10 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ, ਗਿਣਤੀ 181 ‘ਤੇ ਪੁੱਜੀ

ਰਾਜਿੰਦਰਾ ਹਸਪਤਾਲ ਦੀ ਇੱਕ ਹੋਰ ਸਟਾਫ ਨਰਸ ‘ਚ ਕੋਰੋਨਾ ਪਾਜ਼ੀਟਿਵ ਦੀ ਪੁਸ਼ਟੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ‘ਚ 10 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਹਨ। ਇਨ੍ਹਾਂ ਵਿੱਚੋਂ ਇੱਕ ਰਜਿੰਦਰਾ ਹਸਪਤਾਲ ਦੀ ਸਟਾਫ਼ ਨਰਸ ਹੈ। ਹੁਣ ਤੱਕ ਰਜਿੰਦਰਾ ਹਸਪਤਾਲ ਦੀਆਂ ਤਿੰਨ ਨਰਸਾਂ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੀਆਂ ਹਨ। ਇੱਧਰ ਕੋਰੋਨਾ ਤੋਂ ਠੀਕ ਹੋਣ ਵਾਲੇ ਦੋਂ ਜਣਿਆ ਨੂੰ ਘਰ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਵੀਂ ਪਾਲਿਸੀ ਤਹਿਤ 25 ਕੋਵਿਡ ਪਾਜ਼ੀਟਿਵ ਦੇ ਮਰੀਜ਼ਾਂ ਨੂੰ ਰਜਿੰਦਰਾ ਹਸਪਤਾਲ ਤੋਂ ਕੇਅਰ ਸੈਟਰ ਸਿਫਟ ਕਰਵਾਇਆ ਗਿਆ ਹੈ।

ਇੱਧਰ ਕੋਰੋਨਾ ਪਾਜ਼ੀਟਿਵ ਮਾਮਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜ਼ਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ  ਕੋਵਿਡ ਜਾਂਚ ਲਈ ਪੈਡਿੰਗ 1124 ਸੈਂਪਲਾ ਵਿਚੋ 217 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋ 206 ਨੈਗੇਟਿਵ ਅਤੇ 11 ਪਾਜ਼ੀਟਿਵ ਪਾਏ ਗਏ ਹਨ। ਜਿਹਨਾਂ ਵਿਚੋ ਇੱਕ ਮਰੀਜ਼ ਜ਼ਿਲ੍ਹਾ ਸੰਗਰੂਰ ਨਾ ਸਬੰਧਤ ਹੈ ਪਾਜ਼ੀਟਿਵ ਆਏ ਕੇਸਾਂ ਵਿਚੋਂ ਤਿੰਨ ਬਾਹਰੀ ਰਾਜ ਤੋਂ ਆਉਣ, ਤਿੰਨ ਪਾਜ਼ੀਟਿਵ ਕੇਸ ਦੇ ਨੇੜੇ ਦੇ ਸੰਪਰਕ ਵਿਚ ਆਉਣ ਨਾਲ ਸਬੰਧਤ ਹਨ ਇਨ੍ਹਾਂ ਵਿੱਚ 6 ਪਟਿਆਲਾ ਸ਼ਹਿਰ, 2 ਬਲਾਕ ਭਾਦਸੋਂ, ਇੱਕ ਰਾਜਪੁਰਾ ਅਤੇ ਇੱਕ ਨਾਭਾ ਨਾਲ ਸਬੰਧਤ ਹਨ ਪਟਿਆਲਾ ਦੇ ਭੁਪਿੰਦਰਾ ਨਗਰ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਦੋ ਜੀਅ ਪਿਓ ਪੁੱਤ 35 ਸਾਲਾ ਵਿਅਕਤੀ ਅਤੇ 14 ਸਾਲਾ ਲੜਕਾ ਜੋ ਕਿ ਲਖਨਉੂ ਤੋਂ ਵਾਪਸ ਆਏ ਸਨ, ਦੀ ਕੋਵਿਡ ਜਾਂਚ ਪਾਜੀਟਿਵ ਪਾਈ ਗਈ ਹੈ।

ਦਿੱਲੀ ਤੋਂ ਮੁੜਿਆ ਸੰਤ ਇੰਨਕਲੈਵ ਦਾ ਰਹਿਣ ਵਾਲਾ 41 ਸਾਲਾ ਯੁਵਕ, ਰਾਜਿੰਦਰਾ ਹਸਪਤਾਲ ਵਿਚ ਦਾਖਲ ਪੁਰਾਨਾ ਬਿਸ਼ਨ ਨਗਰ ਦੀ ਰਹਿਣ ਵਾਲੀ 37 ਸਾਲਾ ਔਰਤ, ਬੀਰ ਸਿੰਘ ਧੀਰ ਸਿੰਘ ਕਲੋਨੀ ਵਿਚ ਰਹਿਣ ਵਾਲਾ 32 ਸਾਲਾ ਨੌਜਵਾਨ, ਸੰਧੂ ਕਲੋਨੀ ਦੀ ਰਹਿਣ ਵਾਲੀ 58 ਸਾਲਾ ਔਰਤ ਜੋ ਕਿ ਰਾਜਿੰਦਰਾ ਹਸਪਤਾਲ ਵਿਚ ਸਟਾਫ ਨਰਸ ਦੀ ਆਸਾਮੀ ਤੇ ਤੈਨਾਤ ਹੈ। ਨਾਭਾ ਦੇ ਕਰਤਾਰ ਪੁਰਾ ਮੁਹੱਲੇ ਵਿਚ ਰਹਿਣ ਵਾਲਾ ਰਾਜਿੰਦਰਾ ਹਸਪਤਾਲ ਵਿੱਚ ਦਾਖਲ 32 ਸਾਲਾ ਵਿਅਕਤੀ , ਪਿੰਡ ਹਸਨਪੁਰ ਬਲਾਕ ਰਾਜਪੁਰਾ ਦਾ ਰਹਿਣ ਵਾਲਾ 40 ਸਾਲਾ ਵਿਅਕਤੀ ਅਤੇ ਪਿੰਡ ਰਾਮਗੜ ਬਲਾਕ ਭਾਦਸੋਂ ਦੇ ਰਹਿਣ ਵਾਲੇ 36 ਸਾਲਾ ਮਾਂ ਅਤੇ 10 ਸਾਲਾ ਉਸ ਦਾ ਲੜਕਾ ਜੋ ਕਿ ਬੀਤੇ ਦਿੱਨੀ ਓਟ ਕਲੀਨਿਕ ਵਿਚੋ ਦਵਾਈ ਲੈ ਰਹੇ ਕੋਵਿਡ ਪਾਜ਼ੀਟਿਵ ਕੇਸ ਦੇ ਨੇੜੇ ਦੇ ਸੰਪਰਕ ਵਿਚ ਆਏ ਸਨ ਵੀ ਕੋਵਿਡ ਪਾਜ਼ੀਟਿਵ ਪਾਏ ਗਏ ਹਨ

ਇਸ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਵਿਚ ਦਾਖਲ ਪਿੰਡ ਕਾਜਲਾ ਜਿਲਾ ਸੰਗਰੂਰ ਦੀ ਰਹਿਣ ਵਾਲੀ 37 ਸਾਲਾ ਔਰਤ ਵੀ ਕੋਵਿਡ ਪਾਜ਼ੀਟਿਵ ਪਾਈ ਗਈ ਹੈ ਜਿਸ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਹਨਾਂ ਪਾਜ਼ੀਟਿਵ ਕੇਸਾਂ ਨੂੰ ਨਵੀ ਪੋਲਿਸੀ ਤਹਿਤ ਬਿਨਾ ਫੱਲੂ ਲੱਛਣ ਵਾਲੇ ਮਰੀਜਾਂ ਨੂੰ ਹੋਮ ਆਈਸੋਲੇਸ਼ਨ ਨਾ ਹੋਣ ਤੇਂ ਕੋਵਿਡ ਕੇਅਰ ਸੈਂਟਰ ਅਤੇ ਫਲੂ ਲੱਛਣਾਂ ਵਾਲੇ ਮਰੀਜਾਂ ਨੂੰ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਿਟੀ ਵਿੱਚ ਸ਼ਿਫਟ ਕਰਵਾਇਆ ਜਾ ਰਿਹਾ ਹੈ

ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋ ਮੈਰੀਟੋਰੀਅਸ ਸਕੂਲ ਵਿੱਚ ਬਣਾਇਆ ਕੋਵਿਡ ਕੇਅਰ ਸੈਂਟਰ ਵੀ ਚਾਲੂ ਕਰ ਦਿੱਤਾ ਗਿਆ ਹੈ ਅਤੇ ਅੱਜ ਨਵੀਂ ਪੋਲਿਸੀ ਤਹਿਤ ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਿਟੀ ਵਿਚੋਂ ਬਿਨਾ ਫੱਲੂ  ਲੱਛਣ ਵਾਲੇ 25 ਕੋਵਿਡ ਪਾਜ਼ੀਟਿਵ ਮਰੀਜਾਂ ਨੂੰ ਕੋਵਿਡ ਕੇਅਰ ਸੈਂਟਰ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇ ਦੋ ਮਰੀਜ਼ ਜਿਹਨਾਂ ਵਿਚੋ ਇੱਕ ਰਾਜਪੁਰਾ ਅਤੇ ਇੱਕ ਸ਼ਤੁਰਾਣਾ ਬਲਾਕ ਦਾ ਰਹਿਣ ਵਾਲਾ ਹੈ ਨੂੰ ਵੀ ਕੋਵਿਡ ਤੋਂ ਠੀਕ ਹੋਣ ਤੇ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਇਸ ਤਰ੍ਹਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 127 ਹੋ ਗਈ ਹੈ

ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 13680 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿੱਚੋਂ 181 ਕੋਵਿਡ ਪਾਜ਼ੀਟਿਵ,12295 ਨੈਗੇਟਿਵ ਅਤੇ 1186 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ  ਪਾਜ਼ੀਟਿਵ ਕੇਸਾਂ ਵਿੱਚੋਂ ਤਿੰਨ ਦੀ ਮੋਤ ਹੋ ਚੁੱਕੀ ਹੈ, 127 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 51 ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।