ਜ਼ਿਲ੍ਹਾ ਪਟਿਆਲਾ ਦੀ ਅਕਾਲੀ ਸਿਆਸਤ ‘ਚ ਵੀ ਹੋਈ ਹਲਚਲ

Akali dal

ਅਕਾਲੀ ਦਲ ਦੇ ਸਾਬਕਾ ਚੇਅਰਮੈਂਨ ਅਤੇ ਕੌਮੀ ਮੀਤ ਪ੍ਰਧਾਨ ਰਣਧੀਰ ਰੱਖੜਾ ਨੇ ਅਕਾਲੀ ਦਲ ‘ਚੋਂ ਦਿੱਤਾ ਅਸਤੀਫਾ

ਕਈ ਹੋਰਨਾਂ ਨੇ ਵੀ ਦਿੱਤੇ ਅਸਤੀਫੇ

ਸੁਖਬੀਰ ਬਾਦਲ ਦੀ ਲੀਡਰਸ਼ਿਪ ਤੇ ਚੁੱਕੇ ਸਵਾਲ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੀ ਅਕਾਲੀ ਸਿਆਸਤ (Akali Dal) ਵਿੱਚ ਅੱਜ ਉਸ ਸਮੇਂ ਹਲਚਲ ਹੋ ਗਈ, ਜਦੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਨੇੜਲੇ ਅਤੇ ਫੂਡਗਰੇਨ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਂਨ ਰਣਧੀਰ ਸਿੰਘ ਰੱਖੜਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਇਸ ਦੇ ਨਾਲ ਹੀ ਕਈ ਹੋਰ ਅਹੁਦੇਦਾਰਾਂ ਵੱਲੋਂ ਵੀ ਆਪਣੇ ਅਸਤੀਫ਼ੇ ਦਿੱਤੇ ਗਏ। ਅਸਤੀਫੇ ਦੇਣ ਤੋਂ ਬਾਅਦ ਇਨ੍ਹਾਂ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਸਵਾਲ ਚੁੱਕੇ ਗਏ।

ਜ਼ਿਲ੍ਹਾ ਪਟਿਆਲਾ ਦੀ ਅਕਾਲੀ ਸ਼ਿਆਸਤ ‘ਚ ਇਹ ਪਹਿਲੀ ਹਿਲਜੁੱਲ ਹੈ ਅਤੇ ਇਨ੍ਹਾਂ ਆਗੂਆਂ ਦੀ ਢੀਡਸਾ ਪਰਿਵਾਰ ਦੀ ਪੈੜ ਵਿੱਚ ਪੈਰ ਧਰਨ ਦੀਆਂ ਕਿਆਸਅਰਾਈਆਂ ਹਨ। ਦੱਸਣਯੋਗ ਹੈ ਕਿ ਰਣਧੀਰ ਸਿੰਘ ਰੱਖੜਾ ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ਮੀਤ ਪ੍ਰਧਾਨ ਦੇ ਅਹੁਦੇ ਤੇ ਸਨ ਅਤੇ ਉਹ ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸ਼ਨ ਦੇ ਚੈਅਰਮੈਂਨ ਵੀ ਰਹਿ ਚੁੱਕੇ ਹਨ।

ਇਸ ਤੋਂ ਇਲਾਵਾ ਅਸਤੀਫਾ ਦੇਣ ਵਾਲਿਆ ‘ਚ ਅਜੈ ਥਾਪਰ ਕੋਮੀ ਸਿਆਸੀ ਸਲਾਹਕਾਰ, ਸਰਬਜੀਤ ਸਿੰਘ ਰੋਹਟਾ    ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਦਿਹਾਤੀ, ਮੇਜਰ ਸਿੰਘ ਭੜੀ ਜਨਰਲ ਸਕੱਤਰ ਸਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦਿਹਾਤੀ,  ਜੋਗਿੰਦਰ  ਪਾਲ ਸਿੰਘ ਲਵਲੀ ਬਵੇਜਾ ਜਨਰਲ ਸਕੱਤਰ ਜਿਲ੍ਹਾ ਪਟਿਆਲਾ ਦਿਹਾਤੀ, ਜਸਵੀਰ ਸਿੰਘ ਜੱਸੀ ਰੋਹਟਾ ਸਾਬਕਾ ਸਰਪੰਚ ਅਤੇ ਜਨਰਲ ਸਕੱਤਰ  ਯੂਥ ਵਿੰਗ ਅਕਾਲੀ ਦਲ ਮਾਲਵਾ ਜੋਨ 2 ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਆਪ ਹੁਦਰੀਆਂ ਕਾਰਵਾਈਆਂ ਤੋਂ ਨਾਰਾਜ ਹੋ ਕੇ  ਅਸਤੀਫੇ  ਦੇਣ ਦੀ ਗੱਲ ਕਹੀ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਢੀਂਡਸਿਆ  ਨੂੰ ਪਹਿਲਾ ਨੋਟਿਸ ਦੇਣ ਦੀ ਗੱਲ ਕਰਕੇ, ਫਿਰ ਬਿਨਾਂ ਨੋਟਿਸ ਦਿੱਤਿਆਂ ਹੀ ਪਾਰਟੀ ਵਿੱਚੋਂ ਬਾਹਰ ਕਰਕੇ  ਆਪਣੇ ਆਪ ਨੂੰ ਇੱਕ ਵਾਰ ਫਿਰ ਤਾਨਾਸ਼ਾਹ ਅਤੇ  ਹੰਕਾਰੀ  ਸਾਬਤ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਾਰਟੀਆ  ਅਸੂਲਾਂ ਨਾਲ ਚੱਲਦੀਆਂ ਹਨ ਨਾ ਕਿ ਤਾਨਾਸ਼ਾਹੀ ਰਵੱਈਏ ਨਾਲ ।

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਫੇਲ ਹੋ ਚੁੱਕੀ ਹੈ ਅਤੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸੁਖਬੀਰ ਵੱਲੋਂ ਢੀਡਸਿਆ ਖਿਲਾਫ਼ ਰੈਲੀ ‘ਚ ਬਹੁਤ ਘਟੀਆ ਸਬਦਾਬਲੀ ਬੋਲੀ ਗਈ ਹੈ, ਜੋਂ ਕਿ ਇੱਕ ਪਾਰਟੀ ਪ੍ਰਧਾਨ ਨੂੰ ਗਵਾਰਾ ਨਹੀਂ ਦਿੰਦੀ। ਕਿਆਸੀ ਅਰਾਈਆ ਹਨ ਕਿ ਰਣਧੀਰ ਸਿੰਘ ਰੱਖੜਾ ਆਪਣੇ ਸਾਥੀਆਂ ਸਮੇਤ ਢੀਂਡਸਾ ਪਰਿਵਾਰ ਨਾਲ ਜੁੜਨਗੇ ਅਤੇ ਕੱਲ ਰੈਲੀ ਵਿੱਚ ਸ਼ਾਮਲ ਹੋ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here