ਨਵੀਂ ਦਿੱਲੀ (ਏਜੰਸੀ)। ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪ੍ਰੀਖਿਆ ਨਤੀਜੇ ‘ਚ ਦੇਰੀ ਨਹੀਂ ਹੋਵੇਗੀ ਤੇ ਸਭ ਨਾਲ ਨਿਆਂ ਹੋਵੇਗਾ ਮਨੁੱਖੀ ਵਸੀਲੇ ਵਿਕਾਸ ਮੰਤਰੀ ਦਾ ਇਹ ਭਰੋਸਾ ਅਜਿਹੇ ਸਮੇਂ ‘ਚ ਸਾਹਮਣੇ ਆਇਆ ਹੈ ਜਦੋਂ ਦਿੱਲੀ ਹਾਈਕੋਰਟ ਨੇ ਸੀਬੀਐਸਈ ਨੂੰ ਗਰੇਸ ਅੰਕ ਦੀ ਨੀਤੀ ਨੂੰ ਸਮਾਪਤ ਕਰਨ ਦੇ ਨਿਰਮਾਣ ‘ਤੇ ਅੱਗੇ ਨਾ ਵਧਣ ਦਾ ਆਦੇਸ਼ ਦਿੱਤਾ ਹੈ ਤੇ ਇਸਦੇ ਕਾਰਨ ਵਿਦਿਆਰਥੀਆਂ ‘ਚ ਅਨਿਸ਼ਿਚਤਾ ਦਾ ਮਾਹੌਲ ਬਣ ਗਿਆ ਹੈ ਜਾਵਡੇਕਰ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਪ੍ਰੀਖਿਆ ਨਤੀਜੇ ਸਮੇਂ ‘ਤੇ ਨਿਕਲਣਗੇ, ਤੇ ਇਸ ‘ਚ ਦੇਰੀ ਨਹੀਂ ਹੋਵੇਗੀ
ਸੀਬੀਐਸਈ ਇਸ ਸਬੰਧੀ ਛੇਤੀ ਐਲਾਨ ਕਰੇਗੀ ਵਿਦਿਆਰਥੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਸਭ ਦੇ ਨਾਲ ਨਿਆਂ ਹੋਵੇਗਾ ਬੋਰਡ ਇਸ ਸਬੰਧੀ ਦਿੱਲੀ ਹਾਈਕੋਰਟ ਦੇ ਫੈਸਲੇ ਖਿਲਾਫ਼ ਸੁਪਰੀਮ ਕੋਰਟ ਜਾ ਸਕਦਾ ਹੈ ਹਾਲਾਂਕਿ ਸੀਬੀਐਸਈ ਦੇ ਅਧਿਕਾਰੀ ਇਸ ਸਬੰਧੀ ਅਧਿਕਾਰਿਕ ਰੂਪ ਨਾਲ ਕੁਝ ਨਹੀਂ ਕਹਿ ਰਹੇ ਹਨ ਮੰਤਰੀ ਦੀ ਪ੍ਰਧਾਨਗੀ ‘ਚ ਉੱਚ ਪੱਧਰੀ ਮੀਟਿੰਗ ‘ਚ ਇਹ ਫੈਸਲਾ ਕੀਤਾ ਗਿਆ ਹੈ ਕਿ ਅੱਗੇ ਕਦਮ ਵਧਾਉਣ ਨਾਲ ਨਹਿਲੇ ਬੋਰਡ ਕਾਨੂੰਨੀ ਰਾਏ ਲਵੇਗੀ ਸੂਤਰ ਨੇ ਦੱਸਿਆ ਕਿ ਕਾਨੂੰਨੀ ਸਲਾਹ ਲਈ ਗਈ ਹੈ ਤੇ ਇਹ ਤੈਅ ਕੀਤਾ ਗਿਆ ਹੈ ਕਿ ਇਸ ਆਦੇਸ਼ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ