ਕੱਪੜਿਆਂ ਦੀ ਦੁਕਾਨ ‘ਚੋਂ ਹੋਈ ਚੋਰੀ 

Theft, Clothing, Store

ਫਿਰੋਜ਼ਪੁਰ(ਸਤਪਾਲ ਥਿੰਦ)। ਬਾਬਾ ਫਰੀਦ ਮਾਰਕਿਟ ਇੱਛੇ ਵਾਲਾ ਰੋਡ ਫਿਰੋਜ਼ਪੁਰ ਸ਼ਹਿਰ ਸਥਿਤ ਇੱਕ ਕੱਪੜੇ ਦੀ ਦੁਕਾਨ ਵਿੱਚੋਂ ਚੋਰ ਕੱਪੜੇ ਸਮੇਤ ਨਗਦੀ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਤਮ ਪ੍ਰਕਾਸ਼ ਵਾਸੀ ਧਵਨ ਕਲੌਨੀ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਸ ਦੀ ਦੁਕਾਨ ਬਾਬਾ ਫਰੀਦ ਮਾਰਕਿਟ ਇੱਛੇ ਵਾਲਾ ਰੋਡ ਫਿਰੋਜ਼ਪੁਰ ਸ਼ਹਿਰ ਵਿਖੇ ਹੈ, ਜਿੱਥੇ ਦਰਮਿਆਨੀ ਰਾਤ ਨੂੰ ਕੋਈ ਅਣਪਛਾਤੇ ਚੋਰ ਉਸਦੀ ਦੁਕਾਨ ਦੀ ਤੀਜੀ ਮੰਜ਼ਿਲ ‘ਤੇ ਲੱਗੇ ਲੱਕੜ ਦਾ ਦਰਵਾਜ਼ਾ ਤੋੜ ਕੇ ਦੁਕਾਨ ਅੰਦਰੋਂ ਕੀਮਤੀ ਕੱਪੜੇ ਆਦਿ ਅਤੇ ਗੱਲੇ ਵਿੱਚੋਂ ਨਗਦੀ ਚੋਰੀ ਕਰਕੇ ਲੈ ਗਏ ਹਨ ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੁੱਲ ਮਲੀਤੀ ਕੀਮਤ 2 ਲੱਖ 75 ਹਜ਼ਾਰ ਰੁਪਏ ਬਣਦੀ ਹੈ ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਤੋਂ ਏਐਸਆਈ ਦਲੀਪ ਕੁਮਾਰ ਨੇ ਦੱਸਿਆ ਕਿ ਆਤਮ ਪ੍ਰਕਾਸ਼ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here