ਮਾਲਕ ਦੇ ਨਾਮ ‘ਚ ਹੈ ਅਥਾਹ ਸ਼ਕਤੀ : ਪੂਜਨੀਕ ਗੁਰੂ ਜੀ

There Immense Power, Name Lord, Guru Ji

ਸਰਸਾ (ਸੱਚ ਕਹੂੰ ਨਿਊਜ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੀਵ ਨੂੰ ਮਾਲਕ ਦਾ ਨਾਮ ਨਸੀਬਾਂ ਨਾਲ ਮਿਲਦਾ ਹੈ ਉਹ ਜੀਵ ਬਹੁਤ ਹੀ ਭਾਗਸ਼ਾਲੀ ਹੁੰਦੇ ਹਨ ਜੋ ਮਾਲਕ ਦਾ ਨਾਮ ਲਿਆ ਕਰਦੇ ਹਨ ਉਹ ਪਰਮਪਿਤਾ ਪਰਮਾਤਮਾ, ਦੋਵਾਂ ਜਹਾਨ ਦਾ ਮਾਲਕ ਕਣ-ਕਣ, ਜ਼ਰੇ-ਜ਼ਰੇ ‘ਚ ਮੌਜ਼ੂਦ ਹੈ ਜਦੋਂ ਜੀਵ ਮਾਲਕ ਨੂੰ ਤੜਫ਼ ਕੇ ਬੁਲਾਉਂਦਾ ਹੈ ਤਾਂ ਉਹ ਉਸ ਕੋਲ ਦੌੜਿਆ ਚਲਿਆ ਆਉਂਦਾ ਹੈ ਇੱਕ ਪਰਮ ਪਿਤਾ ਪਰਮਾਤਮਾ ਹੀ ਅਜਿਹਾ ਹੈ ਜੋ ਹਰ ਸਮੇਂ, ਹਰ ਜਗ੍ਹਾ ਜੀਵ ਦੇ ਨਾਲ ਹੁੰਦਾ ਹੈ ਪਰਛਾਵਾਂ ਵੀ ਕਈ ਜਗ੍ਹਾ ਜੀਵ ਦਾ ਸਾਥ ਛੱਡ ਦਿੰਦਾ ਹੈ ਪਰ ਸਤਿਗੁਰ, ਮੌਲਾ ਕਦੇ ਵੀ ਕਿਸੇ ਦਾ ਸਾਥ ਨਹੀਂ ਛੱਡਦੇ ਜਿਸ ਇਨਸਾਨ ਨੂੰ ਪੂਰਨ ਪੀਰ-ਫ਼ਕੀਰ ਮਿਲ ਜਾਵੇ, ਮਾਲਕ ਉਸ ਦਾ ਦੋਵਾਂ ਜਹਾਨਾਂ ‘ਚ ਜਿੰਮੇਵਾਰ ਬਣ ਜਾਂਦਾ ਹੈ

ਜੀਵ ਦੇ ਗ਼ਮ, ਦੁੱਖ, ਦਰਦ ਚਿੰਤਾ, ਪਰੇਸ਼ਾਨੀਆਂ ਨੂੰ ਮਾਲਕ ਦੂਰ ਕਰ ਦਿੰਦਾ ਹੈ ਤੇ ਉਸ ਦੇ ਹਿਰਦੇ ‘ਚ ਇੱਕ ਅਜਿਹਾ ਨੂਰ ਭਰ ਦਿੰਦਾ ਹੈ, ਜਿਸ ਨਾਲ ਜੀਵ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣਦਾ ਚਲਿਆ ਜਾਂਦਾ ਹੈ ਉਸ ਨੂੰ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਉਸ ਨੂੰ ਉਹ ਨਜ਼ਾਰੇ, ਲੱਜ਼ਤਾਂ ਮਿਲਦੀਆਂ ਹਨ ਜੋ ਲਿਖ-ਬੋਲ ਕੇ ਦੱਸੀਆਂ ਨਹੀਂ ਜਾ ਸਕਦੀਆਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ‘ਚ ਅਥਾਹ ਸ਼ਕਤੀ ਹੈ ਤੇ ਉਹ ਸ਼ਕਤੀ ਤੁਹਾਡੇ ਅੰਦਰ ਭਰੀ ਹੋਈ ਹੈ ਫਿਰ ਵੀ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਹੋ ਤੁਹਾਡੇ ਅੰਦਰ ਇੰਨਾ ਆਤਮਬਲ ਹੈ ਜੋ ਕਹਿਣ-ਸੁਣਨ ਤੋਂ ਪਰ੍ਹੇ ਹੈ ਇਤਿਹਾਸ ‘ਚ ਲਿਖਿਆ ਹੋਇਆ ਮਿਲਦਾ ਹੈ ਕਿ ਪਹਿਲਾਂ ਲੋਕ ਆਮ ਤੌਰ ‘ਤੇ ਸ਼ੇਰ ਨੂੰ ਫੜ੍ਹ ਲਿਆ ਕਰਦੇ ਸਨ ਤੇ ਆਦਮੀ ਦੀ ਲੰਬਾਈ ਹੱਥਾਂ ਨਾਲ ਨਾਪੀ ਜਾਂਦੀ ਸੀ ਜਿਵੇਂ 7 ਹੱਥ ਦਾ ਆਦਮੀ ਸਾਢੇ 10 ਫੁੱਟ ਦਾ ਹੁੰਦਾ ਸੀ ਤੇ ਉਸ ਸਮੇਂ ‘ਚ ਤਾਂ 7 ਗਜ ਦੇ ਵੀ ਆਦਮੀ ਹੁੰਦੇ ਸਨ 7 ਗਜ ਦਾ ਮਤਲਬ ਹੈ ਕਿ 21 ਫੁੱਟ ਦਾ ਆਦਮੀ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦੇ ਸਮੇਂ ‘ਚ ਜੋ ਕਮੀਆਂ ਹਨ ਉਹ ਸਾਰੀਆਂ ਖਾਣ-ਪੀਣ ਦੀ ਵਜ੍ਹਾ ਨਾਲ ਤੇ ਭਗਤੀ-ਇਬਾਦਤ ਤੋਂ ਦੂਰ ਹੋਣ ਦੀ ਵਜ੍ਹਾ ਨਾਲ ਆਈਆਂ ਹਨ ਆਉਣ ਵਾਲੇ ਸਮੇਂ ‘ਚ ਲੋਕ ਇਸੇ ਤਰ੍ਹਾਂ ਮਾਲਕ ਨੂੰ ਭੁੱਲਦੇ ਰਹੇ ਤੇ ਗੰਦ-ਮੰਦ ਖਾਂਦੇ ਰਹੇ ਤਾਂ ਲੱਗਦਾ ਹੈ ਕਿ 5 ਫੁੱਟ ਦਾ ਆਦਮੀ ਵੀ ਲੰਬਾ ਲੱਗਣ  ਲੱਗੇਗਾ ਭਾਵ ਇਸ ਤੋਂ ਵੀ ਛੋਟੇ ਹੋਣਗੇ ਵਿਗਿਆਨੀ ਅਜਿਹਾ ਮੰਨਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰਾਮ ਦਾ ਨਾਮ ਇਨਸਾਨ ਦੇ ਅੰਦਰ ਚੰਗਿਆਈ,ਨੇਕੀ ਭਰਦਾ ਹੈ ਤੇ ਸਿਹਤਮੰਦ ਵੀ ਬਣਾਉਂਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਸਾਦਾ ਭੋਜਨ ਖਾਓ, ਨੇਕ ਬਣ ਕੇ ਰਹੋ ਭਲੇ ਕਰਮ ਕਰੋ ਤਾਂ ਤੁਸੀਂ ਜ਼ਰੂਰ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣ ਜਾਵੋਗੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਸ ਮਾਲਕ ਨੂੰ ਅੱਲ੍ਹਾ ਕਹੋ, ਵਾਹਿਗੁਰ ਕਹੋ, ਗੌਡ ਕਹੋ, ਤੁਹਾਡਾ ਧਰਮ ਜੋ ਵੀ ਕਹਿੰਦਾ ਹੈ, ਉਸ ਅਨੁਸਾਰ ਤੁਸੀਂ ਸੱਚੇ ਦਿਲ ਨਾਲ ਮਾਲਕ ਨੂੰ ਯਾਦ ਕਰੋ ਇਹ ਨਹੀਂ ਹੋਣਾ ਚਾਹੀਦਾ ਕਿ ਸਾਈਕਲ, ਮੋਟਰ-ਸਾਈਕਲ , ਗੱਡੀ ‘ਤੇ ਤੁਸੀਂ ਜਾ ਰਹੇ ਹੋ ਕਿਤੇ ਵੀ ਮੰਦਰ-ਮਸਜਿਦ ਆਇਆ Àੁੱਥੇ ਥੋੜ੍ਹਾ ਝਟਕਾ ਦੇ ਕੇ ਚਲੇ ਜਾਂਦੇ ਹੋ ਠੀਕ ਹੈ, ਸਜਦਾ ਕਰਨਾ ਜ਼ਰੂਰੀ ਹੈ ਪਰ ਇਹ ਨਹੀਂ ਹੁੰਦਾ ਕਿ ਤੁਸੀਂ ਅਜਿਹਾ ਕਰਨ ਨਾਲ ਮਾਲਕ ਨੂੰ ਖੁਸ਼ ਕਰ ਲਵੋਗੇ ਤੁਸੀਂ ਕਰਦੇ ਤਾਂ ਅਜਿਹਾ ਹੋ ਤੇ ਵਿਵਹਾਰ ‘ਚ ਠੱਗੀ, ਬੇਈਮਾਨੀ ਕਰਦੇ ਹੋ ਦੂਜਿਆਂ ਦੀ ਜੇਬ ਕੱਟਦੇ ਹੋ ਬੁਰੇ ਕਰਮ ਕਰਦੇ ਹੋ ਤੇ ਮਾਲਕ ਨੂੰ ਰਿਝਾਉਣ ਲਈ ਮੱਖਣਬਾਜ਼ੀ ਕਰਦੇ ਹੋ

ਕੀ ਉਸ ਨੂੰ ਪਤਾ ਨਹੀਂ ਕਿ ਤੁਸੀਂ ਕੀ-ਕੀ ਗੁਲ ਖਿਲਾ ਰਹੇ ਹੋ ? ਇਸ ਲਈ ਤੁਸੀਂ ਆਪਣੇ ਕਰਮਾਂ ਦੇ , ਵਿਹਾਰ ਦੇ ਸੱਚੇ ਬਣੋ ਤਾਂ ਜੋ ਮਾਲਕ ਤੁਹਾਡੇ ਅੰਗ-ਸੰਗ ਤਾਂ ਹੈ ਹੀ, ਉਹ ਤੁਹਾਨੂੰ ਦਰਸ਼ਨ ਵੀ ਜ਼ਰੂਰ ਦੇਣਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਆਪਣੇ ਮਨ ਨਾਲ ਲੜੋ ਤੇ ਮਨਮਤੇ ਲੋਕਾਂ ਤੋਂ ਦੂਰ ਰਹੋ ਮਨ ਨਾਲ ਲੜਨ ਦਾ ਮਤਲਬ ਹੈ ਕਿ ਤੁਹਾਡੇ ਅੰਦਰ ਦੇ ਨੈਗੇਟਿਵ ਥਾਟਸ (ਬੁਰੇ ਵਿਚਾਰ) ਹਨ, ਉਨ੍ਹਾਂ ਤੋਂ ਆਪਣੇ ਆਪ ਨੂੰ ਦੂਰ ਰੱਖੋ ਮਾਲਕ ਦੀ ਦਾਇਆ-ਮਿਹਰ, ਰਹਿਮਤ ਦੇ ਕਾਬਲ ਬਣਦੇ ਚਲਦੇ ਜਾਵੋਗੇ ਤੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣ ਜਾਵੋਗੇ