ਸਾਡੇ ਨਾਲ ਸ਼ਾਮਲ

Follow us

13.3 C
Chandigarh
Tuesday, February 10, 2026
More
    Home ਇੱਕ ਨਜ਼ਰ ਦੇਸ਼ ’ਚ ਕੋਰੋਨਾ...

    ਦੇਸ਼ ’ਚ ਕੋਰੋਨਾ ਦੇ 24,337 ਨਵੇਂ ਮਾਮਲੇ ਮਿਲੇ

    Corona India

    ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਦਰ ਡਿੱਗ ਕੇ ਤਿੰਨ ਫੀਸਦੀ
    25,709 ਮਰੀਜ਼ ਠੀਕ ਹੋਏ

    ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦਾ ਅਸਰ ਘੱਟ ਹੋਣ ਨਾਲ ਇਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਤੇ ਹੁਣ ਇਨ੍ਹਾਂ ਦੀ ਦਰ ਤਿੰਨ ਫੀਸਦੀ ਰਹਿ ਗਈ ਹੈ। ਇਸ ਮਹਾਂਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦਿਆਂ 96 ਲੱਖ ਤੋਂ ਪਾਰ ਪਹੁੰਚ ਗਈ ਹੈ ਤੇ ਠੀਕ ਹੋਣ ਵਾਲਿਆਂ ਦੀ ਦਰ 95.53 ਫੀਸਦੀ ਹੋ ਗਈ ਹੈ।

    Corona India

    ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ 24,337 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਇੱਕ ਕਰੋੜ 55 ਹਜ਼ਾਰ ਤੋਂ ਵਧ ਹੋ ਗਈ ਹੈ। ਇਸ ਦੌਰਾਨ 25,709 ਮਰੀਜ਼ਾਂ ਦੇ ਠੀਕ ਹੋਣ ਨਾਲ ਕੁੱਲ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 96.06 ਲੱਖ ਤੇ ਰਿਕਵਰੀ ਦਰ ਵਧ ਕੇ 95.53 ਫੀਸਦੀ ਹੋ ਗਈ ਹੈ। ਸਰਗਰਮ ਮਾਮਲੇ 1,372 ਘੱਟ ਹੋ ਕੇ 3.03 ਲੱਖ ’ਤੇ ਆ ਗਏ ਹਨ ਤੇ ਇਸ ਦੇ ਦੀ 3.02 ਫੀਸਦੀ ਰਹਿ ਗਈ ਹੈ। ਇਸ ਦੌਰਾਨ 333 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,45,810 ਹੋ ਗਿਆ ਹੈ ਤੇ ਮੌਤ ਦਰ ਹਾਲੇ 1.45 ਫੀਸਦੀ ਹੈ।

    • 333 ਹੋਰ ਮਰੀਜ਼ਾਂ ਦੀ ਮੌਤ
    • ਠੀਕ ਹੋਣ ਵਾਲਿਆਂ ਦੀ ਦਰ 95.53 ਫੀਸਦੀ
    • ਰਿਕਵਰੀ ਦਰ 95.53 ਫੀਸਦੀ
    • ਸਰਗਰਮ ਮਾਮਲੇ 3.02 ਫੀਸਦੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.