ਸਾਡੇ ਨਾਲ ਸ਼ਾਮਲ

Follow us

11.2 C
Chandigarh
Monday, February 9, 2026
More
    Home Breaking News ਦੇਸ਼ ’ਚ ਕੋਰੋਨਾ...

    ਦੇਸ਼ ’ਚ ਕੋਰੋਨਾ ਦੇ 31,382 ਨਵੇਂ ਮਾਮਲੇ ਮਿਲੇ, 381 ਮੌਤਾਂ

    ਦੇਸ਼ ’ਚ ਕੋਰੋਨਾ ਦੇ 31,382 ਨਵੇਂ ਮਾਮਲੇ ਮਿਲੇ, 381 ਮੌਤਾਂ

    (ਏਜੰਸੀ) ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ’ਚ ਉਮੀਦ ਅਨੁਸਾਰ ਦੋ ਦਿਨਾਂ ਤੱਕ ਕਮੀ ਦਰਜ ਕੀਤੇ ਜਾਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਇੱਕ ਵਾਰ ਫਿਰ ਵਾਧਾ ਵੇਖਣ ਨੂੰ ਮਿਲਿਆ, ਜਿਸ ਨਾਲ ਰਿਕਵਰੀ ਦਰ ਵਧ ਕੇ 97.78 ਫੀਸਦੀ ਹੋ ਗਈ ਹੈ ਇਸ ਦੌਰਾਨ ਦੇਸ਼ ’ਚ ਵੀਰਵਾਰ ਨੂੰ 72 ਲੱਖ 20 ਹਜ਼ਾਰ 642 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਤੇ ਹੁਣ ਤੱਕ 84 ਕਰੋੜ 15 ਲੱਖ 18 ਹਜ਼ਾਰ 26 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ।

    ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 31,382 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਜਿਸ ਨਾਲ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ 35 ਲੱਖ 94 ਹਜ਼ਾਰ 803 ਹੋ ਗਿਆ ਹੈ ਇਸ ਦੌਰਾਨ 32,542 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 3 ਕਰੋੜ 28 ਲੱਖ 48 ਹਜ਼ਾਰ 273 ਹੋ ਗਈ ਹੈ ਸਰਗਰਮ ਮਾਮਲੇ 1478 ਡਿੱਗ ਕੇ ਤਿੰਨ ਲੱਖ 162 ਰਹਿ ਗਏ ਹਨ 318 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 4,46,368 ਹੋ ਗਿਆ ਹੈ।

    ਦੇਸ਼ ’ਚ ਰਿਕਵਰੀ ਦਰ ਵਧ ਕੇ 97.78 ਫੀਸਦੀ ਹੋ ਗਈ ਹੇ ਤੇ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 0.89 ’ਤੇ ਆ ਗਈ ਹੇ ਜਦੋਂਕਿ ਮ੍ਰਿਤਕ ਦਰ 1.33 ਫੀਸਦੀ ’ਤੇ ਬਰਕਰਾਰ ਹੈ ਸਰਗਰਮ ਮਾਮਲਿਆਂ ਦੇ ਹਿਸਾਬ ਨਾਲ ਕੇਰਲ ਹਾਲੇ ਦੇਸ਼ ’ਚ ਪਹਿਲੇ ਸਥਾਨ ’ਤੇ ਹੈ ਹਾਲਾਂਕਿ ਪਿਛਲੇ 24 ਘੰਟਿਆਂ ’ਚ ਇੱਥੇ 980 ਸਰਗਰਮ ਮਾਮਲੇ ਘਟੇ ਹਨ, ਜਿਸ ਨਾਲ ਇਨ੍ਹਾਂ ਦੀ ਗਿਣਤੀ ਹੁਣ 160616 ਰਹਿ ਗਈ ਹੈ 20510 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 43,94,476 ਹੋ ਗਈ ਹੈ ਇਸ ਦੌਰਾਨ ਸਭ ਤੋਂ ਵੱਧ 152 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 24191 ਹੋ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ