ਮਹਿੰਦੀ ਲਗਾਉਣ ਵਾਲੀਆਂ ਔਰਤਾਂ ਤੇ ਲੜਕੀਆਂ ਨੇ ਬਿਊਟੀ ਪਾਰਲਰ ‘ਚ ਲਗਾਈਆਂ ਰੋਣਕਾਂ
(ਅਨਿਲ ਲੁਟਾਵਾ) ਅਮਲੋਹ। ਕਰਵਾ ਚੌਥ ਦੇ ਤਿਉਹਾਰ ਦੇ ਮੱਦੇਨਜ਼ਰ ਅਮਲੋਹ ਦੇ ਬਾਜ਼ਾਰ ਵਿਚ ਰੋਣਕਾਂ ਦੇਖਣ ਨੂੰ ਮਿਲੀਆਂ, ਜਿਸ ਦੌਰਾਨ ਬਾਜ਼ਾਰਾਂ ਵਿਚ ਨਵ-ਵਿਆਹੀਆਂ ਸੁਹਾਗਣਾਂ ਅਤੇ ਮੁਟਿਆਰਾਂ ਜਿੱਥੇ ਦੁਕਾਨਾਂ ’ਤੇ ਖਰੀਦੋ-ਫਰੋਖਤ ਕਰਦੀਆਂ ਨਜ਼ਰ ਆਈਆਂ ਉੱਥੇ ਬਿਊਟੀ ਪਾਰਲਰਾਂ ’ਤੇ ਮਹਿੰਦੀ ਲਗਾਉਣ ਵਾਲੀਆਂ ਲੜਕੀਆਂ ਦੀ ਭੀੜ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : ਦੁਨੀਆ ਭਰ ਦੇ ਲੱਖਾਂ ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ਲਈ ਰੱਖਿਆ ਵਰਤ
ਇਸ ਮੌਕੇ ਜਿੱਥੇ ਮਠਿਆਈਆਂ ਵਾਲੀਆਂ ਦੁਕਾਨਾਂ ’ਤੇ ਲੋਕਾਂ ਦੀਆਂ ਲਾਇਨਾਂ ਲੱਗੀਆਂ ਹੋਈਆਂ ਸਨ ਉੱਥੇ ਮਿੱਟੀ ਦੇ ਬਣਾਏ ਕਰੂਏ ਅਤੇ ਝੱਕਰੀਆਂ ਵਾਲੀਆਂ ਦੁਕਾਨਾਂ ’ਤੇ ਵੀ ਲੋਕਾਂ ਦੀ ਆਮਦ ਦੇਖਣ ਨੂੰ ਮਿਲੀ। ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਜੈਸਮੀਨ, ਹਰਪ੍ਰੀਤ ਕੌਰ ਪ੍ਰੀਤੀ, ਡੌਲੀ ਮਾਵੀ, ਤਮੰਨਾ ਸ਼ਰਮਾ, ਜੋਤੀ ਪ੍ਰਕਾਸ਼, ਹਰਮਨਦੀਪ ਕੌਰ, ਨੇਹਾ ਰਾਣੀ, ਰਮਨ ਕੌਰ ਨੇ ਕਿਹਾ ਕਿ ਉਹ ਬਿਉਟੀਪਾਰਲਰ ਚਲਾਉਂਦੀਆਂ ਹਨ ਤੇ ਕਰਵਾ ਚੌਥ ਹੋਣ ਕਾਰਨ ਉਨ੍ਹਾਂ ਕੋਲ ਬਹੁਤ ਔਰਤਾਂ ਮਹਿੰਦੀ ਲਗਾਉਣ ਲਈ ਆ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ