ਘੱਗਰ ਤੋਂ ਪਾਰ ਤਿੰਨ ਪਿੰਡਾਂ ਦੀ ਨਹੀਂ ਲੈ ਰਿਹਾ ਕੋਈ ਸਾਰ, ਬੁਰੀ ਤਰ੍ਹਾਂ ਪਾਣੀ ਵਿੱਚ ਘਿਰੇ

Ghaggar River

ਰਾਮਪੁਰ ਪੜਤਾ, ਦਵਾਰਕਾਪੁਰ ਅਤੇ ਉਹਜਾਪਤੀ ਪਿੰਡਾਂ ਦੇ ਲੋਕ ਉਡੀਕ ਰਹੇ ਨੇ ਸਰਕਾਰੀ ਮਦਦ ਲਈ | Ghaggar River

ਪਟਿਆਲਾ,ਬਾਦਸ਼ਾਹਪੁਰ (ਖੁਸ਼ਵੀਰ ਸਿੰਘ ਤੂਰ, ਮਨੋਜ ਗੋਇਲ)। ਪਾਣੀ ਦੀ ਲਪੇਟ ਵਿੱਚ ਆਏ ਘੱਗਰ ਤੋਂ ਪਾਰ ਤਿੰਨ ਪਿੰਡਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਇਹ ਤਿੰਨੇ ਪਿੰਡ ਪਿਛਲੇ 2, 3 ਦਿਨਾਂ ਤੋਂ ਮਾੜੇ ਹਲਾਤਾ ਵਿੱਚ ਚੱਲ ਰਹੇ ਹਨ ਅਤੇ ਇੱਥੇ ਕੋਈ ਵੀ ਪ੍ਰਸ਼ਾਸਨਕ ਅਧਿਕਾਰੀ ਜਾਂ ਫੌਜ ਦਾ ਜਵਾਨ ਨਹੀਂ ਪੁੱਜਿਆ। ਪਤਾ ਲੱਗਾ ਹੈ ਕਿ ਇੱਥੇ ਕੁਝ ਪਰਵਾਸੀ ਮਜ਼ਦੂਰ ਵੀ ਫਸੇ ਹੋਏ ਹਨ। ਤਿੰਨ ਪਿੰਡਾਂ ਵਿੱਚ ਰਾਮਪੁਰ ਪੜਤਾ , ਦਵਾਰਕਾ ਪੁਰ‌ ਅਤੇ ਉਹਜਾਪਤੀ ਸ਼ਾਮਿਲ ਹਨ ।‌ (Ghaggar River)

ਇਹਨਾਂ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੈ ਅਤੇ ਇਹ ਪਾਣੀ ਤੋਂ ਵੀ ਤਰਸ ਰਹੇ ਹਨ। ਹਲਕਾ ਸ਼ੁਤਰਾਣਾ ਦੇ ਬਾਦਸ਼ਾਹਪੁਰ ਇਲਾਕੇ ਅੰਦਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਫੌਜ ਦੇ ਜਵਾਨਾਂ ਵੱਲੋਂ ਆਪਣਾ ਰੈਸਕਿਊ ਆਪਰੇਸ਼ਨ ਚਲਾਇਆ ਹੋਇਆ ਹੈ ਪਰ ਘੱਗਰ ਤੋਂ ਪਾਰ ਇਨ੍ਹਾਂ ਪਿੰਡਾਂ ਵੱਲ ਕੋਈ ਮੂੰਹ ਨਹੀਂ ਕਰ ਰਿਹਾ ਅਤੇ ਇਹ ਪਿੰਡ ਪਾਣੀ ਵਿੱਚ ਬੁਰੀ ਤਰਾਂ ਫਸੇ ਹੋਏ ਹਨ।

ਪਾਣੀ ਵਿੱਚ ਰੁੜੇ ਬੱਚੇ ਦੀ ਲਾਸ਼ ਬਰਾਮਦ

ਬਾਦਸ਼ਾਹਪੁਰ ਵਿਖੇ ਪਿਛਲੇ ਦਿਨੀਂ ਪਾਣੀ ਘੱਗਰ ਦੇ ਪਾਣੀ ਦੇ ਬਹਾਅ ਵਿੱਚ ਰੁੜੇ 15 ਸਾਲਾਂ ਅਕਾਸ਼ ਦੀਪ ਨਾਮ ਦੇ ਬੱਚੇ ਦੀ ਲਾਸ਼ ਬਰਾਮਦ ਹੋ ਗਈ ਹੈ। ਪਿੰਡ ਦੇ ਲੋਕਾਂ ਨੂੰ ਹੀ ਅੱਜ ਸਵੇਰੇ ਇਹ ਲਾਸ਼ ਬਰਾਮਦ ਹੋਈ ਜੋ ਕਿ ਪਾਣੀ ਵਾਲੀ ਨਿਕਾਸੀ ਦੇ ਪਾਈਪ ਅੱਗੇ ਫਸੀ ਹੋਈ ਸੀ। ਪ੍ਰਸ਼ਾਸਨ ਵੱਲੋਂ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਸੀ।

ਇਹ ਵੀ ਪੜ੍ਹੋ : ਘੱਗਰ ਦਰਿਆ ’ਚ ਪਾੜ ਹੋਰ ਵਧਣ ਕਾਰਨ ਸਥਿਤੀ ਬਣੀ ਗੰਭੀਰ