੀਮ ਇੰਡੀਆ ਨੇ ਸੈਮੀਫਾਈਨਲ ਖੇਡਿਆ ਸੀ। (Indian Team)
ਇਹ ਵੀ ਪੜ੍ਹੋ : Australia ਖਿਲਾਫ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ Gaikwad, ਤੋੜੇ ਕਈ ਰਿਕਾਰਡ
ਇਸ ਤੋਂ ਇਲਾਵਾ ਅਸਟਰੇਲੀਆ, ਸ਼੍ਰੀਲੰਕਾ ਅਤੇ ਨਿਊਜੀਲੈਂਡ ਖਿਲਾਫ ਘਰੇਲੂ ਟੈਸਟ ਲੜੀ ਅਤੇ ਬੰਗਲਾਦੇਸ਼ ’ਚ ਲੜੀ ਜਿੱਤੀ। ਇਸ ਦੇ ਨਾਲ ਹੀ ਟੀਮ ਇੰਡੀਆ ਵੈਸਟਇੰਡੀਜ, ਅਸਟਰੇਲੀਆ, ਦੱਖਣੀ ਅਫਰੀਕਾ, ਨਿਊਜੀਲੈਂਡ ਅਤੇ ਸ਼੍ਰੀਲੰਕਾ ਖਿਲਾਫ ਘਰੇਲੂ ਟੀ-20 ਲੜੀ ਜਿੱਤਣ ’ਚ ਵੀ ਸਫਲ ਰਹੀ। ਜਦਕਿ ਦੱਖਣੀ ਅਫਰੀਕਾ ਦੌਰੇ ’ਤੇ ਟੈਸਟ ਅਤੇ ਇੱਕਰੋਜ਼ਾ ਲੜੀ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਟੀਮ ਇੰਡੀਆ ਨੂੰ ਇੰਗਲੈਂਡ ’ਚ ਪੰਜਵੇਂ ਟੈਸਟ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (Indian Team)